ਨੇਤਰਦਾਨ ਹੈ ਸਾਰੇ ਕੰਮਾਂ ਤੋਂ ਨਿਆਰਾ ਮਹਾ ਦਾਨ - ਡਾਕਟਰ ਕਰਨ ਸੈਣੀ

ਹੁਸ਼ਿਆਰਪੁਰ- ਨੇਤਰ ਦਾਨ ਹੈ ਮਹਾ ਦਾਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਐਸਐਮਓ ਟਾਂਡਾ ਡਾਕਟਰ ਕਰਨ ਕੁਮਾਰ ਸੈਣੀ ਨੇ ਉਸ ਵੇਲੇ ਕਰਦਿਆਂ ਆਖਿਆ ਜਦੋਂ ਉਹ ਅੱਜ ਬਲਾਇੰਡਨੈਸ ਜਾਗਰੂਕਤਾ ਮਹੀਨਾ ਮੁਹਿਮ ਦੀ ਸ਼ੁਰੂਆਤ ਕਰ ਰਹੇ ਸਨI ਇਸ ਮੌਕੇ ਤੇ ਬੋਲਦਿਆਂ ਡਾਕਟਰ ਕਰਨ ਕੁਮਾਰ ਸੈਣੀ ਨੇ ਆਖਿਆ ਕਿ ਮਰਨਾ ਸੱਚ ਤੇ ਜੂਣਾ ਝੂਠ ਹੈ ਜੋ ਇਨਸਾਨ ਸੰਸਾਰ ਵਿੱਚ ਆਇਆ ਹੈ ਉਸਨੇ ਇੱਕ ਨਾ ਇੱਕ ਦਿਨ ਇਸ ਸਰੀਰ ਨੂੰ ਤਿਆਗ ਕੇ ਜਾਣਾ ਜਰੂਰ ਹੈ ਇਸ ਲਈ ਹਰ ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿੱਚ ਸਮਾਜ ਪ੍ਰਤੀ ਕੁਝ ਅਜਿਹੇ ਕਾਰਜ ਕਰਕੇ ਜਾਣੇ ਚਾਹੀਦੇ ਹਨ ਜਿਸ ਨਾਲ ਲੋਕ ਉਸ ਨੂੰ ਯਾਦ ਰੱਖਣ|

 ਇਹ ਇਸ ਮੌਕੇ ਆਈ ਡੋਨਰ ਇੰਚਾਰਜ ਟਾਂਡਾ ਸਟੇਟ ਅਵਾਰਡੀ  ਭਾਈ ਬਰਿੰਦਰ ਸਿੰਘ ਮਸੀਤੀ ਵੀ ਉਹਨਾਂ ਨਾਲ ਹਾਜ਼ਰ ਸਨ ਡਾਕਟਰ ਸੈਣੀ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਹਰ ਵਿਅਕਤੀ ਨੂੰ ਜਿਉਂਦੇ ਜੀ ਖੂਨਦਾਨ ਮਰਨ ਉਪਰੰਤ ਸਰੀਰ ਦਾਨ ਤੇ ਅੱਖਾਂ ਦਾਨ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਲੋੜਵੰਦ ਵਿਅਕਤੀਆਂ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕੇ ਉਹਨਾਂ ਦੱਸਿਆ ਕਿ ਅੱਖਾਂ ਦਾਨ ਕਰਨ ਨਾਲ ਇੱਕੋ ਸਮੇਂ ਦੋ ਵਿਅਕਤੀਆਂ ਦੀ ਜ਼ਿੰਦਗੀ ਰੋਸ਼ਨ ਕੀਤੀ ਜਾ ਸਕਦੀ ਹੈ|
 ਇਸ ਮੌਕੇ ਤੇ ਬੋਲਦਿਆਂ ਸਟੇਟ ਅਵਾਰਡੀ ਭਾਈ ਮਸੀਤੀ ਨੇ ਦੱਸਿਆ ਕਿ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਤੇ ਰੋਟਰੀ ਕਲੱਬ ਹੁਸ਼ਿਆਰਪੁਰ ਵੱਲੋਂ ਨਿਤਰਹੀਨ ਵਿਅਕਤੀਆਂ ਨੂੰ ਇਹ ਅੱਖਾਂ ਮੁਫਤ ਲਗਾਈਆਂ ਜਾਂਦੀਆਂ ਹਨ ਉਹਨਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਦੀਆਂ ਅੱਖਾਂ ਮਰਨ ਤੋਂ ਚਾਰ ਤੋਂ ਛੇ ਘੰਟਿਆਂ ਦੇ ਅੰਦਰ ਅੰਦਰ ਦਾਨ ਕੀਤੀਆਂ ਜਾ ਸਕਦੀਆਂ ਹਨ|
 ਕੋਈ ਵੀ ਨੇਤਰਹੀਣ ਵਿਅਕਤੀ ਅੱਖਾਂ ਦੀ ਪੁਤਲੀ ਦੇ ਮੁਫਤ ਆਪਰੇਸ਼ਨ ਲਈ ਉਪਰੋਕਤ ਦੋਨਾਂ ਸੰਸਥਾਵਾਂ ਨਾਲ ਸੰਪਰਕ ਕਰ ਸਕਦੇ ਹਨ l ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾਕਟਰ ਦੀਪਕ, ਡਾਕਟਰ ਸ਼ਗੁਨ, ਡਾਕਟਰ ਰੁਚਿਤਾ ਗੁਪਤਾ ਤੇ ਹੋਰ ਸਟਾਫ਼ ਮੈਂਬਰ ਹਾਜਰ ਸਨ I