
ਆਤਮਾ ਸਕੀਮ ਅਧੀਨ ਸਰਫੇਸ ਸੀਡਰ ਨਾਲ ਬੀਜੀ ਕਣਕ ਦਾ ਸਰਵੇਖਣ ਕੀਤਾ
ਐਸ ਏ ਐਸ ਨਗਰ, 16 ਅਪ੍ਰੈਲ - ਖੇਤੀਬਾੜੀ ਵਿਭਾਗ ਵਲੋਂ ਆਤਮਾ ਸਕੀਮ ਅਧੀਨ ਪਿੰਡ ਰਾਜੋ ਮਾਜਰਾ ਵਿਖੇ ਕਿਸਾਨ ਧਿਆਨ ਸਿੰਘ ਦੇ ਖੇਤ ਵਿਚ ਸਰਫੇਸ ਸੀਡਰ ਨਾਲ ਬਿਜਾਈ ਕਣਕ ਦਾ ਸਰਵੇਖਣ ਕੀਤਾ।
ਐਸ ਏ ਐਸ ਨਗਰ, 16 ਅਪ੍ਰੈਲ - ਖੇਤੀਬਾੜੀ ਵਿਭਾਗ ਵਲੋਂ ਆਤਮਾ ਸਕੀਮ ਅਧੀਨ ਪਿੰਡ ਰਾਜੋ ਮਾਜਰਾ ਵਿਖੇ ਕਿਸਾਨ ਧਿਆਨ ਸਿੰਘ ਦੇ ਖੇਤ ਵਿਚ ਸਰਫੇਸ ਸੀਡਰ ਨਾਲ ਬਿਜਾਈ ਕਣਕ ਦਾ ਸਰਵੇਖਣ ਕੀਤਾ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਸਰਫੇਸ ਸੀਡਰ ਪਰਾਲੀ ਦੀ ਸਾਂਭ ਸੰਭਾਲ ਅਤੇ ਕਣਕ ਦੀ ਬਿਜਾਈ ਇਕ ਸਾਰ ਸਭ ਤੋਂ ਘੱਟ ਖਰਚੇ ਨਾਲ ਹੁੰਦੀ ਹੈ ਅਤੇ ਇਸ ਵਿਚ ਘੱਟ ਹਾਰਸ ਪਾਵਰ ਦਾ ਟ੍ਰੈਕਟਰ ਵੀ ਕਾਰਗਰ ਹਨ। ਖੇਤੀਬਾੜੀ ਅਫਸਰ ਡਾ. ਸੁਭਕਰਨ ਸਿੰਘ ਨੇ ਕਿਹਾ ਖੇਤੀਬਾੜੀ ਵਿਭਾਗ ਵਲੋਂ ਪਿੰਡ ਪੱਧਰੀ ਕੈਂਪ ਰਾਹੀਂ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੁੰਦ ਨੂੰ ਮਸ਼ੀਨਾਂ ਨਾਲ ਸਾਂਭ ਸੰਭਾਲ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਡਾ. ਜਗਦੀਪ ਸਿੰਘ ਬੀ. ਟੀ. ਐਮ. ਨੇ ਦੱਸਿਆ ਕਿ ਆਤਮਾ ਸਕੀਮ ਤਹਿਤ ਸਰਫੇਸ ਸੀਡਰ ਨਾਲ ਪ੍ਰਦਰਸ਼ਨੀ ਪਲਾਟ ਲਗਾਇਆ ਗਿਆ ਜਿਸਦਾ ਝਾੜ ਦੂਸਰੀ ਵਿਧੀ ਨਾਲ ਬੀਜੀ ਕਣਕ ਦੇ ਬਰਾਬਰ ਨਿਕਲਣ ਦਾ ਅਨੁਮਾਨ ਹੈ, ਇਸਦਾਫ਼ਸਲ ਕਟਾਈ ਤਜ਼ਰਬਾ ਵੀ ਕੀਤਾ ਜਾਵੇਗਾ।
ਇਸ ਮੌਕੇ ਖੇਤੀਬਾੜੀ ਵਿਸਥਾਰ ਅਫਸਰ ਡਾ. ਸੁੱਚਾ ਸਿੰਘ ਨੇ ਦਸਿਆ ਕਿ ਕਿਸਾਨ ਧਿਆਨ ਸਿੰਘ ਖੇਤਬਾੜੀ ਵਿਭਾਗ ਦੇ ਸਹਿਯੋਗ ਨਾਲ ਲੰਬੇ ਸਮੇਂ ਤੋਂ ਆਰਗੈਨਿਕ ਖੇਤੀ ਕਰ ਰਿਹਾ ਹੈ। ਇਸ ਮੌਕੇ ਹੋਰ ਵੀ ਕਿਸਾਨ ਹਾਜ਼ਿਰ ਸਨ।
