
ਪੋਤਰੇ ਦੇ ਜਨਮ ਦਿਨ ਮੌਕੇ ਬੂਟੇ ਲਗਾਏ
ਐਸ ਏ ਐਸ ਨਗਰ, 1 ਜਨਵਰੀ- ਸਮਾਜਸੇਵੀ ਆਗੂ ਸ੍ਰ. ਆਰ ਪੀ ਸਿੰਘ ਵਲੋਂ ਅੱਜ ਆਪਣੇ ਪੋਤੇ ਗੁਰਤਾਜ ਸਿੰਘ ਦੇ 6ਵੇਂ ਜਨਮ ਦਿਨ ਮੌਕੇ ਬੂਟੇ ਲਗਾਏ ਗਏ।
ਐਸ ਏ ਐਸ ਨਗਰ, 1 ਜਨਵਰੀ- ਸਮਾਜਸੇਵੀ ਆਗੂ ਸ੍ਰ. ਆਰ ਪੀ ਸਿੰਘ ਵਲੋਂ ਅੱਜ ਆਪਣੇ ਪੋਤੇ ਗੁਰਤਾਜ ਸਿੰਘ ਦੇ 6ਵੇਂ ਜਨਮ ਦਿਨ ਮੌਕੇ ਬੂਟੇ ਲਗਾਏ ਗਏ।
ਸ੍ਰ. ਆਰ ਪੀ ਸਿੰਘ ਨੇ ਦੱਸਿਆ ਕਿ ਗੁਰਤਾਜ ਦੀ ਮਾਤਾ ਡਾ. ਗੁਰਲੀਨ ਕੌਰ ਦੀ ਇੱਛਾ ਸੀ ਕਿ ਗੁਰਤਾਜ ਦਾ ਜਨਮ ਦਿਨ ਬੂਟੇ ਲਾ ਕੇ ਮਨਾਇਆ ਜਾਵੇ। ਇਸ ਮੌਕੇ ਬੋਗਨਵਿਲਾ ਪਾਰਕ ਫੇਜ਼ 4 ਵਿੱਚ ਨਿੰਮ ਅਤੇ ਅੰਬ ਦੇ ਬੂਟੇ ਲਗਾਏ ਗਏ।
ਇਸ ਮੌਕੇ ਗੁਰਤਾਜ ਦੇ ਪਿਤਾ ਸ੍ਰ. ਅਮਿਤੋਜ ਸਿੰਘ ਵਿਦੇਸ਼ ਵਿੱਚ ਹੋਣ ਕਰਕੇ ਬੂਟੇ ਲਗਾਉਣ ਮੌਕੇ ਹਾਜ਼ਰ ਨਹੀਂ ਹੋ ਪਾਏ।
ਗੁਰਤਾਜ ਦੀ ਦਾਦੀ ਬੀਬੀ ਵਰਿੰਦਰ ਕੌਰ, ਸਾਬਕਾ ਕੌਂਸਲਰ ਸ੍ਰ. ਗੁਰਮੁਖ ਸਿੰਘ ਸੋਹਲ ਅਤੇ ਸਮਾਜਸੇਵੀ ਆਗੂ ਸ੍ਰ. ਜੋਗੀ ਵੀ ਇਸ ਸਮਾਗਮ ਵਿੱਚ ਮੌਜੂਦ ਸਨ।
