ਸਾਲ 2025 ਚੜ੍ਹਦਿਆਂ ਹੀ ਸਿਵਲ ਹਸਪਤਾਲ ਵਿੱਚ 13 ਬੱਚਿਆਂ ਨੇ ਲਿਆ ਜਨਮ ਨਵਜਨਮੇ ਬੱਚਿਆਂ ਵਿੱਚ 7 ਲੜਕੇ ਅਤੇ 6 ਲੜਕੀਆਂ
ਐਸ ਏ ਐਸ ਨਗਰ, 1 ਜਨਵਰੀ- ਨਵਾਂ ਸਾਲ 2025 ਸ਼ੁਰੂ ਹੋ ਗਿਆ ਹੈ ਅਤੇ ਇਸ ਸਾਲ ਦੇ ਪਹਿਲੇ ਦਿਨ ਹੀ ਮੁਹਾਲੀ ਦੇ ਸਿਵਲ ਹਸਪਤਾਲ (ਫੇਜ਼ 6) ਵਿਖੇ 13 ਬੱਚਿਆਂ ਨੇ ਜਨਮ ਲਿਆ ਹੈ। ਇਨ੍ਹਾਂ ਬੱਚਿਆਂ ਵਿੱਚ 7 ਲੜਕੇ ਅਤੇ 6 ਲੜਕੀਆਂ ਹਨ।
ਐਸ ਏ ਐਸ ਨਗਰ, 1 ਜਨਵਰੀ- ਨਵਾਂ ਸਾਲ 2025 ਸ਼ੁਰੂ ਹੋ ਗਿਆ ਹੈ ਅਤੇ ਇਸ ਸਾਲ ਦੇ ਪਹਿਲੇ ਦਿਨ ਹੀ ਮੁਹਾਲੀ ਦੇ ਸਿਵਲ ਹਸਪਤਾਲ (ਫੇਜ਼ 6) ਵਿਖੇ 13 ਬੱਚਿਆਂ ਨੇ ਜਨਮ ਲਿਆ ਹੈ। ਇਨ੍ਹਾਂ ਬੱਚਿਆਂ ਵਿੱਚ 7 ਲੜਕੇ ਅਤੇ 6 ਲੜਕੀਆਂ ਹਨ।
ਹਸਪਤਾਲ ਦੇ ਸਟਾਫ ਵਲੋਂ ਜਿਥੇ ਨਵ ਜਨਮੇ ਬੱਚਿਆਂ ਦੀ ਦੇਖਭਾਲ ਕੀਤੀ ਜਾ ਰਹੀ ਹੈ, ਉਥੇ ਹੀ ਇਨ੍ਹਾਂ ਬੱਚਿਆਂ ਦੇ ਕੱਚੇ ਨਾਮ ਰੱਖਣ ਨੂੰ ਲੈ ਕੇ ਸਟਾਫ ਵਲੋਂ ਉਤਸੁਕਤਾ ਦਿਖਾਈ ਜਾ ਰਹੀ ਹੈ। ਇਨ੍ਹਾਂ ਬੱਚਿਆਂ ਦੇ ਪਰਿਵਾਰਾਂ ਵਲੋਂ ਵੀ 2025 ਦੇ ਪਹਿਲੇ ਦਿਨ ਹੋਏ ਜਨਮ ਨੂੰ ਲੈ ਕੇ ਵੱਖਰੇ ਤੌਰ ਤੇ ਘਰਾਂ ਵਿੱਚ ਖੁਸ਼ੀ ਮਨਾਉਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ।
ਉਧਰ, ਨਵ ਜਨਮੀਆਂ ਲੜਕੀਆਂ ਦੇ ਪਰਿਵਾਰਾਂ ਵਲੋਂ ਵੀ ਇਸ ਵਾਰ ਦੀ ਲੋਹੜੀ ਵੱਖਰੇ ਢੰਗ ਨਾਲ ਮਨਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਕਿਉਂਕਿ ਲੜਕੀਆਂ ਦੇ ਪਰਿਵਾਰਾਂ ਵਲੋਂ ਸਮਾਜ ਨੂੰ ਇਹ ਸੇਧ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਕਿ ਅੱਜ ਦੇ ਸਮੇਂ ਵਿੱਚ ਲੜਕੀਆਂ ਵੀ ਲੜਕਿਆਂ ਤੋਂ ਘੱਟ ਨਹੀਂ ਹਨ ਅਤੇ ਉਹ ਵੀ ਮਰਦਾਂ ਦੀ ਤਰਾਂ ਹਰ ਖੇਤਰ ਵਿੱਚ ਉੱਚਾ ਮੁਕਾਮ ਹਾਸਲ ਕਰ ਸਕਦੀਆਂ ਹਨ।
ਸਿਵਲ ਹਸਪਤਾਲ ਦੇ ਐਸ.ਐਮ.ਓ ਡਾ. ਹਰਮਿੰਦਰਜੀਤ ਸਿੰਘ ਚੀਮਾ ਨੇ ਦੱਸਿਆ ਕਿ ਜੱਚਾ ਅਤੇ ਬੱਚਾ ਤੰਦਰੁਸਤ ਹਨ ਅਤੇ ਹਸਪਤਾਲ ਵਲੋਂ ਉਨਾਂ ਦੀ ਸਿਹਤ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਗਏ ਹਨ।