ਡੀ ਐਸ ਪੀ ਹਰਸਿਮਰਨ ਬਲ ਵਲੋਂ ਪੰਜ ਪਿੰਡਾਂ ਦੀ ਡਿਫੈਂਸ ਕਮੇਟੀ ਨਾਲ ਮੀਟਿੰਗ

ਐਸ ਏ ਐਸ ਨਗਰ, 17 ਦਸੰਬਰ: ਡੀ ਐਸ ਪੀ ਸਿਟੀ 2 ਸ੍ਰੀ ਹਰਸਿਮਰਨ ਸਿੰਘ ਬਲ ਦੀ ਅਗਵਾਈ ਹੇਠ ਪਿੰਡ ਗੀਗੇ ਮਾਜਰਾ, ਮਿੱਢੇ ਮਾਜਰਾ, ਨਗਾਰੀ, ਮੋਟੇ ਮਾਜਰਾ ਅਤੇ ਗੁਡਾਣਾ ਦੀ ਡਿਫੈਂਸ ਕਮੇਟੀ ਨਾਲ ਗੀਗੇ ਮਾਜਰਾ ਵਿਖੇ ਮੀਟਿੰਗ ਕੀਤੀ ਗਈ ਅਤੇ ਵਸਨੀਕਾਂ ਤੋਂ ਕਾਨੂੰਨ ਵਿਵਸਥਾ ਵਿੱਚ ਸੁਧਾਰ ਸੰਬੰਧੀ ਸੁਝਾਅ ਵੀ ਲਏ ਗਏ।

ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਬਲ ਨੇ ਕਿਹਾ ਕਿ ਪੁਲੀਸ ਵੀ ਲੋਕਾਂ ਵਿੱਚੋਂ ਹੀ ਹੈ ਅਤੇ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਆਮ ਲੋਕਾਂ ਦਾ ਸਹਿਯੋਗ ਜਰੂਰੀ ਹੈ। ਉਹਨਾਂ ਕਿਹਾ ਕਿ ਜੇਕਰ ਵਸਨੀਕ ਠਾਣ ਲੈਣ ਕਿ ਉਹ ਪਿੰਡ ਵਿੱਚ ਕੋਈ ਗਲਤ ਕੰਮ ਨਹੀਂ ਹੋਣ ਦੇਣਗੇ ਅਤੇ ਸਮਾਜ ਵਿਰੋਧੀ ਅੰਸਰਾਂ ਦੀ ਜਾਣਕਾਰੀ ਪੁਲੀਸ ਨੂੰ ਦੇਣਗੇ ਤਾਂ ਅਪਰਾਧਾਂ 'ਤੇ ਕਾਫੀ ਹਦ ਤੱਕ ਕਾਬੂ ਕੀਤਾ ਜਾ ਸਕਦਾ ਹੈ।
ਉਹਨਾਂ ਕਿਹਾ ਕਿ ਆਪਣੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਪਿੰਡ ਦੀ ਡਿਫੈਂਸ ਕਮੇਟੀ ਵੱਡਾ ਯੋਗਦਾਨ ਦੇ ਸਕਦੀ ਹੈ ਅਤੇ ਨੌਜਵਾਨਾਂ ਨੂੰ ਉਪਯੋਗੀ ਕੰਮਾਂ ਵਿੱਚ ਲਗਾ ਕੇ ਉਹਨਾਂ ਨੂੰ ਚੰਗੇ ਰਾਹ 'ਤੇ ਤੋਰਿਆ ਜਾ ਸਕਦਾ ਹੈ।
ਸ੍ਰੀ ਬਲ ਨੇ ਦੱਸਿਆ ਕਿ ਇਸ ਦੌਰਾਨ ਵਿਲੇਜ ਟੂਰ ਵੀ ਕੀਤਾ ਗਿਆ ਜਿਸ ਦੌਰਾਨ ਪਿੰਡ ਵਿੱਚ ਰਹਿੰਦੇ ਸਜਾਇਤ ਵਿਅਕਤੀਆਂ ਦੀ ਮੌਜੂਦਾ ਸਥਿਤੀ ਅਤੇ ਉਹਨਾਂ ਦੇ ਕਿਰਦਾਰ ਬਾਰੇ ਜਾਣਕਾਰੀ ਲਈ ਗਈ। ਇਸਦੇ ਨਾਲ ਨਾਲ ਲੋਕਾਂ ਦੇ ਅਸਲੇ ਦੀ ਵੀ ਜਾਂਚ ਕੀਤੀ ਗਈ ਅਤੇ ਪਿੰਡ ਵਿੱਚ ਸੁਝਾਅ ਬਕਸੇ ਵੀ ਲਗਵਾਏ ਗਏ ਹਨ ਤਾਂ ਜੋ ਲੋਕ ਆਪਣੇ ਸੁਝਾਅ ਬਕਸੇ ਵਿੱਚ ਪਾ ਸਕਣ।