ਖ਼ਾਲਸਾ ਕਾਲਜ ’ਚ ਨੈਸ਼ਨਲ ਸਟਾਰਟਅੱਪ ਦਿਵਸ ਮੌਕੇ ਵੱਖ-ਵੱਖ ਮੁਕਾਬਲੇ ਕਰਵਾਏ
ਗੜ੍ਹਸ਼ੰਕਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਪਿ੍ੰਸੀਪਲ ਡਾ. ਅਮਨਦੀਪ ਹੀਰਾ ਦੀ ਦੇਖ-ਰੇਖ ਹੇਠ ਇੰਸਟੀਟਿਊਸ਼ਨਸ ਇਨੋਵੈਸ਼ਨ ਕੌਂਸਲ ਵਲੋਂ ਕਾਮਰਸ ਅਤੇ ਕੰਪਿਊਟਰ ਸਾਇੰਸ ਵਿਭਾਗ ਦੇ ਸਹਿਯੋਗ ਨਾਲ ਨੈਸ਼ਨਲ ਸਟਾਰਟਅੱਪ ਦਿਵਸ ਮਨਾਉਂਦੇ ਹੋਏ ਵਿਦਿਆਰਥੀਆਂ ਵਿਚ ਉਦਯੋਗਿਤਾ ਤੇ ਰਚਨਾਤਮਕਤਾ ਨੂੰ ਵਧਾਉਣ ਲਈ ਕਵਿਜ਼, ਭਾਸ਼ਣ ਤੇ ਪਾਵਰ ਪੁਆਇੰਟ ਪੇਸ਼ਕਾਰੀ ਦੇ ਮੁਕਾਬਲੇ ਕਰਵਾਏ ਗਏ।

ਪ੍ਰੋਗਰਾਮ ਦੀ ਸ਼ੁਰੂਆਤ ਕਵਿਜ਼ ਮੁਕਾਬਲੇ ਨਾਲ ਹੋਈ ਜਿਸ ਵਿਚ ਵਿਦਿਆਰਥੀਆਂ ਨੇ ਸਟਾਰਟਅੱਪਸ, ਕਾਰੋਬਾਰੀ ਰੁਝਾਨਾਂ ਅਤੇ ਸਫ਼ਲ ਉਦੱਮੀਆਂ ਦੇ ਬਾਰੇ ਆਪਣੀ ਕਲਾ ਦਿਖਾਈ। 5 ਵਿਭਾਗਾਂ ਦਰਮਿਆਨ ਹੋਏ ਇਸ ਮੁਕਾਬਲੇ ਵਿਚ ਕਾਮਰਸ ਵਿਭਾਗ ਦੀ ਰੋਜ਼ੀ, ਕਮਲਜੋਤ, ਕੁਲਜੀਤ ਕੌਰ, ਗੁਰਲਾਨ ਕੌਰ ਤੇ ਖੁਸ਼ਰੀਨਾ ਦੀ ਟੀਮ ਨੇ ਪਹਿਲਾ ਸਥਾਨ, ਸਾਇੰਸ ਵਿਭਾਗ ਦੀ ਮਧੂ ਬਾਲਾ, ਮਨਪ੍ਰੀਤ, ਸਪਨਾ ਤੇ ਕੁਲਦੀਪ ਕੌਰ ਦੀ ਟੀਮ ਨੇ ਦੂਜਾ, ਕੰਪਿਊਟਰ ਸਾਇੰਸ ਵਿਭਾਗ ਦੀ ਦੀਕਸ਼ਾ, ਪਾਰਸ, ਉਪਾਸਨਾ, ਪ੍ਰਭਜੋਤ ਸਿੰਘ ਤੇ ਦੀਪਿਕਾ ਦੀ ਟੀਮ ਅਤੇ ਐਜ਼ੂਕੇਸ਼ਨ ਵਿਭਾਗ ਦੀ ਸਿਮਰਨ ਕੌਰ, ਇਸ਼ਿਕਾ ਵਰਮਾ, ਮਨੀਸ਼ਾ, ਹਿਮਾਨੀ ਚੌਧਰੀ ਤੇ ਅਭੀਨੰਦਨੀ ਦੀ ਟੀਮ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਿਲ ਕੀਤਾ।
ਇਸੇ ਤਰ੍ਹਾਂ ‘ਉਦਯੋਗਤਾ ਅਤੇ ਸਟਾਰਟਅਪੱਸ’ ਵਿਸ਼ੇ ’ਤੇ ਕਰਵਾਏ ਗਏ ਭਾਸ਼ਣ ਮੁਕਾਬਲੇ ਵਿਚ ਪ੍ਰਤੀਯੋਗੀਆਂ ਨੇ ਸਟਾਰਟਅੱਪਸ ਦੇ ਮਹੱਤਵ ਅਤੇ ਸਥਾਨਕ ਉਦਯੋਗੀਆਂ ਦੇ ਸਮਰਥਨ ਦੀ ਜ਼ਰੂਰਤ ਸਬੰਧੀ ਆਪਣੇ ਵਿਚਾਰ ਰੱਖੇ ਜਿਨ੍ਹਾਂ ਵਿਚੋਂ ਦੀਕਸ਼ਾ ਨੇ ਪਹਿਲਾ, ਸੇਜਲ ਸਾਕੀਆ ਨੇ ਦੂਜਾ ਅਤੇ ਹਰਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ।ਪਾਵਰ ਪੁਆਇੰਟ ਪੇਸ਼ਕਾਰੀ ਵਿਚ ਵਿਦਿਆਰਥੀਆਂ ਨੇ ਆਪਣੇ ਨਵੇਂ ਸਟਾਰਟਅਪੱਸ ਵਿਚਾਰਾਂ ਨੂੰ ਦਿ੍ਰਸ਼ਟੀਗਤ ਰੂਪ ਵਿਚ ਪੇਸ਼ ਕੀਤਾ ਜਿਸ ਵਿਚ ਸੇਜਲ ਸਾਕੀਆ ਨੇ ਪਹਿਲਾ, ਆਂਚਲ ਨੇ ਦੂਜਾ ਤੇ ਮੰਨਤ ਨੇ ਤੀਜਾ ਸਥਾਨ ਹਾਸਿਲ ਕੀਤਾ।
ਕਾਲਜ ਪਿ੍ੰਸੀਪਲ ਡਾ. ਅਮਨਦੀਪ ਹੀਰਾ ਨੇ ਵਿਦਿਆਰਥੀਆਂ ਦੇ ਉਤਸ਼ਾਹ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪੋ੍ਰਗਰਾਮ ਨੌਜਵਾਨ ਮਨਾਂ ਨੂੰ ਨਵੀਂ ਸੋਚ ਅਤੇ ਸਟਾਰਟਅੱਪਸ ਦੀ ਦੁਨੀਆਂ ਵਿਚ ਆਪਣਾ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰਦੇ ਹਨ। ਇਸ ਮੌਕੇ ਮੁਕਾਬਲਿਆਂ ’ਚ ਅਵੱਲ ਰਹੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਣ ਵਾਲੇ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਕਾਮਰਸ ਵਿਭਾਗ ਮੁਖੀ ਪ੍ਰੋ. ਕੰਵਰ ਕੁਲਵੰਤ ਸਿੰਘ, ਆਈ.ਆਈ.ਸੀ. ਪ੍ਰੈਜ਼ੀਡੈਂਟ ਡਾ. ਅਜੇ ਦੱਤਾ, ਕਨਵੀਨਰ ਪ੍ਰੋ. ਦੀਪਿਕਾ ਤੇ ਹੋਰ ਮੈਂਬਰ ਹਾਜ਼ਰ ਹੋਏ। ਪ੍ਰੋ. ਗੁਰਜਿੰਦਰ ਕੌਰ ਤੇ ਪ੍ਰੋ. ਨਰਿੰਦਰ ਜੀਤ ਕੌਰ ਵਲੋਂ ਸਟੇਜ ਸੰਚਾਲਨ ਕੀਤਾ ਗਿਆ।