ਤਿੰਨ ਕਾਲਜਾਂ ਦਾ ਨਾਮਕਰਣ ਸ਼ਹੀਦਾਂ ਅਤੇ ਆਜਾਦ ਹਿੰਦ ਫੌਜ ਦੇ ਸੁਤੰਤਰਤਾ ਸੈਨਾਨੀ ਦੇ ਨਾਮ 'ਤੇ ਹੋਵੇਗਾ
ਚੰਡੀਗੜ੍ਹ, 15 ਜੁਲਾਈ - ਸੂਬਾ ਸਰਕਾਰ ਨੇ ਸ਼ਹੀਦਾਂ ਅਤੇ ਆਜਾਦ ਹਿੰਦ ਫੌਜ ਦੇ ਸੁਤੰਤਰਤਾ ਸੈਨਾਨੀ ਦੇ ਸਨਮਾਨ ਵਿੱਚ ਸੂਬੇ ਦੇ ਕਾਲਜਾਂ ਦਾ ਨਾਮਕਰਣ ਕਰਨ ਦਾ ਫੈਸਲੇ ਤਦਹਤ ਅੱਜ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਤਿੰਨ ਕਾਲਜਾਂ ਦੇ ਨਾਮਕਰਣ ਨੂੰ ਪ੍ਰਸਾਸ਼ਨਿਕ ਮੰਜੂਰੀ ਦਿੱਤੀ ਹੈ। ਹਰਿਆਣਾ ਦੇ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਦਸਿਆ ਕਿ ਸੂਬਾ ਸਰਕਾਰ ਨੇ ਫੈਸਲਾ ਕੀਤਾ ਹੈ ਕਿਸਰਕਾਰੀ ਮਹਿਲਾ ਕਾਲਜ ਬਵਾਨੀ ਖੇੜਾ ਦਾ ਨਾਮ ਆਜਾਦ ਹਿੰਦ ਫੌਜ ਦੇ ਸੁਤੰਤਰਤਾ ਸੈਨਾਨੀ ਸੁਰਗਵਾਸੀ ਠਾਕੁਰ ਸ੍ਰੀ ਸ਼ੰਭੂ ਸਿੰਘ ਦੇ ਨਾਮ 'ਤੇ ਕੀਤਾ ਜਾਵੇਗਾ।

ਇਸ ਤਰ੍ਹਾ,ਸਰਕਾਰੀ ਕਾਲਜ ਖਰਕ (ਭਿਵਾਨੀ) ਦਾ ਨਾਮ ਸ਼ਹੀਦ ਗਜੇਂਦਰ ਸਿੰਘ ਦੇ ਨਾਮ 'ਤੇ ਕਰ ਦਿੱਤਾ ਜਾਵੇਗਾ। ਵਰਨਣਯੋਗ ਹੈ ਕਿ ਮਿੱਤੀ 7 ਮਾਰਚ, 2018 ਨੂੰ ਸ੍ਰੀ ਗਜੇਂਦਰ ਸਿੰਘ, ਸਹਾਇਕ ਕਮਾਂਡੇਂਟ, 134 ਬਟਾਲਿਅਨ ਸੀਮਾ ਸੁਰੱਖਿਆ ਫੋਰਸ, ਕਾਕੇਰ ਜਿਲ੍ਹਾ (ਛਤੀਸਗੜ੍ਹ) ਦੇ ਨਾਤਲਾ ਰਾਖਵਾਂ ਵਨ ਖੇਤਰ ਵਿੱਚ ਮਸਪੁਰ ਪਿੰਡ ਨੇੜੇ ਨਕਸਲੀਆਂ ਨਾਲ ਲੜਦੇ ਹੋਏ ਵੀਰਗਤੀ ਨੂੰ ਪ੍ਰਾਪਤ ਹੋਏ ਸਨ। ਉਨ੍ਹਾਂ ਦੀ ਵੀਰਤਾ ਲਈ ਮਿੱਤੀ 26 ਜਨਵਰੀ, 2021 ਨੂੰ ਵੀਰਤਾ ਮੈਡਲ ਪ੍ਰਦਾਨ ਕੀਤਾ ਗਿਆ।
ਇਸ ਤੋਂ ਇਲਾਵਾ ਹਰਿਆਣਾ ਸਰਕਾਰ ਵੱਲੋਂ ਸਰਕਾਰੀ ਕਾਲਜ ਸਾਂਪਲਾ (ਰੋਹਤਕ) ਦਾ ਨਾਮ ਸ਼ਹੀਦ ਰਾਏ ਸਿੰਘ ਦੇ ਨਾਮ 'ਤੇ ਰੱਖਣ ਦੀ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕੀਤੀ ਗਈ ਹੈ। ਸ਼ਹੀਦ ਰਾਏ ਸਿੰਘ 20 ਨਵੰਬਰ 2016 ਨੂੰ ਭਾਰਤ ਪਾਕੀਸਤਾਨ ਕੰਟਰੋਲ ਰੇਖਾ 'ਤੇ ਜੰਮੂ (ਰਾਜੌਰੀ) ਵਿੱਚ ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋ ਗਏ ਸਨ। ਸਿਖਿਆ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਇਹ ਕਦਮ ਸ਼ਹੀਦਾਂ ਤੇ ਸੁਤੰਤਰਤਾ ਸੈਨਾਨੀਆਂ ਨੂੰ ਵਿਸ਼ੇਸ਼ ਸਨਮਾਨ ਦੇਣ ਵਾਲਾ ਹੈ।