ਅਧਿਕਾਰੀ ਆਮਜਨਤਾ ਦੀ ਸਮਸਿਆਵਾਂ ਨੂੰ ਪ੍ਰਾਥਮਿਕਤਾ ਦੇ ਆਧਾਰ 'ਤੇ ਹੱਲ ਕਰਨ - ਰਣਬੀਰ ਗੰਗਵਾ
ਚੰਡੀਗੜ੍ਹ, 15 ਜੁਲਾਈ - ਜਨਸਿਹਤ ਇੰਜੀਨੀਅਰਿੰਗ ਅਤੇ ਲੋਕਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਸੂਬਾ ਸਰਕਾਰ ਜੀਰੋ ਟੋਲਰੇਸਂ ਦੀ ਨੀਤੀ 'ਤੇ ਕੰਮ ਕਰ ਰਹੀ ਹੈ, ਕਿਸੇ ਵੀ ਕੀਮਤ 'ਤੇ ਭ੍ਰਿਸ਼ਟਾਚਾਰ ਸਹਿਨ ਨਹੀਂ ਕੀਤਾ ਜਾਵੇਗਾ। ਸ੍ਰੀ ਗੰਗਵਾ ਮੰਗਲਵਾਰ ਨੂੰ ਸਕੱਤਰੇਤ ਸਥਿਤ ਆਪਣੇ ਦਫਤਰ ਵਿੱਚ ਪੱਤਰਕਾਰਾਂ ਨਾਲ ਰੁਬਰੂ ਹੋਏ ਸਨ, ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਾਡਾ ਪ੍ਰਾਥਮਿਕ ਉਦੇਸ਼ ਇਹੀ ਹੈ ਕਿ ਜਨਤਾ ਨੂੰ ਕੁਆਲਿਟੀ ਦੇ ਨਾਲ ਮੁੱਢਲੀ ਸਹੂਲਤਾਂ ਮਿਲੇ। ਰੋਹਤਕ ਵਿੱਚ ਜਨਸਿਹਤ ਵਿਭਾਗ ਨਾਲ ਜੁੜੇ ਜਿਨ੍ਹਾਂ 42 ਕਰਮਚਾਰੀਆਂ ਅਤੇ ਅਧਿਕਾਰੀਆਂ ਨੁੰ ਚਾਰਜਸ਼ੀਟ ਕੀਤਾ ਗਿਆ ਹੈ, ਉੱਥੇ ਸਿਵਲ ਕੰਮਾਂ ਨੂੰ ਕਰਵਾਉਣ ਵਿੱਚ ਅਨਿਯਮਤਤਾਵਾਂ ਵਰਤੀਆਂ ਗਈਆਂ ਸਨ।

ਦੋਵਾਂ ਵਿਭਾਗਾਂ 'ਤੇ ਉਨ੍ਹਾਂ ਦੀ ਨਜਰ ਹੈ, ਅਧਿਕਾਰੀ ਆਮਜਨਤਾ ਦੀ ਸਮਸਿਆਵਾਂ ਨੂੰ ਪ੍ਰਾਥਮਿਕਤਾ ਆਧਾਰ 'ਤੇ ਤੈਅ ਸਮੇਂ 'ਤੇ ਹੱਲ ਕਰਨ, ਇਸ ਬਾਰੇ ਵਿੱਚ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਹਰਿਆਣਾ ਵਿੱਚ ਬਰਸਾਤ ਦੇ ਪਾਣੀ ਦੀ ਨਿਕਾਸੀ ਦੇ ਵਿਵਸਥਾ ਦੇ ਬਾਰੇ ਵਿੱਚ ਪੁੱਛਗੇ ਗਏ ਸੁਆਲ 'ਤੇ ਬੋਲਦੇ ਹੋਏ ਕੈਬੀਨੇਟ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਇਸ ਨੂੰ ਲੈ ਕੇ ਪੁਖਤਾ ਇੰਤਜਾਮ ਕੀਤੇ ਗਏ ਹਨ, ਵੱਧ ਪੰਪ ਸੈਟ ਵੀ ਲਗਾਏ ਗਏ ਹਨ। ਨਾਲ ਹੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਇਸ ਸਬੰਧ ਵਿੱਚ ਆਮਜਨਤਾ ਦੀ ਸ਼ਿਕਾਇਤ ਮਿਲਣ 'ਤੇ ਤੁਰੰਤ ਕਾਰਵਾਈ ਅਮਲ ਵਿੱਚ ਲਿਆਈ ਜਾਵੇ।
ਸੜਕਾਂ ਦੀ ਮੁਰੰਮਤ ਦਾ ਕੰਮ ਪੂਰਾ-
ਕੈਬੀਨੇਟ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਪੀਡਬਲਿਯੂਡੀ ਵਿਭਾਗ ਤਹਿਤ 30664 ਕਿਲੋਮੀਟਰ ਦੀ ਸੜਕਾਂ ਆਉਂਦੀਆਂ ਹਨ। 15 ਜੂਨ ਦਾ ਟਾਰਗੇਟ ਲੈ ਕੇ ਸੂਬੇ ਦੀ ਸਾਰੀ ਸੜਕਾਂ ਦੇ ਗੱਡੇ ਭਰੇ ਗਏ ਹਨ। ਇੰਨ੍ਹਾਂ ਵਿੱਚ 14 ਹਜਾਰ ਕਿਲੋਮੀਟਰ ਦੀ ਸੜਕਾਂ ਡੀਐਲਪੀ ਪੀਰਿਅਡ ਦੇ ਅੰਦਰ ਸੀ, ਉਨ੍ਹਾਂ ਦਾ ਪੈਚਵਰਕ ਆਦਿ ਕਰਵਾਇਆ ਗਿਆ ਹੈ। ਇਸ ਮਾਮਲੇ ਵਿੱਚ ਵੀ ਜਿਸ ਏਜੰਸੀ ਦੀ ਲਾਪ੍ਰਵਾਹੀ ਸਾਹਮਣੇ ਆਈ, ਉਨ੍ਹਾਂ ਦੇ ਖਿਲਾਫ ਐਕਸ਼ਨ ਲੈਂਦੇ ਹੋਏ ਬਲੈਕਲਿਸਟ ਕੀਤਾ ਗਿਆ ਹੈ। ਇਸ ਤੋਂ ਇਲਾਵਾ 5 ਹਜਾਰ ਕਿਲੋਮੀਟਰ ਵਿੱਚ ਕੁੱਝ ਸੜਕਾਂ ਅਜਿਹੀ ਵੀ ਸਨ, ਜੋ ਵੱਧ ਖਰਾਬ ਸਨ। ਉਨ੍ਹਾਂ 'ਤੇ ਪੈਚਵਰਕ ਨਹੀਂ ਹੋ ਸਕਦਾ ਸੀ। ਅਜਿਹੇ ਵਿੱਚ ਉਨ੍ਹਾਂ ਨੁੰ ਨਵਾਂ ਬਨਾਉਣ ਲਈ ਪ੍ਰਕ੍ਰਿਆ ਕੀਤੀ ਜਾ ਰਹੀ ਹੈ।
ਮੌਜੂਦਾ ਸਰਕਾਰ ਨੇ ਦਿੱਤੀ ਓਬੀਸੀ ਸਮਾਜ ਨੂੰ ਪੂਰਾ ਮਾਨ-ਸਨਮਾਨ-
ਭਿਵਾਨੀ ਵਿੱਚ ਹਾਲ ਹੀ ਵਿੱਚ ਮਨਾਏ ਗਏ ਮਹਾਰਾਜਾ ਗੁਰੂ ਦੱਕਸ਼ ਪ੍ਰਜਾਪਤੀ ਜੈਯੰਤੀ ਦੇ ਰਾਜਪੱਧਰੀ ਸਮਾਰੋਹ ਦੇ ਬਾਰੇ ਵਿੱਚ ਕੈਬੀਨੇਟ ਮੰਤਰੀ ਸ੍ਰੀ ਰਣਬੀਬ ਗੰਗਵਾ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪ੍ਰਜਾਪਤੀ ਸਮਾਜ ਲਈ ਬਹੁਤ ਐਲਾਨ ਕੀਤੇ ਹਨ। ਜਲਦੀ ਹੀ ਹਰਿਆਣਾ ਮਿੱਟੀ ਕਲਾ ਬੋਰਡ ਦੇ ਚੇਅਰਮੈਨ ਦੀ ਨਿਯੁਕਤੀ ਤਾਂ ਹੋਵੇਗੀ ਹੀ ਨਾਲ ਹੀ ਰੁਜਗਾਰ ਦੇ ਲਈ ਵੀ 15 ਦਿਨਾਂ ਵਿੱਚ 2 ਹਜਾਰ ਪਿੰਡਾਂ ਵਿੱਚ ਪੰਚਾਇਤੀ ਜਮੀਨ ਖਸਰਾ ਨੰਬਰ ਸਮੇਤ ਉਪਲਬਧ ਕਰਵਾਉਣ ਦਾ ਐਲਾਨ ਵੀ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਸਮੇਲਨ ਇਤਿਹਾਸਕ ਰਿਹਾ, ਪੂਰੇ ਹਰਿਆਣਾ ਦੀ ਇਸ ਵਿੱਚ ਸਹਿਭਾਗਤਾ ਨਜਰ ਆਈ। ਜਨ ਸਿਹਤ ਇੰਜੀਨੀਅਰਿੰਗ ਅਤੇ ਲੋਕਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਪ੍ਰਜਾਪਤੀ ਸਮਾਜ ਮਿਹਨਤੀ ਸਮਾਜ ਹੈ, ਇਹ ਮੋਸਟ ਬੈਕਵਰਡ ਦੇ ਅੰਦਰ ਆਉਂਦਾ ਹੈ। ਪਹਿਲਾਂ ਦੀ ਸਰਕਾਰਾਂ ਦੇ ਅੰਦਰ ਇਸ ਸਮਾਜ ਦੇ ਨਾਲ ਬਹੁਤ ਅਨਿਆਂ ਹੋਇਆ ਹੈ, ਪਰ ਬੀਜੇਪੀ ਸਰਕਾਰ ਨੇ ਨਾ ਸਿਰਫ ਇਸ ਸਮਾਜ ਨੂੰ ਸਨਮਾਨ ਦਿੱਤਾ, ਨਾਲ ਹੀ ਹਰ ਵਰਗ ਨੂੰ ਨਾਲ ਲੈ ਕੇ ਅੱਗੇ ਵੱਧਣ ਦਾ ਕੰਮ ਕੀਤਾ ਹੈ।
ਪੰਜਾਬ ਸਰਕਾਰ ਕਰ ਰਹੀ ਗੁਮਰਾਹ-
ਇੱਕ ਸੁਆਲ ਦੇ ਜਵਾਬ ਦਿੰਦੇ ਹੋਏ ਕੈਬੀਨੇਟ ਮੰਤਰੀ ਸ੍ਰੀ ਰਣਬੀਰ ਗੰਗਵਾ ਨੈ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਗਲਤ ਢੰਗ ਨਾਲ ਕੰਮ ਕਰ ਰਹੀ ਹੈ। ਐਸਵਾਈਐਲ ਹਰਿਆਣਾ ਦੇ ਬਹੁਤ ਮਹਤੱਵਸ਼ਾਲੀ ਹੈ, ਖਾਸ ਕਰ ਦੱਖਣ ਏਰਿਆ ਲਈ ਇਹ ਬੇਹੱਤ ਜਰੂਰੀ ਹੈ, ਪਰ ਉੱਥੇ ਦੀ ਸਰਕਾਰ ਅਤੇ ਉੱਥੇ ਦੇ ਮੁੱਖ ਮੰਤਰੀ ਇਸ ਵਿਸ਼ਾ ਨੂੰ ਘੁਮਾਉਂਦੇ ਹੋਏ ਗੁਮਰਾਹ ਕਰ ਰਹੇ ਹਨ। ਸ੍ਰੀ ਗੰਗਵਾ ਨੇ ਕਿਹਾ ਕਿ ਗੱਲਾਂ ਨੂੰ ਘੁਮਾਉਣ ਦੀ ਥਾਂ, ਕਾਨੂੰਨ ਦੇ ਅਨੁਸਾਰ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਦੇ ਆਡਰ ਨੂੰ ਮੰਨਣਾ ਚਾਹੀਦਾ ਹੈ।