ਜੂਨ ਵਿੱਚ ਆਮ ਨਾਲੋਂ ਵੱਧ ਮੀਂਹ ਪਵੇਗਾ: ਮੌਸਮ ਵਿਭਾਗ

ਨਵੀਂ ਦਿੱਲੀ, 27 ਮਈ- ਭਾਰਤ ਮੌਸਮ ਵਿਭਾਗ (ਆਈਐਮਡੀ) ਨੇ ਅੱਜ ਕਿਹਾ ਕਿ ਮੌਨਸੂਨ ਸੀਜ਼ਨ ਦੇ ਮੱਦੇਨਜ਼ਰ ਜੂਨ ਵਿੱਚ ਭਾਰਤ ਵਿੱਚ ਆਮ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ। ਇਹ ਮੀਂਹ ਮੱਧ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ, ਉੜੀਸਾ ਅਤੇ ਨੇੜਲੇ ਖੇਤਰ ਵਿਚ ਜ਼ਿਆਦਾ ਪਵੇਗਾ।

ਭੂ ਵਿਗਿਆਨ ਮੰਤਰਾਲੇ ਦੇ ਸਕੱਤਰ ਐਮ ਰਵੀਚੰਦਰਨ ਨੇ ਕਿਹਾ ਕਿ ਮੌਨਸੂਨ ਦੇ ਕੋਰ ਜ਼ੋਨ ਵਿੱਚ ਇਸ ਸੀਜ਼ਨ ਵਿੱਚ ਆਮ ਤੋਂ ਵੱਧ ਮੀਂਹ ਪੈਣ ਦੀ ਉਮੀਦ ਹੈ। ਮੌਨਸੂਨ ਕੋਰ ਜ਼ੋਨ ਵਿੱਚ ਮੱਧ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ, ਉੜੀਸਾ ਅਤੇ ਨੇੜਲੇ ਖੇਤਰ ਸ਼ਾਮਲ ਹਨ। ਇਸ ਖੇਤਰ ਵਿਚ ਦੱਖਣ-ਪੱਛਮੀ ਮੌਨਸੂਨ ਦੌਰਾਨ ਜ਼ਿਆਦਾਤਰ ਮੀਂਹ ਪੈਂਦਾ ਹੈ ਅਤੇ ਖੇਤੀਬਾੜੀ ਇਸ ਮੀਂਹ ’ਤੇ ਬਹੁਤ ਜ਼ਿਆਦਾ ਨਿਰਭਰ ਹੈ। 
ਇਸ ਦੇ ਦੂਜੇ ਪਾਸੇ ਉੱਤਰ-ਪੱਛਮੀ ਭਾਰਤ ਵਿੱਚ ਆਮ ਜਿਹਾ ਮੀਂਹ ਪੈਣ ਦੀ ਸੰਭਾਵਨਾ ਹੈ, ਜਦੋਂ ਕਿ ਉੱਤਰ-ਪੂਰਬ ਵਿੱਚ ਆਮ ਨਾਲੋਂ ਘੱਟ ਮੀਂਹ ਪੈ ਸਕਦਾ ਹੈ। ਆਈਐਮਡੀ ਦੇ ਡਾਇਰੈਕਟਰ ਜਨਰਲ ਮ੍ਰਿਤਯੁੰਜੈ ਮਹਾਪਾਤਰਾ ਨੇ ਕਿਹਾ ਕਿ ਮੱਧ ਅਤੇ ਦੱਖਣੀ ਪ੍ਰਾਇਦੀਪ ਭਾਰਤ ਵਿੱਚ ਆਮ ਨਾਲੋਂ ਵੱਧ ਮੀਂਹ ਦਾ ਰਿਕਾਰਡ ਬਣਨ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਇਸ ਵਾਰ ਮੌਨਸੂਨ ਨੇ ਦੱਖਣੀ ਭਾਰਤ ਵਿਚ ਸਮੇਂ ਤੋਂ ਪਹਿਲਾਂ ਦਸਤਕ ਦੇ ਦਿੱਤੀ ਹੈ। 
ਆਮ ਵਾਂਗ ਮੌਨਸੂਨ ਦਾ ਸੀਜ਼ਨ 30 ਮਈ ਦੇ ਕਰੀਬ ਸ਼ੁਰੂ ਹੁੰਦਾ ਹੈ ਪਰ ਕੇਰਲਾ ਤੇ ਨਾਲ ਦੇ ਖੇਤਰਾਂ ਵਿਚ ਇਸ ਸਾਲ ਮੌਨਸੂਨ 25 ਮਈ ਨੂੰ ਹੀ ਪੁੱਜ ਗਈ ਸੀ ਤੇ ਇਸ ਨੇ ਪਿਛਲੇ 16 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਇਸ ਵੇਲੇ ਇਹ ਮੌਨਸੂਨ ਮਹਾਰਾਸ਼ਟਰ ਤੇ ਨੇੜਲੇ ਖੇਤਰਾਂ ਵਿਚ ਪੂਰੀ ਤਰ੍ਹਾਂ ਸਰਗਰਮ ਹੈ।