
ਮੁਹਾਲੀ ਦੇ ਬਠਲਾਣਾ ਸਕੂਲ ਦੇ ਬੱਚਿਆਂ ਨੇ ਲਿਆ ਬੂਟਿਆਂ ਦੀ ਰੱਖਿਆ ਦਾ ਹਲਫ
ਐਸ.ਏ.ਐਸ. ਨਗਰ, 15 ਜੁਲਾਈ- ਸੂਬੇ ਅੰਦਰ ਚੱਲ ਰਹੇ ਵਣ ਉਤਸਵ ਪ੍ਰੋਗਰਾਮ ਤੋਂ ਹੱਟ ਕੇ ਸਮਾਜਿਕ ਸੰਸਥਾ ਪ੍ਰਯੋਗ ਫਾਊਂਡੇਸ਼ਨ ਨੇ ਨਵੀਂ ਪਹਿਲ ਕਰਦੇ ਹੋਏ ਸਰਕਾਰੀ ਮਿਡਲ ਸਮਾਰਟ ਸਕੂਲ ਬਠਲਾਣਾ ਦੇ ਬੱਚਿਆਂ ਤੋਂ ਬੂਟਿਆਂ ਤੋਂ ਰੁੱਖ ਬਣਾਉਣ ਦੇ ਲਈ ਅਹਿਦ ਲਿਆ ਅਤੇ ਸਕੂਲ ਵਿੱਚ ਸੈਲਫੀ ਵਿਦ ਟ੍ਰੀ ਮੁਹਿੰਮ ਸ਼ੁਰੂ ਕੀਤੀ।
ਐਸ.ਏ.ਐਸ. ਨਗਰ, 15 ਜੁਲਾਈ- ਸੂਬੇ ਅੰਦਰ ਚੱਲ ਰਹੇ ਵਣ ਉਤਸਵ ਪ੍ਰੋਗਰਾਮ ਤੋਂ ਹੱਟ ਕੇ ਸਮਾਜਿਕ ਸੰਸਥਾ ਪ੍ਰਯੋਗ ਫਾਊਂਡੇਸ਼ਨ ਨੇ ਨਵੀਂ ਪਹਿਲ ਕਰਦੇ ਹੋਏ ਸਰਕਾਰੀ ਮਿਡਲ ਸਮਾਰਟ ਸਕੂਲ ਬਠਲਾਣਾ ਦੇ ਬੱਚਿਆਂ ਤੋਂ ਬੂਟਿਆਂ ਤੋਂ ਰੁੱਖ ਬਣਾਉਣ ਦੇ ਲਈ ਅਹਿਦ ਲਿਆ ਅਤੇ ਸਕੂਲ ਵਿੱਚ ਸੈਲਫੀ ਵਿਦ ਟ੍ਰੀ ਮੁਹਿੰਮ ਸ਼ੁਰੂ ਕੀਤੀ।
ਸਕੂਲ ਦੇ ਵਿਹੜੇ ਵਿੱਚ ਆਯੋਜਿਤ ਪ੍ਰੋਗਰਾਮ ਦੌਰਾਨ ਜ਼ਿਲ੍ਹਾ ਯੂਥ ਕਲੱਬ ਤਾਲਮੇਲ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਬਠਲਾਣਾ ਨੇ ਕਿਹਾ ਕਿ ਅੱਜ ਬੂਟਿਆਂ ਨੂੰ ਲਗਾਉਣ ਨਾਲੋਂ ਉਨ੍ਹਾਂ ਦੀ ਦੇਖਭਾਲ ਕਰਨਾ ਜ਼ਿਆਦਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਅੱਜ ਇੱਥੇ ਪ੍ਰਯੋਗ ਫਾਊਂਡੇਸ਼ਨ ਦੀ ਮਦਦ ਨਾਲ ਇੱਕ ਦਰਜਨ ਤੋਂ ਵੱਧ ਫਲਦਾਰ ਬੂਟੇ ਲਗਾਏ ਗਏ ਹਨ, ਜਿਨ੍ਹਾਂ ਵਿੱਚ ਜਾਮੁਨ, ਅੰਬ, ਅਮਰੂਦ, ਅਨਾਰ ਆਦਿ ਸ਼ਾਮਲ ਹਨ।
ਪ੍ਰੋਗਰਾਮ ਦੌਰਾਨ ਪੂਜੀ ਸਮਾਜਸੇਵੀ ਪੂਜਾ ਜੈਸਵਾਲ ਨੇ ਕਿਹਾ ਕਿ ਸਕੂਲੀ ਬੱਚੇ ਦੋ-ਦੋ ਦਾ ਸਮੂਹ ਬਣਾ ਕੇ ਇੱਕ-ਇੱਕ ਬੂਟਾ ਗੋਦ ਲੈਣਗੇ। ਛੇ ਮਹੀਨੇ ਤੱਕ ਬੂਟੇ ਦੀ ਦੇਖਭਾਲ ਕਰਨ ਤੋਂ ਬਾਅਦ, ਹਰ ਮਹੀਨੇ ਬੱਚੇ ਬੂਟੇ ਨਾਲ ਸੈਲਫੀ ਲੈ ਕੇ ਪ੍ਰਯੋਗ ਫਾਊਂਡੇਸ਼ਨ ਨੂੰ ਭੇਜਣਗੇ। ਇਸ ਤੋਂ ਬਾਅਦ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ ਤੇ ਬੂਟਿਆਂ ਦਾ ਨਿਰੀਖਣ ਕਰਨ ਤੋਂ ਬਾਅਦ ਬਿਹਤਰ ਦੇਖਭਾਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਨਾਮ ਵਾਲੀ ਤਖਤੀ ਰੁੱਖਾਂ ਦੇ ਸਾਹਮਣੇ ਲਗਾਈ ਜਾਵੇਗੀ, ਤਾਂ ਜੋ ਭਵਿੱਖ ਵਿੱਚ ਇੱਥੇ ਆਉਣ ਵਾਲੇ ਬੱਚੇ ਇਸ ਤੋਂ ਪ੍ਰੇਰਿਤ ਹੋ ਸਕਣ।
ਪ੍ਰਯੋਗ ਫਾਊਂਡੇਸ਼ਨ ਦੇ ਪ੍ਰਧਾਨ ਸੰਜੀਵ ਸ਼ਰਮਾ ਨੇ ਦੱਸਿਆ ਕਿ ਸਕੂਲ ਵਿੱਚ ਸੱਤਵੀਂ ਅਤੇ ਅੱਠਵੀਂ ਜਮਾਤ ਦੇ ਬੱਚਿਆਂ ਨੂੰ ਬੂਟਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਮੌਕੇ ਸਮਾਜ ਸੇਵਕ ਪਵਨ ਕੁਮਾਰ, ਬਠਲਾਣਾ ਪਿੰਡ ਦੇ ਸਰਪੰਚ ਹਰਪਾਲ ਸਿੰਘ, ਸਾਬਕਾ ਸਰਪੰਚ ਵਜ਼ੀਰ ਸਿੰਘ, ਗਿਆਨੀ ਨਿਰਮਲ ਸਿੰਘ, ਬਲਜੀਤ ਸਿੰਘ, ਮੋਹਨ ਸਿੰਘ ਠੇਕੇਦਾਰ, ਜਰਨੈਲ ਸਿੰਘ, ਸੁਰਮੁਖ ਸਿੰਘ, ਨਾਗਰ ਸਿੰਘ, ਮਨਪ੍ਰੀਤ ਸਿੰਘ ਤੋਂ ਇਲਾਵਾ ਪ੍ਰਯੋਗ ਫਾਊਂਡੇਸ਼ਨ ਜ਼ਿਲ੍ਹਾ ਮੁਹਾਲੀ ਦੇ ਨੁਮਾਇੰਦੇ ਦਵਿੰਦਰ ਸਿੰਘ, ਗੁਰਸ਼ਰਨ ਸਿੰਘ ਤੋਂ ਇਲਾਵਾ ਮਿਡਲ ਸਕੂਲ ਅਧਿਆਪਕਾ ਜਸਵਿੰਦਰ ਕੌਰ, ਆਭਾ ਮਹਿਤਾ, ਮਮਤਾ, ਪ੍ਰਾਇਮਰੀ ਸਕੂਲ ਅਧਿਆਪਕਾ ਪੂਜਾ, ਹਰਪ੍ਰੀਤ ਕੌਰ ਵੀ ਹਾਜ਼ਰ ਸਨ।
