ਅਮਰ ਕੋਰ ਚਰਨ ਕੋਰ ਵੈਲਫੇਅਰ ਸੋਸਾਇਟੀ ਭੁੰਗਰਨੀ ਵਲੋਂ ਗੌਰਮਿੰਟ ਪ੍ਰਾਇਮਰੀ ਸਕੂਲ ਡਾਮੁੰਢਾ 'ਅਤੇ ਕਾਲਰਾ ਚ, 85 ਗਰਮ ਹੁੱਡੀ (ਜੈਕਟਾਂ) ਵੰਡੀਆਂ

ਹੁਸ਼ਿਆਰਪੁਰ: ਅਮਰ ਕੋਰ ਚਰਨ ਕੋਰ ਵੈਲਫੇਅਰ ਸੋਸਾਇਟੀ ਭੁੰਗਰਨੀ ਜਿਸਦੇ ਸਰਪ੍ਰਸਤ ਡਾਕਟਰ ਹਰਦੇਵ ਸਿੰਘ ਪਰਹਾਰ ,ਜਸਵਿੰਦਰ ਕੋਰ ਪਰਹਾਰ ਯੂ. ਐਸ .ਏ. ਦੇ ਸਹਿਯੋਗ ਸਦਕਾ ਗੌਰਮਿੰਟ ਪ੍ਰਾਇਮਰੀ ਸਕੂਲ ਡਮੁੱਢਾ ਅਤੇ ਕਾਲਰਾ ਵਿਖੇ ਸਕੂਲੀ ਵਿਦਿਆਰਥੀਆਂ ਨੂੰ 85 ਗਰਮ ਹੁੱਡੀ (ਜੈਕਟਾਂ) ਵੰਡੀਆਂ ਗਈਆਂ। ਸਕੂਲ ਵਿੱਚ ਕਰਵਾਏ ਸਮਾਗਮ ਦੀ ਪ੍ਰਧਾਨਗੀ ਸਕੂਲ ਦੇ ਪ੍ਰਿੰਸੀਪਲ ਸਃ ਸੁਬੇਗ ਸਿੰਘ ਅਤੇ ਬਲਵਿੰਦਰ ਸਿੰਘ ਨੇ ਕੀਤੀ ਅਤੇ ਸਮਾਗਮ ਦੇ ਸ਼ੁਰੂ ਵਿੱਚ ਸਕੂਲ ਦੇ ਸਮੁੱਚੇ ਸਟਾਫ ਵਲੋਂ ਵੈਲਫੇਅਰ ਸੁਸਾਇਟੀ ਦੇ ਸਮੂਹ ਆਏ ਅਹੁਦੇਦਾਰ ਦਾ ਸਕੂਲ ਵਿੱਖੇ ਪੁਹੰਚਣ ਤੇ ' ਜੀ ਆਇਆਂ ਕਿਹਾ ਤੇ ਨਿੱਘਾ ਸਵਾਗਤ ਕੀਤਾ ਗਿਆ।

 ਸੁਸਾਇਟੀ ਦੇ ਮੁੱਖ ਬੁਲਾਰੇ  ਵਾਈਸ ਪ੍ਰਧਾਨ ਜਗਤਾਰ ਸਿੰਘ , ਸੁਰਜੀਤ ਸਿੰਘ ਮਸੂਤਾ ਸੀਨੀਅਰ ਆਗੂ ਅਤੇ ਪ੍ਰਧਾਨ ਗੁਰੁਦਵਾਰਾ ਸ੍ਰੀ ਗੁਰੂ ਹਰਿ ਰਾਇ ਸਾਹਿਬ ਭੁੰਗਰਨੀ ਨੇ ਕਿਹਾ ਕਿ  ਛੋਟੇ ਬੱਚੇ ਅਤੇ ਵਿਦਿਆਰਥੀ  ਦੇਸ਼ ਦਾ ਸਰਮਾਇਆ  ਹੁੰਦੇ ਹਨ ਇੰਨਾਂ ਦੀ ਸਿਹਤ ਅਤੇ ਸੰਭਾਂਲ ਜ਼ਰੂਰੀ ਹੈ ,ਜਿੰਨਾਂ ਵੱਡੇ ਹੋਣ ਤੇ ਦੇਸ਼ ਦੀ ਵਾਗਡੋਰ ਸੰਭਾਲਣੀ ਹੁੰਦੀ ਹੈ। ਉੱਨਾਂ ਇਹ ਵੀ ਕਿਹਾ ਕਿ ਜੇਕਰ ਸੂਬੇ ਦੀਆਂ ਹਾਕਮ ਸਰਕਾਰਾਂ ਲੋਕ ਭਲਾਈ ਦੀਆਂ ਸਕੀਮਾਂ ਨੂੰ ਤਨਦੇਹੀ ਨਾਲ ਲਾਗੂ ਕਰਨ ਤਾਂ ਸ਼ਾਇਦ ਇਹਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਇਹ ਕੰਮ ਨਾ ਕਰਨੇ ਪੈਂਦੇ। 
ਉਹਨਾਂ ਨੇ ਵਿਦਿਆਰਥੀਆਂ ਨੂੰ ਮੁਖਾਤਿਬ ਹੁੰਦਿਆਂ ਨਸ਼ਿਆਂ ਤੋ ਦੂਰੀ  ਬਣਾਉਣ ਲਈ ਪ੍ਰੇਰਣਾ ਦਿੱਤੀ ਅਤੇ ਇਹ ਵੀ ਆਖਿਆ ਕਿ  ਮਿਹਨਤ ਤੇ ਤਨਦੇਹੀ ਨਾਲ ਕੰਮ ਕਰ ਕੇ ਤੁਸੀਂ  ਚੰਗੇ ਅਫਸਰ ,ਵਿਗਿਆਨੀ ਡਾਕਟਰ ਅਤੇ ਹੋਰ ਵੱਡੇ ਅਹੁਦਿਆਂ ਤੇ ਪੁਹੰਚ ਸਕਦੇ ਹੋ।  ਉੱਨਾਂ ਨੇ ਇਹ ਵੀ ਕਿਹਾ ਸਮਾਜ ਵਿਚੋਂ ਖਤਮ ਹੋ ਰਹੀਆਂ ਨੈਤਿਕ ਕਦਰਾਂ ਕੀਮਤਾਂ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ । ਇਸ ਮੌਕੇ ਸੁਸਾਇਟੀ ਪ੍ਰਧਾਨ ਜਸਵੀਰ ਸਿੰਘ ਮਿਨਹਾਸ ,ਜਨਰਲ ਸਕੱਤਰ ਪਰਮਿੰਦਰ ਸਿੰਘ ਪੋਸੀ, ਮੈਂਬਰ ਬਲਵੀਰ ਸਿੰਘ ਫੁਗਲਾਣਾ ,ਮੈਂਬਰ ਹਰਜੀਤ ਸਿੰਘ ਭੱਟੀ,ਮੈਂਬਰ ਪਰਮਜੀਤ ਸਿੰਘ ਮਿਨਹਾਸ ,ਅਕਾਊਂਟੈਂਟ ਪਰਵਿੰਦਰ ਰਾਣਾ , ਮੈਂਬਰ ਬਲਵੀਰ ਸਿੰਘ ਤੰਬੜ ਹਾਜ਼ਰ ਸਨ। ਇਸ ਮੌਕੇ ਦੋਹਾਂ ਸਕੂਲਾਂ ਦੇਵਿਦਿਆਰਥੀਆਂ ਨੂੰ  ਹੁੱਡੀ (ਜੈਕਟਾਂ)ਤਕਸੀਮ ਕੀਤੀਆਂ ਗਈਆਂ।
 ਇਸ ਮੌਕੇ ਪ੍ਰਿੰਸੀਪਲ ਸੁਬੇਗ ਸਿੰਘ ਅਤੇ ਉਨ੍ਹਾਂ ਦੇ ਸਮੁੱਚਾ ਸਟਾਫ਼ ਹੈੱਡ ਟੀਚਰ ਸ੍ਰੀਮਤੀ ਰਾਜਵੀਰ ਕੋਰ ਨਿਸ਼ਾ ,ਸੁਰਜੀਤ ਕੋਰ, ਪੂਨਮ ਅਤੇ ਸਕੂਲ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਰੂਬੀ ਦੇਵੀ ਡਾਮੁੰਢਾ ਅਤੇ ਹੋਰ ਮੈਂਬਰ ਹਾਜ਼ਰ ਸਨ ਇਸੇ ਤਰ੍ਹਾਂ ਕਾਲਰਾ ਸਕੂਲ ਦੇ ਪ੍ਰਿੰਸੀਪਲ ਬਲਵਿੰਦਰ ਸਿੰਘ ਹਰਜੀਤ ਕੋਰ  ਅਤੇ ਸਕੂਲ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਹਾਜ਼ਰ ਸਨ ।ਜਿਨ੍ਹਾਂ ਨੇ  ਇਸ ਕੀਤੇ ਕਾਰਜ ਲਈ ਅਮਰ ਕੋਰ ਚਰਨ ਕੋਰ ਵੈਲਫੇਅਰ ਸੁਸਾਇਟੀ  ਭੁੰਗਰਨੀ ਦੇ  ਆਏ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ।