ਭੱਟੀਆਂ ਖੁਰਦ ਵਿਖੇ ਧਾਰਮਿਕ ਸਮਾਗਮ 'ਚ ਸੰਤ ਸਤਵਿੰਦਰ ਹੀਰਾ, ਸੰਤ ਧਾਂਦਰਾ, ਸੰਤ ਧਰਮ ਸਿੰਘ ਨੇ ਗੁਰਮਤਿ ਵਿਚਾਰਾਂ ਰਾਂਹੀ ਸੰਗਤਾਂ ਨੂੰ ਬਾਣੀ ਨਾਲ ਜੋੜਿਆ

ਹੁਸ਼ਿਆਰਪੁਰ: ਪਿੰਡ ਭੱਟੀਆਂ ਖੁਰਦ ਵਿਖੇ ਸ੍ਰੀ ਗੁਰੂ ਰਵਿਦਾਸ ਕਲੱਬ ਵਲੋੰ ਇਕ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੁਖਮਣੀ ਸਾਹਿਬ ਦੇ ਪਾਠ ਤੋਂ ਉਪਰੰਤ ਰਾਗੀ ਜਥਿਆਂ ਵਲੋੰ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ,ਸੰਤ ਬਲਵੀਰ ਧਾਂਦਰਾ ਜਨਰਲ ਸਕੱਤਰ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ, ਸੰਤ ਧਰਮਾ ਸਿੰਘ ਚੀਮਾ ਸਾਹਿਬ ਮੈਂਬਰ, ਸੰਤ ਸੋਹਣ ਲਾਲ ਪ੍ਰਚਾਰਕ ਨੇ ਸਤਿਸੰਗ ਰਾਹੀਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ।

 ਸੰਤ ਸਤਵਿੰਦਰ ਹੀਰਾ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਜੇਕਰ ਹਰ ਮਨੁੱਖ ਗੁਰੂਆਂ ਦੀ ਬਾਣੀ ਨੂੰ ਪੜਕੇ ਵਿਚਾਰੇ ਅਤੇ ਦੱਸੇ ਹੋਏ ਰਸਤੇ ਤੇ ਚੱਲੇ ਤਾਂ ਉਸਦੇ ਅੰਦਰੋਂ ਲੋਭ,ਲਾਲਚ, ਈਰਖਾ ਖਤਮ ਹੋ ਜਾਂਦੀ ਹੈ ਅਤੇ ਫਿਰ ਉਹ ਹਮੇਸ਼ਾਂ ਦੂਜਿਆਂ ਦੇ ਭਲੇ ਲਈ ਹੀ ਕਰਮ ਕਰਦਾ ਹੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਅਨੁਸਾਰ "ਕਹਿ ਰਵਿਦਾਸ ਸਭੈ ਜਗੁ ਲੁਟਿਆ ਹਮ ਤੋ ਏਕ ਰਾਮ ਕਹਿ ਛੁਟਿਆ" ਭਾਵ ਉਸ ਹਰੀ ਪ੍ਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੋਣਾ। 
ਓਨਾਂ ਕਿਹਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਾਜ ਨੂੰ ਇੱਕ ਮਾਲਾ ਵਿੱਚ ਪ੍ਰੋਉਂਣ ਦਾ ਸੁਨੇਹਾ ਦਿੰਦੇ ਹਨ ਕਿ "ਸਤਿਸੰਗਤ ਮਿਲਿ ਰਹੀਏ ਮਾਧੋ ਜੈਸੇ ਮਧੁਪ ਮਖੀਰਾ" ਜਿਸ ਤਰਾਂ ਮਧੂ ਮੱਖੀਆਂ ਆਪਣੀ ਸੁਰੱਖਿਆ ਲਈ ਇੱਕਜੁੱਟਤਾ ਰੱਖਦੀਆਂ ਹਨ ਇਸੇ ਤਰਾਂ ਸਮਾਜ ਨੂੰ ਵੀ ਆਪਣੇ ਇੰਨਸਾਨੀ ਹੱਕਾਂ ਲਈ ਇਕੱਠੇ ਹੋ ਕੇ ਰਹਿਣਾ ਚਾਹੀਦਾ ਹੈ ਅਤੇ ਆਪਣੇ ਅਧਿਕਾਰਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਦੇ ਰਹਿਣਾ ਚਾਹੀਦਾ ਹੈ। 
ਇਸ ਮੌਕੇ ਸੰਤ ਬਲਵੀਰ ਧਾਂਦਰਾ, ਸੰਤ ਧਰਮਾ ਸਿੰਘ, ਸੰਤ ਸੋਹਣ ਲਾਲ ਨੇ ਸੰਗਤਾਂ ਨੂੰ "ਪੜੀਏ ਗੁਣੀਏ ਨਾਮ ਸਭ ਸੁਣਿਐ" ਅਤੇ "ਮਾਧੋ ਅਵਿਦਿਆ ਹਿੱਤ ਕੀਨ" ਗੁਰੂ ਮਹਾਰਾਜ ਦੀ ਬਾਣੀ ਤੋਂ ਪ੍ਰੇਰਨਾ ਲੈ ਕੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਬਣਾਉਣ ਵੱਲ ਧਿਆਨ ਦੇਣਾ ਚਾਹੀਦਾ ਕਿਓਂਕਿ ਬਾਬਾ ਸਾਹਿਬ ਡਾ. ਅੰਬੇਡਕਰ ਨੇ ਵੀ ਕਿਹਾ ਸੀ ਕਿ "ਪੜ੍ਹੋ ,ਜੁੜੋ ਤੇ ਸੰਘਰਸ਼ ਕਰੋ"  ਇਹ ਤਾਂ ਹੀ ਹੋ ਸਕਦਾ ਹੈ ਜੇਕਰ ਸਮਾਜ ਵੱਧ ਤੋਂ ਵੱਧ ਸਿੱਖਿਆ ਪ੍ਰਾਪਤ ਕਰਕੇ ਖੁਸ਼ਹਾਲ ਤੇ ਇਕਜੁੱਟ ਹੋਵੇਗਾ। 
ਇਸ ਮੌਕੇ ਗੁਰੂ ਰਵਿਦਾਸ ਕਲੱਬ ਭੱਟੀਆਂ ਖੁਰਦ ਵਲੋੰ ਆਏ ਹੋਏ ਸੰਤ ਮਹਾਂਪੁਰਸ਼ਾਂ, ਧਾਰਮਕ, ਸਮਾਜਕ ਅਤੇ ਰਾਜਨੀਤਕ ਸਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਅਮ੍ਰਿੰਤ ਸਿੰਘ, ਖਜਾਨਚੀ ਸਤਨਾਮ ਸਿੰਘ, ਮਨਦੀਪ ਸਿੰਘ, ਗੁਰਨਾਮ ਸਿੰਘ, ਬਿੰਦਰ ਸਿੰਘ, ਸੁਰਜੀਤ ਸਿੰਘ ਗ੍ਰੰਥੀ, ਜੰਗ ਸਿੰਘ, ਜਗਸੀਰ ਸਿੰਘ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।