ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋਂ ਪਿੰਡ ਵਾਹਿਦਪੁਰ ਧੀਆਂ ਦੀ ਲੋਹੜੀ ਪਾਉਣ ਲਈ ਚੁਣਿਆ
ਗੜ੍ਹਸ਼ੰਕਰ: ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ( ਰਜਿ.)ਪੰਜਾਬ ਦੀ ਮੀਟਿੰਗ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਪਿੰਡ ਮੋਇਲਾ ਵਾਹਿਦ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਹੋਈ| ਜਿਸ ਵਿੱਚ ਸੰਤੋਖ਼ ਸਿੰਘ ਜੁਆਇੰਟ ਸਕੱਤਰ ਬਲਾਕ ਗੜ੍ਹਸ਼ੰਕਰ, ਸੁਰਜੀਤ ਸਿੰਘ ਮੈਂਬਰ ਬਲਾਕ, ਸਰਦਾਰ ਜਸਵਿੰਦਰ ਸਿੰਘ ਸਰਪੰਚ ਵਾਹਿਦ ਪੁਰ, ਮੱਖਣ ਸਿੰਘ ਪੰਚ, ਸਰਦਾਰਨੀ ਰਣਜੀਤ ਕੌਰ ਸਰਪੰਚ ਮੋਇਲਾ, ਬਲਜੀਤ ਕੌਰ ਪੰਚ, ਗੁਰਦਿਆਲ ਸਿੰਘ ਪੰਚ ਮੋਇਲਾ, ਮਾਸਟਰ ਹਰਭਜਨ ਸਿੰਘ ਰਿਟਾਇਰਡ ਡੀ ਪੀ, ਉਚੇਚੇ ਤੌਰ ਤੇ ਹਾਜਿਰ ਹੋਏ।

ਜਿਸ ਵਿਚ ਫੈਂਸਲਾ ਕੀਤਾ ਗਿਆ ਕਿ ਆਦਰਸ਼ ਸੌਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋ ਪਿੰਡ ਮੋਇਲਾ ਵਾਹਿਦਪੁਰ ਵਿਚ ਧੀਆਂ ਦੀ ਲੋਹੜੀ ਦਾ ਆਯੋਜਨ ਕੀਤਾ ਜਾਵੇਗਾ। ਜਿਸ ਦੀਆ ਤਿਆਰੀਆਂ ਦੇ ਸੰਬੰਧ ਵਿੱਚ ਇਹ ਮੀਟਿੰਗ ਕੀਤੀ ਗਈ। ਇਸ ਮੌਕੇ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਪਿਛਲੇ ਅੱਠ ਸਾਲਾਂ ( 2017) ਤੋਂ ਧਰਤੀ ਬਚਾਓ, ਬੇਟੀ ਬਚਾਓ ਮੁਹਿੰਮ ਚਲਾਈ ਹੋਈ ਹੈ।
ਜਿਸ ਦੌਰਾਨ ਸੁਸਾਇਟੀ ਵਲੋ ਅਲੱਗ ਪਿੰਡਾਂ ਵਿਚ ਜਾ ਕੇ ਇੱਕ ਤੋ ਦੋ ਸਾਲ ਤਕ ਨਵਜਾਤ ਧੀਆਂ ਦੀ ਲੋਹੜੀ ਪਾਈ ਜਾਂਦੀ ਹੈ| ਹੁਣ ਤਕ ਸੁਸਾਇਟੀ ਵਲੋਂ ਲਗਾਤਾਰ ਸੱਤ ਧੀਆਂ ਦੀ ਲੋਹੜੀ ਦੇ ਆਯੋਜਨ ਕੀਤੇ ਜਾ ਚੁੱਕੇ ਹਨ ਅਤੇ ਇਹ ਅੱਠਵਾਂ ਧੀਆਂ ਦੀ ਲੋਹੜੀ ਦਾ ਆਯੋਜਨ ਪਿੰਡ ਮੌਇਲਾ ਵਾਹਿਦਪੁਰ ਵਿੱਚ 12 ਜਨਵਰੀ 2025 ਦਿਨ ਐਤਵਾਰ ਨੂੰ ਆਯੋਜਿਤ ਕੀਤਾ ਜਾਵੇਗਾ। ਜਿਸ ਲਈ ਅੱਜ ਸੁਸਾਇਟੀ ਮੈਂਬਰਾਂ ਵੱਲੋਂ ਪਿੰਡ ਮੌਇਲਾ ਅਤੇ ਵਾਹਿਦਪੁਰ ਦੇ ਸਰਪੰਚ ਅਤੇ ਪੰਚ ਸਹਿਬਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ| ਜਿਸ ਲਈ ਉਹਨਾ ਵਲੋ ਆਮ ਸਹਿਮਤੀ ਦਿੱਤੀ ਗਈ ਅਤੇ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਇਸ ਦੌਰਾਨ ਪਿੰਡ ਮੌਇਲਾ ਦੇ ਸਰਪੰਚ ਸਰਦਾਰਨੀ ਰਣਜੀਤ ਕੌਰ ਅਤੇ ਪਿੰਡ ਵਾਹਿਦਪੁਰ ਦੇ ਸਰਪੰਚ ਸਰਦਾਰ ਜਸਵਿੰਦਰ ਸਿੰਘ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਸਾਡੇ ਪਿੰਡ ਨੂੰ ਧੀਆਂ ਦੀ ਲੋਹੜੀ ਦੇ ਆਯੋਜਨ ਲਈ ਚੁਣਿਆ ਹੈ। ਸਾਡੀ ਪੂਰੀ ਕਰ ਪੰਚਾਇਤ ਵਲੋ ਅਤੇ ਪਿੰਡ ਵਾਸੀਆਂ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ ਅਤੇ ਸਾਰੇ ਪਿੰਡ ਵਾਸੀ ਇਸ ਆਯੋਜਨ ਵਿਚ ਭਾਗ ਲੈਣਗੇ| ਇਹ ਸਾਡੇ ਪਿੰਡ ਵਿੱਚ ਹੋਣ ਜਾ ਰਿਹਾ ਨਿਵੇਕਲਾ ਆਯੋਜਨ ਹੈ| ਜਿਸ ਨਾਲ ਸਾਡੇ ਸਮਾਜ ਨੂੰ ਅਗਾਂਹ ਵਧੂ ਸੇਧ ਮਿਲੇਗੀ।
ਇਸ ਮੌਕੇ ਤੇ ਸਤੀਸ਼ ਕੁਮਾਰ ਸੋਨੀ ਪ੍ਰਧਾਨ, ਸੰਤੋਖ਼ ਸਿੰਘ ਜੁਆਇੰਟ ਸਕੱਤਰ ਬਲਾਕ, ਸੁਰਜੀਤ ਸਿੰਘ ਮੈਂਬਰ ਬਲਾਕ, ਹਰਭਜਨ ਸਿੰਘ ਰਿਟਾਇਰਡ ਡੀਪੀ, ਸਰਦਾਰ ਜਸਵਿੰਦਰ ਸਿੰਘ ਸਰਪੰਚ ਵਾਹਿਦਪੁਰ, ਮੱਖਣ ਸਿੰਘ ਪੰਚ, ਸਰਦਾਰਨੀ ਰਣਜੀਤ ਕੌਰ, ਬਲਜੀਤ ਕੌਰ, ਪੰਚ ਗੁਰਦਿਆਲ ਸਿੰਘ, ਪੰਚ ਦਵਿੰਦਰ ਸਿੰਘ ਜਰਮਨ ਵਾਸੀ, ਤੀਰਥ ਸਿੰਘ, ਸੀਮਾ ਰਾਣੀ, ਸਤਨਾਮ ਸਿੰਘ ਜਰਮਨ, ਰਾਜਿੰਦਰ ਸਿੰਘ ਸਾਈਪਰਸ, ਤੇਜਪਾਲ ਸਰਕਾਰੀ ਐਲੀਮੈਂਟਰੀ ਸਕੂਲ ਮੋਇਲਾ ਵਾਹਿਦਪੁਰ ਹੈੱਡਮਾਸਟਰ, ਅਵਤਾਰ ਸਿੰਘ ਉਹਨਾ ਸਕੂਲ ਦੇ ਸਟਾਫ ਮੈਂਬਰ ਅਤੇ ਹੋਰ ਪਤਵੰਤੇ ਹਾਜਰ ਸਨ।