ਆਮ ਆਦਮੀ ਪਾਰਟੀ ਦੇ ਸਮਰਥਕਾਂ ਨੇ ਜਿੱਤ ਦੀ ਖੁਸ਼ੀ 'ਚ ਅੱਡਾ ਪੋਜੇਵਾਲ ਵਿਖੇ ਲੱਡੂ ਵੰਡੇ

ਸੜੋਆ: ਅੱਜ ਪੰਜਾਬ ਵਿਧਾਨ ਸਭਾ ਦੀਆਂ ਉਪ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਦੀ ਖੁਸ਼ੀ ਵਿੱਚ ਅੱਡਾ ਪੋਜੇਵਾਲ ਵਿਖੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਪਵਨ ਕੁਮਾਰ ਰੀਠੂ ਆਗੂ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਜਿੱਤ ਦਾ ਸਿਹਰਾ ਸ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਅਰਵਿੰਦ ਕੇਜਰੀਵਾਲ ਕਨਵੀਨਰ ਆਮ ਆਦਮੀ ਪਾਰਟੀ ਦੀ ਯੋਗ ਰਹਿਨੁਮਾਈ ਨੂੰ ਦੱਸਿਆ।

ਉਹਨਾਂ ਸਾਰੇ ਪਾਰਟੀ ਵਰਕਰਾਂ ਦੀ ਅਣਥੱਕ ਮਿਹਨਤ ਨਾਲ ਮਿਲੀ ਜਿੱਤ ਨੂੰ ਆਮ ਆਦਮੀ ਦੀ ਜਿੱਤ ਦੱਸਿਆ। ਇਸ ਮੌਕੇ ਉਨ੍ਹਾਂ ਨਾਲ ਪਵਨ ਕੁਮਾਰ ਸ਼ੰਮਾ ਸਰਪੰਚ ਪੋਜੇਵਾਲ, ਰਾਮ ਸ਼ਾਹ ਸਰਪੰਚ ਨਿਊ ਮਾਲੇਵਾਲ, ਹਰਮੇਸ਼ ਲਾਲ ਸਾਬਕਾ ਸਰਪੰਚ ਬਲਾਕ ਪ੍ਰਧਾਨ, ਮਹਿੰਦਰ ਪਾਲ ਰੋੜੀ, ਸੁਰਿੰਦਰ ਕੁਮਾਰ ਨਵਾਂਗਰਾਂ,ਜਸਵੀਰ ਸਿੰਘ, ਜਰਨੈਲ ਸਿੰਘ, ਅਸ਼ਵਨੀ ਕੁਮਾਰ, ਹਰਕੇਸ਼ ਕੇਸ਼ਾ ਪੋਜੇਵਾਲ, ਬਿੱਟੂ ਰੁੜਕੀ ਖੁਰਦ ਆਦਿ ਵਾਲੰਟੀਅਰ ਹਾਜਰ ਸਨ।