ਪੰਜਾਬੀ 'ਵਰਸਿਟੀ ਦੇ ਮਾਲਵੀਆ ਮਿਸ਼ਨ ਸੈਂਟਰ ਨੇ ਸ਼ੁਰੂ ਕੀਤੇ ਦੋ ਰਿਫ਼ਰੈਸ਼ਰ ਕੋਰਸ

ਪਟਿਆਲਾ, 19 ਨਵੰਬਰ: ਪੰਜਾਬੀ ਯੂਨੀਵਰਸਿਟੀ ਵਿਖੇ ਮਾਲਵੀਆ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਵੱਲੋਂ ਅਧਿਆਪਕਾਂ ਦੇ ਅਧਿਆਪਨ ਕੌਸ਼ਲ ਨੂੰ ਨਿਖਾਰਨ ਲਈ ਦੋ ਰਿਫ਼ਰੈਸ਼ਰ ਕੋਰਸ ਸ਼ੁਰੂ ਕੀਤੇ ਗਏ ਹਨ। ਇਸ ਸੈਂਟਰ ਦੇ ਡਾਇਰੈਕਟਰ ਪ੍ਰੋ. ਰਮਨ ਮੈਣੀ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਇੱਕ ਕੋਰਸ ਆਫ਼ਲਾਈਨ ਮੋਡ ਰਾਹੀਂ ਤੇ ਦੂਜਾ ਆਨਲਾਈਨ ਮੋਡ ਰਾਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ 2020 ਤੋਂ ਬਾਅਦ ਤਕਰੀਬਨ ਚਾਰ ਸਾਲ ਬਾਅਦ ਇਹ ਕੋਰਸ ਆਫ਼ਲਾਈਨ ਮੋਡ ਰਾਹੀਂ ਕਰਵਾਇਆ ਜਾ ਰਿਹਾ ਹੈ।

ਪਹਿਲਾ ਕੋਰਸ ਸਮਾਜਿਕ ਵਿਗਿਆਨ ਦੇ ਖੇਤਰ ਨਾਲ਼ ਸੰਬੰਧਤ ਹੈ ਜੋ ਕਿ ਆਫ਼ਲਾਈਨ ਆਯੋਜਿਤ ਕੀਤਾ ਜਾਵੇਗਾ। ਇਸ ਵਿੱਚ ਸ਼ਾਮਿਲ ਹੋ ਰਹੇ ਭਾਗੀਦਾਰ ਕੇਂਦਰ ਵਿੱਚ ਪਹੁੰਚ ਕੇ ਵਿਅਕਤੀਗਤ ਤੌਰ ਉੱਤੇ ਸਿੱਖਣ ਦਾ ਅਨੁਭਵ ਪ੍ਰਾਪਤ ਕਰਨਗੇ। ਇਸ ਕੋਰਸ ਦਾ ਉਦੇਸ਼ ਸਮਾਜਿਕ ਵਿਗਿਆਨ ਦੀ ਸਮਝ ਨੂੰ ਡੂੰਘਾ ਕਰਨਾ ਅਤੇ ਇਸ ਖੇਤਰ ਵਿੱਚ ਅਧਿਆਪਕਾਂ, ਸਿੱਖਿਅਕਾਂ ਅਤੇ ਖੋਜਕਰਤਾਵਾਂ ਨਾਲ ਸੰਬੰਧਿਤ ਆਲੋਚਨਾਤਮਕ ਬਿਰਤੀ ਅਤੇ ਵਿਸ਼ਲੇਸ਼ਣਾਤਮਕ ਹੁਨਰ ਨੂੰ ਉਤਸ਼ਾਹਿਤ ਕਰਨਾ ਹੈ। 
ਦੂਜਾ ਕੋਰਸ 'ਇਨਫਰਮੇਸ਼ਨ ਕਮਿਊਨੀਕੇਸ਼ਨ ਟੈਕਨਾਲੋਜੀ' ਨਾਲ਼ ਸੰਬੰਧਤ ਹੈ, ਜੋ ਆਨਲਾਈਨ ਕਰਵਾਇਆ ਜਾਵੇਗਾ।  ਇਹ ਕੋਰਸ ਭਾਗੀਦਾਰਾਂ ਨੂੰ ਆਈ. ਸੀ. ਟੀ. ਦੇ ਖੇਤਰ ਵਿੱਚ ਉੱਨਤ ਗਿਆਨ ਅਤੇ ਹੁਨਰਾਂ ਨਾਲ ਲੈਸ ਕਰਨ ਲਈ ਤਿਆਰ ਕੀਤਾ ਗਿਆ ਹੈ, ਜਿਸ ਨਾਲ ਉਹ ਆਧੁਨਿਕ ਤਕਨਾਲੋਜੀ ਨੂੰ ਉਹਨਾਂ ਦੇ ਅਧਿਆਪਨ ਅਤੇ ਪੇਸ਼ੇਵਰ ਅਭਿਆਸਾਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਜੋੜ ਸਕਦੇ ਹਨ।