*ਮਹਾਨ ਕੀਰਤਨ ਦਰਬਾਰ ਦੀਆਂ ਤਿਆਰੀਆ ਵੱਡੀ ਪੱਧਰ ਤੇ ਜੋਰਾਂ ਸ਼ੋਰਾਂ ਨਾਲ ਅਰੰਭ।*
ਨਵਾਂਸ਼ਹਿਰ - ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਕਰਵਾਏ ਜਾ ਰਹੇ ਮਹਾਨ ਕੀਰਤਨ ਦਰਬਾਰ ਦੀਆਂ ਤਿਆਰੀਆਂ ਜੰਗੀ ਪੱਧਰ ਤੇ ਜਾਰੀ ਹਨ ਅਤੇ ਪੰਡਾਲ ਲਗਾਉਣ ਦਾ ਕੰਮ ਵੀ ਅਰੰਭ ਹੋ ਚੁੱਕਾ ਹੈ । ਸੁਸਾਇਟੀ ਵੱਲੋਂ 14 ਸਤੰਬਰ ਤੋਂ ਲੈ ਕੇ 15 ਅਕਤੂਬਰ ਤੱਕ ਅਲੱਗ ਅਲੱਗ ਪਿੰਡਾਂ ਸ਼ਹਿਰਾਂ ਵਿੱਚ ਕਰਵਾਏ ਗਏ ਗੁਰਮਤਿ ਸਮਾਗਮਾਂ ਦੀ ਸੰਪੂਰਨਤਾ ਉਪਰੰਤ ਹੁਣ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਨਵਾਂਸ਼ਹਿਰ ਵਿਖੇ ਜਨ ਸੰਪਰਕ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਤਹਿਤ ਸਮੂਹ ਮੈਂਬਰ ਸ਼ਹਿਰ ਦੇ ਅਲੱਗ ਅਲੱਗ ਬਾਜ਼ਾਰਾਂ ਅਤੇ ਮਹੱਲਿਆਂ ਵਿੱਚ ਸਮਾਗਮ ਸਬੰਧੀ ਸੱਦਾ ਪੱਤਰ ਵੰਡ ਰਹੇ ਹਨ। ਇਸ ਦੇ ਨਾਲ ਹੀ ਖਾਲਸਾ ਸਕੂਲ ਦੇ ਗਰਾਉਂਡ ਵਿਖੇ ਅਲੱਗ ਅਲੱਗ ਸੇਵਾਵਾਂ ਲਈ ਤਿਆਰੀਆਂ ਆਰੰਭ ਹਨ।

ਇਸ ਵਾਰ ਪਾਰਕਿੰਗ ਲਈ ਕਰੀਬ ਤਿੰਨ ਏਕੜ ਜਗਾ ਤਿਆਰ ਕੀਤੀ ਗਈ ਹੈ ਅਤੇ ਇਸਦੀ ਐਂਟਰੀ ਵੀ ਅਲੱਗ ਪਾਸੇ ਤੋਂ ਦਿੱਤੀ ਗਈ ਹੈ। ਇਸੇ ਤਰ੍ਹਾਂ ਲੰਗਰ ਅਤੇ ਜੋੜਿਆਂ ਲਈ ਵੀ ਕਾਫੀ ਖੁੱਲੀ ਜਗ੍ਹਾ ਦਾ ਪ੍ਰਬੰਧ ਕੀਤਾ ਗਿਆ ਹੈ। ਗਰਾਊਂਡ ਵਿੱਚ ਕੇਵਲ ਤੇ ਕੇਵਲ ਕੀਰਤਨ ਦਰਬਾਰ ਸਬੰਧੀ ਪੰਡਾਲ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦੇ ਹੋਏ ਸੋਸਾਈਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਪੰਡਾਲ ਅਤੇ ਲਾਈਟ ਲਗਾਉਣ ਦੇ ਕੰਮ ਆਰੰਭ ਹੋ ਚੁੱਕੇ ਹਨ ਅਤੇ ਇਸ ਲਈ ਅਲੱਗ ਅਲੱਗ ਟੀਮਾਂ ਚੱਲ ਰਹੇ ਕੰਮਾਂ ਦਾ ਨਿਰੀਖਣ ਕਰ ਰਹੀਆਂ ਹਨ। ਉਹਨਾਂ ਦੱਸਿਆ ਕਿ ਕੀਰਤਨ ਦਰਬਾਰ ਦੀ ਸ਼ੁਰੂਆਤ 4 ਨਵੰਬਰ ਨੂੰ ਸ਼ਾਮ 04:30 ਵਜੇ ਗੁਰਦੁਆਰਾ ਗੁਰੂ ਅੰਗਦ ਨਗਰ ਤੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਗਰ ਕੀਰਤਨ ਦੇ ਰੂਪ ਵਿੱਚ ਪੰਡਾਲ ਵਿਚ ਲਿਜਾਉਣ ਦੇ ਨਾਲ ਹੋਵੇਗੀ।
ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਦਰਬਾਰ ਸਾਹਿਬ ਦੀ ਹਜੂਰੀ ਰਾਗੀ ਭਾਈ ਉਕਾਰ ਸਿੰਘ, ਗੁਰਦੁਆਰਾ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ, ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਚਮਨਜੀਤ ਸਿੰਘ ਜੀ ਲਾਲ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਨਿਹਾਲ ਕਰਨਗੇ। ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਸੁਸਾਇਟੀ ਵੱਲੋਂ ਤਿਆਰ ਕੀਤਾ ਗਿਆ ਸੋਵੀਨਾਰ ਜਾਰੀ ਕਰਨਗੇ ਅਤੇ ਉਹ ਸੰਗਤਾਂ ਨੂੰ ਵੀ ਸੰਬੋਧਨ ਕਰਨਗੇ। ਇਸ ਮੌਕੇ ਸੁਸਾਇਟੀ ਦੇ ਮੁੱਖ ਸਰਪ੍ਰਸਤ ਗਿਆਨੀ ਸਰਬਜੀਤ ਜੀ, ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ, ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਸ: ਬਰਜਿੰਦਰ ਸਿੰਘ ਹੁਸੈਨਪੁਰ ਅਤੇ ਹੋਰ ਪੰਥਕ ਸ਼ਖਸੀਅਤਾਂ ਵੀ ਮੌਜੂਦ ਰਹਿਣਗੀਆਂ।
ਉਨਾਂ ਦੱਸਿਆ ਕਿ ਇਲਾਕੇ ਭਰ ਤੋਂ ਸੰਗਤਾਂ ਦੇ ਆਉਣ ਜਾਣ ਲਈ ਵੱਡੇ ਪੱਧਰ ਤੇ ਬੱਸਾਂ ਅਤੇ ਟਰੈਕਟਰ ਟਰਾਲੀਆਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਦੀਦਾਰ ਸਿੰਘ ਗਹੂੰਣ, ਇੰਦਰਜੀਤ ਸਿੰਘ ਬਾਹੜਾ, ਜਗਦੀਪ ਸਿੰਘ ਕੈਸ਼ੀਅਰ, ਪਰਮਿੰਦਰ ਸਿੰਘ ਕੰਵਲ ਅਤੇ ਕੁਲਜੀਤ ਸਿੰਘ ਖਾਲਸਾ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।