
ਮਾਹਿਲਪੁਰ ਦਾ ਪ੍ਰਾਇਮਰੀ ਸਕੂਲ ਬਣਿਆ ਖਿੱਚ ਦਾ ਕੇਂਦਰ
ਮਾਹਿਲਪੁਰ- ਸਰਕਾਰੀ ਐਲੀਮੈਂਟਰੀ ਸਕੂਲ ਬਰਾਂਚ ਕਲੋਨੀ ਮਾਹਿਲਪੁਰ ਦੀ ਹੈੱਡ ਟੀਚਰ ਸੁਰੇਖਾ ਰਾਣੀ ਨੇ ਆਪਣੇ ਯਤਨਾਂ ਨਾਲ ਸਕੂਲ ਨੂੰ ਇੰਨਾ ਵਧੀਆ ਬਣਾਇਆ ਹੋਇਆ ਹੈ ਕਿ ਦੂਰ ਦੁਰੇਡੇ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਵਿਸ਼ੇਸ਼ ਤੌਰ ਤੇ ਪਧਾਰ ਰਹੇ ਹਨ।
ਮਾਹਿਲਪੁਰ- ਸਰਕਾਰੀ ਐਲੀਮੈਂਟਰੀ ਸਕੂਲ ਬਰਾਂਚ ਕਲੋਨੀ ਮਾਹਿਲਪੁਰ ਦੀ ਹੈੱਡ ਟੀਚਰ ਸੁਰੇਖਾ ਰਾਣੀ ਨੇ ਆਪਣੇ ਯਤਨਾਂ ਨਾਲ ਸਕੂਲ ਨੂੰ ਇੰਨਾ ਵਧੀਆ ਬਣਾਇਆ ਹੋਇਆ ਹੈ ਕਿ ਦੂਰ ਦੁਰੇਡੇ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਵਿਸ਼ੇਸ਼ ਤੌਰ ਤੇ ਪਧਾਰ ਰਹੇ ਹਨ।
ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੀ ਤਿੰਨ ਮੈਂਬਰੀ ਟੀਮ ਵੱਲੋਂ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਹੇਠ ਸਕੂਲ ਦਾ ਕਾਰਜ ਪ੍ਰਬੰਧ ਵੇਖਣ ਵਾਸਤੇ ਵਿਸ਼ੇਸ਼ ਤੌਰ ਤੇ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਸੰਤੋਖ ਸਿੰਘ ,ਸੁਰਜੀਤ ਸਿੰਘ , ਬਲਜਿੰਦਰ ਮਾਨ ਮੁੱਖ ਸੰਪਾਦਕ ਨਿੱਕੀਆਂ ਕਰੂੰਬਲਾਂ, ਸੈਂਟਰ ਹੈਡ ਟੀਚਰ ਭਾਮ ਸੁਰਿੰਦਰ ਸਿੰਘ ਅਤੇ ਸਮਾਜ ਸੇਵਕ ਚੰਚਲ ਵਰਮਾ ਵੀ ਪੁੱਜੇ।
ਸੁਸਾਇਟੀ ਦੀ ਇਸ ਟੀਮ ਦਾ ਮਨੋਰਥ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਕਾਰਜ ਕਰਨ ਵਾਲੇ ਅਧਿਆਪਕਾਂ ਦਾ ਮਾਣ ਸਨਮਾਨ ਕਰਨਾ ਹੈ। ਮੈਡਮ ਸੁਰੇਖਾ ਰਾਣੀ ਦੀਆਂ ਅਣਥੱਕ ਕੋਸ਼ਿਸ਼ਾਂ ਅਤੇ ਸਮਰਪਣ ਸਦਕਾ ਇਸ ਸਕੂਲ ਵਿੱਚ 208 ਬੱਚੇ ਪੜ੍ਹ ਰਹੇ ਹਨ। ਸੈਂਟਰ ਹੈਡ ਟੀਚਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਪੰਜ ਸਾਲ ਪਹਿਲਾਂ ਇਥੇ 77 ਬੱਚੇ ਪੜ੍ਹਦੇ ਸਨ ।
ਬੱਚਿਆ ਦੀ ਦਿੱਕਤਾਂ ਨੂੰ ਦੇਖਦੇ ਹੋਏ ਮੈਡਮ ਸੂਰੇਖਾ ਰਾਣੀ ਨੇ ਆਪਣੀ ਨੇਕ ਕਮਾਈ ਵਿੱਚੋਂ ਖਰਚ ਕਰਕੇ ਸਕੂਲ ਵਿੱਚ ਇੱਕ ਦਫ਼ਤਰ ਲਈ ਕਮਰਾ ਅਤੇ ਸਕੂਲ ਦਾ ਫਰਸ਼ ਪੁਆਇਆ।ਬੱਚਿਆਂ ਦੀ ਸੁਵਿਧਾ ਲਈ ਆਪਣੇ ਕੋਲੋਂ ਖਰਚ ਕਰਕੇ ਇਕ ਸਕੂਲ ਵੈਨ ਅਤੇ ਦੋ ਅਧਿਆਪਕਾਂ ਦਾ ਪ੍ਰਬੰਧ ਕੀਤਾ। ਉਹਨਾਂ ਨੇ 2008 ਤੋ 2018 ਤਕ ਸੈਨਿਕ ਸਕੂਲ ਵਿੱਚ ਸੇਵਾਵਾਂ ਨਿਭਾਈਆਂ ਅਤੇ 2019 ਵਿਚ ਇਸ ਸਕੂਲ ਨਿਯੁਕਤ ਹੋਏ। ਇਸ ਮੌਕੇ ਸਾਹਿਤਕਾਰ ਬਲਜਿੰਦਰ ਮਾਨ ਨੇ ਕਿਹਾ ਕਿ ਸੁਰੇਖਾ ਰਾਣੀ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਸਕੂਲ ਨੂੰ ਇਕ ਨਮੂਨੇ ਦਾ ਸਕੂਲ ਬਣਾ ਕੇ ਉਦਾਹਰਣ ਪੇਸ਼ ਕੀਤੀ ਹੈ ਜਿਸ ਤੋਂ ਹੋਰ ਅਧਿਆਪਕ ਵੀ ਪ੍ਰੇਰਨਾ ਲੈ ਰਹੇ ਹਨ। ਉਹਨਾਂ ਵੱਲੋਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਮੌਕੇ ਸਕੂਲ ਮੈਨੇਜਿੰਗ ਕਮੇਟੀ ਦੇ ਮੈਂਬਰ,ਅਧਿਆਪਕ ਅਤੇ ਵਿਦਿਆਰਥੀਆਂ ਤੋਂ ਇਲਾਵਾ ਸੰਤੋਖ ਸਿੰਘ, ਸੁਰਜੀਤ ਸਿੰਘ, ਮੈਡਮ ਸੁਰੇਖਾ ਰਾਣੀ ,ਰਮਨਦੀਪ ਕੌਰ, ਭੁਪਿੰਦਰ ਕੌਰ, ਸ਼ਿਵਾਨੀ,ਕੁਲਵਿੰਦਰ ਕੌਰ,ਜਸਵਿੰਦਰ ਕੌਰ, ਸੁਰਿੰਦਰ ਕੁਮਾਰ ਸੈਂਟਰ ਹੈਡ ਟੀਚਰ ਭਾਮ, ਨੀਲਮ ਕੁਮਾਰੀ, ਮੀਨੂ ਰਾਣੀ,ਆਦਿ ਹਾਜ਼ਰ ਸਨ।
