ਸਵੱਛਤਾ ਹੀ ਸੇਵਾ : ਪੀ. ਐੱਲ. ਡਬਲਿਊ. ਨੇ ਕਈ ਗਤੀਵਿਧੀਆਂ ਨਾਲ ਮਨਾਇਆ ਪੰਦਰਵਾੜਾ

ਪਟਿਆਲਾ, 1 ਅਕਤੂਬਰ - ਰੇਲਵੇ ਮੰਤਰਾਲੇ ਦੇ ਨਿਰਦੇਸ਼ਾਂ 'ਤੇ ਅਤੇ ਪ੍ਰਮੋਦ ਕੁਮਾਰ, ਪ੍ਰਮੁੱਖ ਮੁੱਖ ਪ੍ਰਸ਼ਾਸਨਿਕ ਅਧਿਕਾਰੀ, ਪਟਿਆਲਾ ਲੋਕੋਮੋਟਿਵ ਵਰਕਸ (ਪੀ. ਐਲ. ਡਬਲਿਊ.) ਦੀ ਅਗਵਾਈ ਵਿੱਚ 14 ਸਤੰਬਰ ਤੋਂ 1 ਅਕਤੂਬਰ ਤਕ "ਸਵੱਛਤਾ ਹੀ ਸੇਵਾ" ਮੁਹਿੰਮ ਤਹਿਤ ਵਿਸ਼ੇਸ਼ ਪੰਦਰਵਾੜਾ ਸਫਲਤਾਪੂਰਵਕ ਮਨਾਇਆ ਗਿਆ। 2 ਅਕਤੂਬਰ ਨੂੰ ਰਾਸ਼ਟਰਪਿਤਾ ਦੀ ਜੈਅੰਤੀ 'ਤੇ ਸ਼ਰਧਾਂਜਲੀ ਵਜੋਂ ਸਵੱਛ ਭਾਰਤ ਦਿਵਸ ਵਜੋਂ ਮਨਾਇਆ ਜਾਵੇਗਾ।

 ਇਸ ਮੁਹਿੰਮ ਵਿੱਚ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਉਤਸ਼ਾਹੀ ਸ਼ਮੂਲੀਅਤ ਦੇਖਣ ਨੂੰ ਮਿਲੀ, ਜਿਨ੍ਹਾਂ ਨੇ ਵਰਕਸ਼ਾਪਾਂ ਅਤੇ ਪ੍ਰਬੰਧਕੀ ਇਮਾਰਤਾਂ ਦੇ ਅੰਦਰ ਸਫਾਈ ਮੁਹਿੰਮਾਂ ਵਿੱਚ ਸਰਗਰਮੀ ਨਾਲ ਯੋਗਦਾਨ ਪਾਇਆ। ਇਸ ਸਮੇਂ ਦੌਰਾਨ, ਸਵੱਛਤਾ ਹੀ ਸੇਵਾ ਮੁਹਿੰਮ ਵਿੱਚ ਕਈ ਗਤੀਵਿਧੀਆਂ ਸਫਲਤਾਪੂਰਵਕ ਸੰਪੰਨ ਹੋਈਆਂ ਜਿਨ੍ਹਾਂ ਵਿੱਚ ਸਵੱਛਤਾ ਸੰਕਲਪ, ਸਾਰੀਆਂ ਸ਼ਾਪਸ, ਦਫ਼ਤਰਾਂ, ਕਲੋਨੀਆਂ, ਜਨਤਕ ਅਦਾਰੇ ਆਦਿ ਵਿੱਚ ਸਵੱਛਤਾ ਮੁਹਿੰਮ, ਬਲੈਕ ਸਪਾਟ ਸਫ਼ਾਈ, ਸਵੱਛਤਾ ਸੰਵਾਦ, ਨੁੱਕੜ ਨਾਟਕ, ਕੇਵੀ-2 ਸਕੂਲ ਵਿੱਚ ਡਰਾਇੰਗ ਮੁਕਾਬਲੇ, ਬੂਟੇ ਲਗਾਉਣਾ, ਮੈਰਾਥਨ, ਪੀ.ਪੀ.ਈ. ਦੀ ਵੰਡ, ਸਫ਼ਾਈ ਸੁਰੱਖਿਆ ਸਿਹਤ ਜਾਂਚ ਕੈਂਪ ਸ਼ਾਮਲ ਸਨ।
 ਅੱਜ ਸਮੂਹ ਪੀ. ਐਲ. ਡਬਲਿਊ. ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸਵੱਛਤਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਸਵੱਛਤਾ ਦਾ ਪ੍ਰਣ ਲਿਆ।