
ਐਸ.ਐਸ.ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦਾ ਵਫ਼ਦ ਸਿੱਖਿਆ ਸਕੱਤਰ ਪੰਜਾਬ ਨੂੰ ਮਿਲਿਆ
ਚੰਡੀਗੜ੍ਹ, 28 ਜੂਨ- ਐਸ.ਐਸ.ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਅਤੇ ਹੋਰਨਾਂ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਸੂਬਾ ਪ੍ਰਧਾਨ ਬਲਜੀਤ ਸਿੰਘ ਸਲਾਣਾ ਅਤੇ ਕਾਰਜਕਾਰੀ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ ਦੀ ਅਗਵਾਈ ਵਿੱਚ ਸਕੱਤਰ ਸਕੂਲ ਸਿੱਖਿਆ ਨਾਲ ਮਿੰਨੀ ਸਕੱਤਰੇਤ ਪੰਜਾਬ (ਚੰਡੀਗੜ੍ਹ) ਵਿਖੇ ਮੀਟਿੰਗ ਕੀਤੀ ਗਈ।
ਚੰਡੀਗੜ੍ਹ, 28 ਜੂਨ- ਐਸ.ਐਸ.ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਅਤੇ ਹੋਰਨਾਂ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਸੂਬਾ ਪ੍ਰਧਾਨ ਬਲਜੀਤ ਸਿੰਘ ਸਲਾਣਾ ਅਤੇ ਕਾਰਜਕਾਰੀ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ ਦੀ ਅਗਵਾਈ ਵਿੱਚ ਸਕੱਤਰ ਸਕੂਲ ਸਿੱਖਿਆ ਨਾਲ ਮਿੰਨੀ ਸਕੱਤਰੇਤ ਪੰਜਾਬ (ਚੰਡੀਗੜ੍ਹ) ਵਿਖੇ ਮੀਟਿੰਗ ਕੀਤੀ ਗਈ।
ਆਗੂਆਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਸਿੱਖਿਆ ਸਕੱਤਰ ਨੇ ਸੰਜੀਦਗੀ ਨਾਲ ਅਧਿਆਪਕ ਮੰਗਾਂ ’ਤੇ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਸਿੱਖਿਆ ਸਕੱਤਰ ਵੱਲੋਂ ਪ੍ਰਸਤਾਵ ਤਿਆਰ ਕੀਤਾ ਗਿਆ ਹੈ ਕਿ ਪ੍ਰੀ-ਪ੍ਰਾਇਮਰੀ ਤੋਂ ਬੀ.ਪੀ.ਈ.ਓ. ਤੱਕ ਜ਼ਿਲ੍ਹਾ ਕਾਡਰ ਹੋਵੇਗਾ।
ਉਨ੍ਹਾਂ ਦੱਸਿਆ ਕਿ ਸਿੱਖਿਆ ਸਕੱਤਰ ਨੇ ਕਿਹਾ ਕਿ ਸਪੈਸ਼ਲ ਐਜੂਕੇਟਰ ਵਜੋਂ ਪ੍ਰਾਇਮਰੀ ਵਿੱਚ 1950 ਅਤੇ ਸੈਕੰਡਰੀ ਵਿੱਚ 1650 ਅਸਾਮੀਆਂ ਦਿੱਤੀਆਂ ਜਾਣਗੀਆਂ। ਜਨਵਰੀ ਤੋਂ ਦਸੰਬਰ ਤੱਕ ਹਰ ਵਰਗ ਦੀਆਂ ਪੋਸਟਾਂ ਖਾਲੀ ਹੋਣ ਤੋਂ ਪਹਿਲਾਂ ਪ੍ਰਮੋਸ਼ਨ ਲਈ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। ਈ.ਟੀ.ਟੀ. ਤੋਂ ਐਚ.ਟੀ., ਐਚ.ਟੀ. ਤੋਂ ਸੀ.ਐਚ.ਟੀ., ਸੀ.ਐਚ.ਟੀ. ਤੋਂ ਬੀ.ਪੀ.ਈ.ਓ. ਦੀ ਵਿਭਾਗੀ ਪ੍ਰਮੋਸ਼ਨ ਦਾ ਕੋਟਾ 90 ਫੀਸਦੀ ਹੋਵੇਗਾ। ਪ੍ਰੀ-ਪ੍ਰਾਇਮਰੀ ਤੋਂ ਈ.ਟੀ.ਟੀ. ਅਤੇ ਈ.ਟੀ.ਟੀ. ਤੋਂ ਐਚ.ਟੀ. ਦੀ ਪ੍ਰਮੋਸ਼ਨ ਲਈ 4 ਸਾਲ, ਐਚ.ਟੀ. ਤੋਂ ਸੀ.ਐਚ.ਟੀ. ਅਤੇ ਸੀ.ਐਚ.ਟੀ. ਤੋਂ ਬੀ.ਪੀ.ਈ.ਓ. ਦੀ ਪ੍ਰਮੋਸ਼ਨ ਲਈ 2 ਸਾਲ ਦੀ ਸੇਵਾ ਦੀ ਸ਼ਰਤ ਹੋਵੇਗੀ।
ਉਨ੍ਹਾਂ ਦੱਸਿਆ ਕਿ ਸੈਂਟਰ ਪੱਧਰ ’ਤੇ ਪੀ.ਟੀ.ਆਈ. ਅਧਿਆਪਕ, ਕੰਪਿਊਟਰ ਅਧਿਆਪਕ, ਕਲਰਕ ਅਤੇ ਸਫਾਈ ਸੇਵਕ ਦੇਣ ਦੀ ਵੀ ਮੰਗ ’ਤੇ ਸਕੱਤਰ ਵੱਲੋਂ ਸਹਿਮਤੀ ਦਿੱਤੀ ਗਈ। ਪ੍ਰਾਇਮਰੀ ਵਿਭਾਗ ਵਿੱਚ 2000 ਪੀ.ਟੀ.ਆਈ. ਅਧਿਆਪਕਾਂ ਦੀ ਭਰਤੀ ਜਲਦ ਕਰਨ, ਪ੍ਰਾਇਮਰੀ ਵਿੱਚ ਜਮਾਤਵਾਰ ਅਤੇ ਅਪਰ ਪ੍ਰਾਇਮਰੀ ਵਿੱਚ ਵਿਸ਼ਾਵਾਰ ਅਧਿਆਪਕ ਦੇਣ ਲਈ ਨਵੀਆਂ ਭਰਤੀਆਂ ਕਰਨ, ਕੰਪਿਊਟਰ ਅਧਿਆਪਕਾਂ ਅਤੇ ਮੈਰੀਟੋਰੀਅਸ ਸਕੂਲਾਂ ਦੇ ਸਟਾਫ ਨੂੰ ਰੈਗੂਲਰ ਕਰਨ, 180 ਈ.ਟੀ.ਟੀ. ਅਧਿਆਪਕਾਂ ’ਤੇ ਪੰਜਾਬ ਦੇ ਸਕੇਲ ਲਾਗੂ ਕਰਨ ਦਾ ਮਾਮਲਾ ਵਿੱਤ ਵਿਭਾਗ ਦੇ ਵਿਚਾਰ ਅਧੀਨ ਹੋਣ, ਰਹਿੰਦੇ 120 ਸਿੱਖਿਆ ਵਲੰਟੀਅਰਾਂ ਨੂੰ ਜਲਦ ਪੱਕਾ ਕਰਨ, 31-12-2025 ਤੱਕ 10 ਸਾਲ ਦੀ ਠੇਕਾ ਆਧਾਰਿਤ ਸੇਵਾ (2 ਸਾਲ ਦੇ ਕੋਰਸ ਦੇ ਸਮੇਂ ਸਮੇਤ) ਪੂਰੀ ਕਰਨ ਵਾਲਿਆਂ ਨੂੰ ਪੱਕਾ ਕਰਨ, ਐਸੋਸੀਏਟ ਟੀਚਰਾਂ ਅਤੇ ਅਸਿਸਟੈਂਟ ਐਸੋਸੀਏਟ ਟੀਚਰਾਂ ਦੇ ਸੇਵਾ ਨਿਯਮ ਬਣਾਉਣ ਲਈ ਕੋਸ਼ਿਸ਼ ਕਰਨ ਦਾ ਭਰੋਸਾ ਦਿੱਤਾ ਗਿਆ।
ਆਗੂਆਂ ਨੇ ਕਿਹਾ ਕਿ ਜੂਨੀਅਰ ਸਹਾਇਕ ਤੋਂ ਸੀਨੀਅਰ ਸਹਾਇਕ ਦੀਆਂ ਕੀਤੀਆਂ 126 ਤਰੱਕੀਆਂ ਵਿੱਚ ਰਾਖਵੇਂਕਰਨ ਨੀਤੀ ਅਤੇ ਆਰ.ਕੇ. ਸਭਰਵਾਲ ਜੱਜਮੈਂਟ ਦੀ ਉਲੰਘਣਾ ਦੇ ਮੁੱਦੇ ’ਤੇ ਸਿੱਖਿਆ ਸਕੱਤਰ ਪੰਜਾਬ ਨੇ ਮੌਕੇ ’ਤੇ ਫੋਨ ਕਰਕੇ ਇਸ ਨੂੰ ਦਰੁਸਤ ਕਰਨ ਦੇ ਆਦੇਸ਼ ਦਿੱਤੇ। ਸਿੱਖਿਆ ਵਿਭਾਗ ਵੱਲੋਂ ਬਣਾਏ ਜਾਂਦੇ ਸਿੱਧੀ ਭਰਤੀ, ਹੈਡ ਟੀਚਰ, ਸੈਂਟਰ ਹੈਡ ਟੀਚਰ ਆਦਿ ਦੇ ਰੋਸਟਰ ਰਜਿਸਟਰ ਦਰੁਸਤ ਕਰਨ, ਰਿਜ਼ਰਵ ਕੈਟਾਗਰੀਆਂ ਦਾ 2016 ਤੋਂ ਬੈਕਲਾਗ ਪੂਰਾ ਕਰਨ ਲਈ ਰਾਖਵੇਂਕਰਨ ਨੀਤੀ ਅਨੁਸਾਰ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਆਪਸੀ ਬਦਲੀ ਲਈ ਪਰਖ ਕਾਲ ਸਮੇਂ ਦੀ ਸ਼ਰਤ ਵਿੱਚ ਛੋਟ ਦੇਣ, ਪਿਛਲੇ ਸਮੇਂ ਪਦਉੱਨਤ ਹੋਏ ਅਧਿਆਪਕਾਂ ਅਤੇ ਲੈਕਚਰਾਰਾਂ ਨੂੰ ਬਦਲੀਆਂ ਵਿੱਚ ਵਿਸ਼ੇਸ਼ ਮੌਕਾ ਦੇਣ ਦੀ ਸਹਿਮਤੀ ਵੀ ਦਿੱਤੀ ਗਈ।
ਵਫ਼ਦ ਵਿੱਚ ਹੋਰਨਾਂ ਤੋਂ ਇਲਾਵਾ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ, ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ, ਮੀਤ ਪ੍ਰਧਾਨ ਗੁਰਸੇਵਕ ਸਿੰਘ ਕਲੇਰ, ਮੀਤ ਪ੍ਰਧਾਨ ਪਰਵਿੰਦਰ ਭਾਰਤੀ, ਗੁਰਮੀਤ ਸਿੰਘ ਫਰੀਦਕੋਟ, ਬਲਜੀਤ ਸਿੰਘ ਸੰਗਰੂਰ, ਇੰਦਰਜੀਤ ਸਿੰਘ ਰੋਪੜ ਵੀ ਹਾਜ਼ਰ ਸਨ।
