ਗ਼ਦਰੀ ਬਾਬਾ ਬਾਬੂ ਮੰਗੂ ਰਾਮ ਮੁੱਗੋਵਾਲ ਜੀ ਦਾ ਪ੍ਰੀਨਿਰਵਾਣ ਦਿਵਸ 22 ਨੂੰ ਮਨਾਇਆ ਜਾਵੇਗਾ - ਡਾ ਕਸ਼ਮੀਰ ਚੰਦ
ਨਵਾਂਸ਼ਹਿਰ - ਆਦਿ ਧਰਮ ਦਾ ਮੁੱਢ ਗ਼ਦਰ ਪਾਰਟੀ ਦੇ ਪੰਜਾਬੀ ਕ੍ਰਾਂਤੀਕਾਰੀ ਬਾਬੂ ਮੰਗੂ ਰਾਮ ਮੁੱਗੋਵਾਲ ਨੇ ਉਦੋਂ ਬੰਨਿਆਂ ਜਦ ਗ਼ਦਰੀ ਬਾਬਿਆਂ ਨਾਲ ਭਾਰਤ ਦੀ ਆਜ਼ਾਦੀ ਦੀ ਜੰਗ ਨੂੰ ਤੇਜ਼ ਕਰਨ ਲਈ ਹਥਿਆਰਾਂ ਦੇ ਫੜੇ ਜਾਣ 'ਤੇ ਮੋਤ ਦੀ ਸਜ਼ਾ ਦੋਰਾਨ ਜੇਲ੍ਹ ਵਿੱਚੋਂ ਬਚ ਨਿਕਲਣ ਤੋਂ ਬਾਅਦ ਦੇਸ਼ ਪਰਤ ਆਏ ਸਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ ਕਸ਼ਮੀਰ ਚੰਦ ਪ੍ਰਧਾਨ ਡਾ ਅੰਬੇਡਕਰ ਬੁੱਧਇਸਟ ਵੈਲਫੇਅਰ ਟਰੱਸਟ ਬੰਗਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਦੱਸਿਆ ਕਿ ਆਦਿ ਧਰਮ ਦੇ ਮੋਢੀ ਬਾਬੂ ਮੰਗੂ ਰਾਮ ਮੁੱਗੋਵਾਲ ਜੀ ਦਾ ਪ੍ਰੀਨਿਰਵਾਣ ਦਿਵਸ ਮੁਹੱਲਾ ਸਿੱਧ ਬੰਗਾ ਵਿਖੇ 22 ਅਪ੍ਰੈਲ 2024 ਦਿਨ ਸੋਮਵਾਰ ਨੂੰ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਦੇ ਹਾਲ ਵਿੱਚ ਬਾਅਦ ਦੁਪਹਿਰ 2 ਵਜੇ ਤੋਂ 4 ਵਜੇ ਤੱਕ ਮਨਾਇਆ ਜਾਵੇਗਾ । ਡਾ ਕਸ਼ਮੀਰ ਚੰਦ ਨੇ ਦੱਸਿਆ ਕਿ ਬਾਬੂ ਮੰਗੂ ਰਾਮ ਮੁੱਗੋਵਾਲ ਜੀ ਨੇ ਵੀਹਵੀਂ ਸਦੀ ਦੇ ਤੀਜ਼ੇ ਦਹਾਕੇ ਵਿੱਚ ਪੈਦਾ ਹੋਇਆ " ਆਦਿ ਧਰਮ " ਅੰਦੋਲਨ ਇੱਕ ਸੱਭਿਆਚਾਰਕ ਇਨਕਲਾਬ ਬਣ ਗਿਆ ਸੀ ਜਿਸ ਦੇ ਮੋਢੀ ਬਾਬੂ ਮੰਗੂ ਰਾਮ ਮੁੱਗੋਵਾਲ ਜੀ ਸਨ। ਉਨ੍ਹਾਂ ਦੱਸਿਆ ਕਿ ਬਾਬੂ ਮੰਗੂ ਰਾਮ ਮੁੱਗੋਵਾਲ ਜੀ ਨੇ ਸਾਨੂੰ ਜ਼ਮੀਨ ਖ਼ਰੀਦਣ ਦੇ ਹੱਕ ਲੈ ਕੇ ਦਿੱਤੇ। ਉਨ੍ਹਾਂ ਦੱਸਿਆ ਕਿ ਇਹੋ ਜਿਹੇ ਅੰਦੋਲਨਕਾਰੀਆਂ ਨੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਵੀ ਅੰਦੋਲਨ ਵਿਚ ਬਹੁਤ ਸਾਥ ਦਿੱਤਾ।
ਡਾ ਕਸ਼ਮੀਰ ਚੰਦ ਨੇ ਕਿਹਾ ਕਿ ਬੰਗਾ ਵਿਖੇ ਮਨਾਏ ਜਾ ਰਹੇ ਬਾਬੂ ਮੰਗੂ ਰਾਮ ਮੁੱਗੋਵਾਲ ਜੀ ਦੇ ਪ੍ਰੀਨਿਰਵਾਣ ਦਿਵਸ ਮੌਕੇ ਸਾਰਿਆ ਨੂੰ ਪਹੁੰਚਕੇ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਪਹੁੰਚੇ ਬੁੱਧੀਜੀਵੀ ਆਗੂਆਂ ਦੇ ਵਿਚਾਰ ਚਰਚਾ ਵਿੱਚ ਹਿੱਸਾ ਲੈਣਾ ਚਾਹਿਦਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਚੇਅਰਮੈਨ ਹਰਮੇਸ਼ ਵਿਰਦੀ , ਹਰਜਿੰਦਰ ਲੱਧੜ , ਮਾ.ਸ਼ੰਗਾਰਾ ਰਾਮ ਜੀਂਦੋਵਾਲ , ਪ੍ਰਕਾਸ਼ ਚੰਦ ਬੈਂਸ , ਵਿਜੇ ਕੁਮਾਰ ਭੱਟ ਅਤੇ ਰੋਸ਼ਨ ਲਾਲ ਆਦਿ ਹਾਜ਼ਰ ਸਨ।