
ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਜ਼ਮੀਨ ਨੂੰ ਢਾਲ ਬਣਕੇ ਬਚਾਏਗਾ- ਲੱਖੀ
ਹੁਸ਼ਿਆਰਪੁਰ: ਸ਼ਿਰੋਮਣੀ ਅਕਾਲੀ ਦਲ ਦੀ ਇਤਿਹਾਸਕ ਪਰੰਪਰਾ ਰਹੀ ਹੈ ਕਿ ਜਦੋਂ ਵੀ ਬਾਹਰੀ ਤਾਕਤਾਂ ਜਾਂ ਦਿੱਲੀ ਤੋਂ ਚੱਲ ਰਹੀਆਂ ਸਰਕਾਰਾਂ ਵੱਲੋਂ ਪੰਜਾਬ ਜਾਂ ਪੰਜਾਬੀਆਂ ਦੇ ਹੱਕਾਂ 'ਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਤਦ ਅਕਾਲੀ ਦਲ ਸਦਾ ਹੀ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਲਈ ਢਾਲ ਬਣ ਕੇ ਸਾਹਮਣੇ ਆਇਆ ਹੈ। ਇਹ ਗੱਲ ਸ਼ਿਰੋਮਣੀ ਅਕਾਲੀ ਦਲ ਦੇ ਪਿੰਡਾਂ ਜ਼ਿਲ੍ਹਾ ਹੋਸ਼ਿਆਰਪੁਰ ਦੇ ਜਥੇਦਾਰ ਲਖਵਿੰਦਰ ਸਿੰਘ ਲੱਖੀ ਨੇ ਸ਼ਹਿਰੀ ਜਥੇਦਾਰ ਬਿਕਰਮਜੀਤ ਸਿੰਘ ਕਲਸੀ ਦੀ ਅਗਵਾਈ ਹੇਠ ਕਰਵਾਈ ਗਈ ਇਕ ਅਕਾਲੀ ਦਲ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਕਹੀ।
ਹੁਸ਼ਿਆਰਪੁਰ: ਸ਼ਿਰੋਮਣੀ ਅਕਾਲੀ ਦਲ ਦੀ ਇਤਿਹਾਸਕ ਪਰੰਪਰਾ ਰਹੀ ਹੈ ਕਿ ਜਦੋਂ ਵੀ ਬਾਹਰੀ ਤਾਕਤਾਂ ਜਾਂ ਦਿੱਲੀ ਤੋਂ ਚੱਲ ਰਹੀਆਂ ਸਰਕਾਰਾਂ ਵੱਲੋਂ ਪੰਜਾਬ ਜਾਂ ਪੰਜਾਬੀਆਂ ਦੇ ਹੱਕਾਂ 'ਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਤਦ ਅਕਾਲੀ ਦਲ ਸਦਾ ਹੀ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਲਈ ਢਾਲ ਬਣ ਕੇ ਸਾਹਮਣੇ ਆਇਆ ਹੈ।
ਇਹ ਗੱਲ ਸ਼ਿਰੋਮਣੀ ਅਕਾਲੀ ਦਲ ਦੇ ਪਿੰਡਾਂ ਜ਼ਿਲ੍ਹਾ ਹੋਸ਼ਿਆਰਪੁਰ ਦੇ ਜਥੇਦਾਰ ਲਖਵਿੰਦਰ ਸਿੰਘ ਲੱਖੀ ਨੇ ਸ਼ਹਿਰੀ ਜਥੇਦਾਰ ਬਿਕਰਮਜੀਤ ਸਿੰਘ ਕਲਸੀ ਦੀ ਅਗਵਾਈ ਹੇਠ ਕਰਵਾਈ ਗਈ ਇਕ ਅਕਾਲੀ ਦਲ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਕਹੀ।
ਉਹਨਾਂ ਨੇ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ "ਹੁਣ ਕੇਜਰੀਵਾਲ ਅਤੇ ਉਸ ਦੇ ਸਾਥੀ ਕਿਸਾਨਾਂ ਦੀ ਜ਼ਮੀਨ 'ਚ ਚੋਰੀ ਰਾਹੀਂ ਹੱਥ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਅਕਾਲੀ ਦਲ ਉਨ੍ਹਾਂ ਦੀ ਇਹ ਕੋਸ਼ਿਸ਼ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗਾ।"
ਲਖਵਿੰਦਰ ਸਿੰਘ ਲੱਖੀ ਨੇ ਕਿਹਾ ਕਿ "ਹੁਣ ਪੰਜਾਬ ਦੇ ਲੋਕ ਸਮਝ ਚੁੱਕੇ ਹਨ ਕਿ ਜੇ ਕਿਸੇ ਨੇ ਪੰਜਾਬ ਦਾ ਭਲਾ ਕੀਤਾ ਹੈ ਤਾਂ ਉਹ ਸਿਰਫ਼ ਅਕਾਲੀ ਦਲ ਨੇ ਕੀਤਾ ਹੈ। ਲੋਕਾਂ ਨੇ ਫੈਸਲਾ ਕਰ ਲਿਆ ਹੈ ਕਿ ਇਸ ਲੁਟੇਰੀ ਸਰਕਾਰ ਤੋਂ ਜਲਦੀ ਛੁਟਕਾਰਾ ਲਿਆ ਜਾਵੇ।"
ਸੰਜੀਵ ਤਲਵਾੜ , ਜੋ ਅਕਾਲੀ ਦਲ ਦੇ ਸੀਨੀਅਰ ਲੀਡਰ ਹਨ, ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼ਿਰੋਮਣੀ ਅਕਾਲੀ ਦਲ 2027 ਵਿੱਚ ਵਾਪਸੀ ਕਰੇਗਾ। ਉਹਨਾਂ ਕਿਹਾ ਕਿ "ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਜਦ ਤਕ ਲੜਾਈ ਜਿੱਤੀ ਨਹੀਂ ਜਾਂਦੀ, ਅਕਾਲੀ ਦਲ ਦਾ ਕੋਈ ਵੀ ਵਰਕਰ ਘਰ ਨਹੀਂ ਬੈਠੇਗਾ।"
ਇਸ ਮੌਕੇ ਸਾਬਕਾ ਡਿਪਟੀ ਮੇਅਰ ਪ੍ਰੇਮ ਸਿੰਘ, ਜਗਤਾਰ ਸਿੰਘ, ਹਰਜੀਤ ਸਿੰਘ, ਮਹਿੰਦਰ ਸਿੰਘ ਬੱਲ, ਇਕਬਾਲ ਸਿੰਘ ਗੋਪੀ, ਗੁਰਮੁਖ ਸਿੰਘ, ਰਾਜਿੰਦਰ ਸਿੰਘ, ਸੰਤੋਖ ਸਿੰਘ ਔਜਲਾ, ਨਰਿੰਦਰ ਸਿੰਘ, ਲਵਲੀ ਪਹਲਵਾਨ, ਗਿਆਨ ਸਿੰਘ, ਹਰਜਿੰਦਰ ਸਿੰਘ, ਹਰਦੀਪ ਸਿੰਘ, ਸੁਰਜੀਤ ਸਿੰਘ, ਲਖਵੀਰ ਸਿੰਘ, ਸੁਖਵਿੰਦਰ ਸਿੰਘ, ਯਾਦਵਿੰਦਰ ਸਿੰਘ ਆਦਿ ਕਈ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ।
