ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿਖੇ ਕਵੀ ਦਰਬਾਰ
ਗੁਰਦਾਸਪੁਰ ਪੰਜਾਬ - ਸਭ ਰੰਗ ਸਾਹਿੱਤ ਸਭਾ ਗੁਰਦਾਸਪੁਰ ਦੇ ਕਵੀਆਂ ਨੇ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿਖੇ ਗੁਰਦੁਆਰਾ ਸਾਹਿਬ ਦੇ ਇੱਕ ਹਾਲ ਵਿਖੇ ਕਵੀ ਦਰਬਾਰ ਦਾ ਆਯੋਜਨ ਕੀਤਾ। ਉਪਚਾਰਿਕ ਤੌਰ ਤੇ ਕਰਵਾਏ ਗਏ ਇਸ ਕਵੀ ਦਰਬਾਰ ਦੀ ਪ੍ਰਧਾਨਗੀ ਜਨਾਬ ਨੂਰ ਅਹਿਮਦ, ਜਨਾਬ ਜਮਲੀਨ ਅਹਿਮਦ, ਮੁਹੰਮਦ ਅਸਲਮ, ਸਾਬੀਰ ਅਲੀ, ਜੁਆਲਕਾਰਨੀਅਨ ਅਤੇ ਨਵੀਦ ਚੌਧਰੀ ਨੇ ਕੀਤੀ।

ਮੁੱਖ ਮਹਿਮਾਨ ਵਜੋਂ ਪਾਲ ਗੁਰਦਾਸਪੁਰੀ, ਰਾਜ ਗੁਰਦਾਸਪੁਰ, ਡਾ. ਕੇਵਲ ਕ੍ਰਿਸ਼ਨ, ਜੇ. ਪੀ. ਖਰਲਾ ਵਾਲਾ, ਰਾਜੇਸ਼ ਗੁਪਤਾ, ਗਾਇਕ ਮੰਗਲਦੀਪ, ਐਡਵੋਕੇਟ ਰਾਜਪਾਲ ਸਿੰਘ ਅਤੇ ਬਲਵਿੰਦਰ ਬਾਲਮ ਨੇ ਸ਼ਿਰਕਤ ਕੀਤੀ। ਹਾਜ਼ਰ ਕਵੀਆਂ ਨੇ ਕਵੀ ਦਰਬਾਰ ਵਿਚ ਆਪਣੀਆਂ ਰਚਨਾਵਾਂ ਕਹਿ ਕੇ ਹਾਜ਼ਰੀ ਲਵਾਈ। ਕਵੀ ਸੱਜਣਾਂ ਨਾਲ ਸਹਿਯੋਗੀ ਸਾਥ ਦੇਣ ਵਾਲਿਆਂ ਵਿਚ ਮਨਮੋਹਣ ਧਕਾਲਵੀ ਨੀਤੀ ਗੁਪਤਾ, ਮਹਿਕ ਜੋਤ, ਬਲਬੀਰ ਕੌਰ, ਹਰਰਾਜਵਿੰਦਰ ਸਿੰਘ, ਸੁਰਿੰਦਰ ਕੌਰ, ਵਿਕਰਾਂਤ ਗੁਪਤਾ, ਕੁਲਵੰਤ ਕੌਰ, ਸੰਤੋਸ਼ ਕੁਮਾਰੀ ਅਤੇ ਬਲਬੀਰ ਕੌਰ ਨੇ ਸ਼ਿਰਕਤ ਕੀਤੀ।
ਬਾਅਦ ਦੀ ਵਾਪਸੀ ਵਿਚ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਡੇਰਾ ਬਾਬਾ ਨਾਨਕ ਦੇ ਮੁੱਖ ਦੁਆਰ ਤੇ ਰਾਜ ਗੁਰਦਾਸਪੁਰੀ ਦੀ ਪੁਸਤਕ ਮੌਸਮ ਉਦਾਸ ਲੱਗੇ ਅਤੇ ਪਾਲ ਗੁਰਦਾਸਪੁਰੀ ਦੀ ਪੁਸਤਕ ਲਫ਼ਜ਼ਾਂ ਤੋਂ ਪਾਰ ਦਾ ਸਭ ਨੇ ਮਿਲ ਕੇ ਖ਼ੂਬਸੂਰਤ ਅੰਦਾਜ਼ ਵਿਚ ਵਿਮੋਚਨ ਕੀਤਾ। ਇਹ ਯਾਦਗਾਰੀ ਪਲ ਸਨ।