ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਵਲੋਂ 15ਵਾ ਫੁੱਟਬਾਲ ਟੂਰਨਾਮੈਂਟ ਅਤੇ ਅਥਲੈਟਿਕਸ ਮੀਟ 25 ਨਵੰਵਰ ਤੋਂ==ਜਸਵੀਰ ਸਿੰਘ ਰਾਏ
ਗੜ੍ਹਸ਼ੰਕਰ 22 ਨਵੰਬਰ- ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਵਲੋਂ ,15 ਵਾ ਫੁੱਟਬਾਲ ਟੂਰਨਾਮੈਂਟ ਅਤੇ ਅਥਲੈਟਿਕਸ ਮੀਟ 25 ਤੋਂ ਨਵੰਬਰ ਤੋਂ ਕਰਵਾਏ ਜਾ ਰਹੇ ਹਨ। ਇਹ ਟੂਰਨਾਮੈਂਟ ਓਲੰਪੀਅਨ ਜਰਨੈਲ ਸਿੰਘ ਸਟੇਡੀਅ਼ਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਵਿਖੇ ਹੋਣਗੇ। 15ਵੇਂ ਫੁੱਟਬਾਲ ਟੂਰਨਾਮੈਂਟ ਦੀਆਂ ਤਿਆਰੀਆਂ ਸਬੰਧੀ ਇੱਕ ਜ਼ਰੂਰੀ ਮੀਟਿੰਗ ਤੀਰਥ ਸਿੰਘ ਕਨੇਡਾ ਦੀ ਅਗਵਾਈ ਹੇਠ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦੀ ਗਰਾਂਉਡ ਵਿਖੇ ਹੋਈ।

ਜਿਸ ਵਿੱਚ pp ਕਲੱਬ ਦੇ ਸਮੂਹ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਐਡਵੋਕੇਟ ਜਸਵੀਰ ਸਿੰਘ ਰਾਏ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਕਲੱਬ ਦੀਆਂ ਗਤੀਵਿਧਿਆਂ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ। ਜਸਵੀਰ ਸਿੰਘ ਰਾਏ ਕਲੱਬ ਦੇ ਪ੍ਰਧਾਨ ਨੇ ਦੱਸਿਆ ਇਸ ਟੂਰਨਾਮੈਂਟ ਦੇ ਅੰਤ ਵਿੱਚ ਇਨਾਮਾਂ ਦੀ ਵੰਡ ਮਾਣਯੋਗ ਜੈ ਕਿਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਕਰਨਗੇ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੌਰਾਨ ਪਿੰਡ ਪੱਧਰ ਦੀਆਂ ਫੁੱਟਬਾਲ ਟੀਮਾਂ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਲੜਕੇ ਅਤੇ ਲੜਕੀਆਂ ਦੇ ਅਥਲੀਟ ਮੁਕਾਬਲੇ ਅਤੇ ਸਕੂਲ ਪੱਧਰ ਦੀਆਂ ਲੜਕੀਆਂ ਦੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਦੌਰਾਨ ਜੇਤੂ ਟੀਮਾਂ ਨੂੰ ਇਲਾਕੇ ਦੇ ਮੋਹਤਬਰਾਂ ਵਲੋਂ ਸ਼ਾਨਦਾਰ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਕਲੱਬ ਦੇ ਪ੍ਰਧਾਨ ਐਡਵੋਕੇਟ ਜਸਵੀਰ ਸਿੰਘ ਰਾਏ ਤੋਂ ਇਲਾਵਾ ਮਾਸਟਰ ਤੀਰਥ ਸਿੰਘ ਕਨੇਡਾ, ਸੁਰਿੰਦਰ ਸਿੰਘ ਡੀਪੀਈ, ਸੂਬੇਦਾਰ ਕੇਵਲ ਸਿੰਘ, ਸੁਨੀਲ ਕੁਮਾਰ ਗੋਲਡੀ, ਰਮਨ ਬੰਗਾ, ਪ੍ਰਦੀਪ ਕੁਮਾਰ, ਕੇਵਲ ਸਿੰਘ ਕਾਲਾ, ਸਤਨਾਮ ਸਿੰਘ ਪਾਰੋਵਾਲ ਅਤੇ ਸਾਬਕਾ ਕੌਂਸਲਰ ਪਰਮਜੀਤ ਸਿੰਘ ਪੰਮਾ ਆਦਿ ਹਾਜ਼ਰ ਸਨ।