ਖਾਲਸਾ ਕਾਲਜ ਮਾਹਿਲਪੁਰ ਵਿੱਚ ਧਰਮਪਾਲ ਸਾਹਿਲ ਦਾ ਨਵਾਂ ਨਾਵਲ 'ਖੋਰਾ' ਰਿਲੀਜ਼

ਮਾਹਿਲਪੁਰ, 29 ਜੂਨ- ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਕਰਵਾਏ ਸਾਹਿਤਕ ਸਮਾਰੋਹ ਮੌਕੇ ਅੱਜ ਇਲਾਕੇ ਦੇ ਪ੍ਰਸਿੱਧ ਸਾਹਿਤਕਾਰ ਡਾ. ਧਰਮਪਾਲ ਸਾਹਿਲ ਦਾ ਨਵ-ਪ੍ਰਕਾਸ਼ਿਤ ਨਾਵਲ 'ਖੋਰਾ' ਰਿਲੀਜ਼ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ ਅਤੇ ਕਿਹਾ ਕਿ ਹਰ ਲੇਖਕ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਦਾ ਹੈ ਅਤੇ ਚੰਗਾ ਸਾਹਿਤ ਹੀ ਸਮਾਜ ਦਾ ਮਾਰਗ ਦਰਸ਼ਕ ਹੁੰਦਾ ਹੈ।

ਉਨ੍ਹਾਂ ਡਾ. ਸਾਹਿਲ ਨੂੰ ਇਸ ਨਾਵਲ ਦੀ ਪ੍ਰਕਾਸ਼ਨਾ 'ਤੇ ਸ਼ੁੱਭਕਾਮਨਾਵਾਂ ਦਿੱਤੀਆਂ।‌ ਇਸ ਮੌਕੇ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਡਾ. ਸਾਹਿਲ ਦੀ ਸਮੁੱਚੀ ਸਾਹਿਤ ਸਿਰਜਨਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। 
ਉਨ੍ਹਾਂ ਕਿਹਾ ਕਿ ਧਰਮਪਾਲ ਸਾਹਿਲ ਪੰਜਾਬੀ ਅਤੇ ਹਿੰਦੀ ਦੋਹਾਂ ਭਾਸ਼ਾਵਾਂ ਵਿੱਚ ਪਾਠਕਾਂ ਦੇ ਪਸੰਦੀਦਾ ਲੇਖਕ ਹਨ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ. ਜੇ ਬੀ ਸੇਖੋਂ ਨੇ ਕਿਹਾ ਕਿ ਧਰਮਪਾਲ ਸਾਹਿਲ ਦੇ ਨਾਵਲਾਂ ਵਿੱਚ ਕੰਢੀ ਖੇਤਰ ਦੇ ਬਦਲਦੇ ਸਮਾਜ ਸੱਭਿਆਚਾਰ ਦੀ ਵਾਸਤਵਿਕ ਤਸਵੀਰ ਪੇਸ਼ ਹੋਈ ਮਿਲਦੀ ਹੈ। ਉਨ੍ਹਾਂ ਕਿਹਾ ਕਿ 'ਖੋਰਾ' ਨਾਵਲ ਵੀ ਕੰਢੀ ਖੇਤਰ ਵਿੱਚ ਆਧੁਨਿਕ ਜੀਵਨ ਸ਼ੈਲੀ ਨਾਲ ਖੁਰਦੀਆਂ ਕਦਰਾਂ ਕੀਮਤਾਂ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਹੈ।
 ਇਸ ਮੌਕੇ ਵਾਤਾਵਰਨ ਚਿੰਤਕ ਵਿਜੇ ਬੰਬੇਲੀ ਨੇ ਕੰਢੀ ਇਲਾਕੇ ਦੇ ਜਨ ਜੀਵਨ ਨੂੰ ਸਾਹਿਤ ਵਿੱਚ ਪੇਸ਼ ਕਰਨ ਲਈ ਲੇਖਕ ਧਰਮਪਾਲ ਸਾਹਿਲ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਲੇਖਕ ਰੁਪਿੰਦਰ ਜੋਤ ਸਿੰਘ ਅਤੇ ਜਗਜੀਤ ਸਿੰਘ ਗਣੇਸ਼ਪੁਰ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅੱਜ ਕੱਲ ਦੇ ਸੂਚਨਾ ਸੰਚਾਰ ਵਾਲੇ ਯੁੱਗ ਵਿੱਚ ਪੁਸਤਕਾਂ ਦੀ ਮਹੱਤਤਾ ਹੋਰ ਵੱਧ ਗਈ ਹੈ ਅਤੇ ਚੰਗੀਆਂ ਕਿਤਾਬਾਂ ਮਨੁੱਖ ਦੀ ਕਲਪਨਾ ਸ਼ਕਤੀ ਅਤੇ ਅਨੁਭਵ ਨੂੰ ਹੋਰ ਵਿਸ਼ਾਲ ਕਰਦੀਆਂ ਹਨ। 
ਇਸ ਮੌਕੇ ਡਾ. ਧਰਮਪਾਲ ਸਾਹਿਲ ਨੇ ਧੰਨਵਾਦੀ ਸ਼ਬਦ ਸਾਂਝੇ ਕਰਦਿਆਂ ਆਪਣੇ ਨਵੇਂ ਨਾਵਲ 'ਖੋਰਾ' ਦੀ ਸਿਰਜਣ ਪ੍ਰਕਿਰਿਆ ਬਾਰੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਉਹ ਆਪਣੀ ਹਰ ਪੁਸਤਕ ਨੂੰ ਖਾਲਸਾ ਕਾਲਜ ਮਾਹਿਲਪੁਰ ਵਿੱਚ ਪਾਠਕਾਂ ਨੂੰ ਲੋਕ ਅਰਪਣ ਕਰਦਿਆਂ ਬਹੁਤ ਫਖਰ ਮਹਿਸੂਸ ਕਰਦੇ ਹਨ। ਪ੍ਰਬੰਧਕਾਂ ਵੱਲੋਂ  ਲੇਖਕ ਧਰਮਪਾਲ ਸਾਹਿਲ ਦਾ ਸਨਮਾਨ ਕੀਤਾ ਗਿਆ।