ਸੰਤ ਬਾਬਾ ਖੇਮ ਸਿੰਘ ਦੀ ਬਰਸੀ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ
ਨਵਾਂਸ਼ਹਿਰ- ਸਥਾਨਕ ਬਲੱਡ ਸੈਂਟਰ ਨਵਾਂਸ਼ਹਿਰ ਵਿਖੇ ਸੰਤ ਬਾਬਾ ਖੇਮ ਸਿੰਘ ਗੁਰਦੁਆਰਾ ਅਕਾਲ ਬੁੰਗਾ ਅਲਾਚੌਰ ਵਾਲਿਆਂ ਦੀ ਬਰਸੀ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ।ਜਿਸਦੀ ਅਰੰਭਤਾ ਅਰਦਾਸ ਕਰਨ ਨਾਲ਼ ਹੋਈ। ਬਲੱਡ ਸੈਂਟਰ ਨਵਾਂਸ਼ਹਿਰ ਦੀ ਤਕਨੀਕੀ ਟੀਮ ਵਲੋਂ ਡਾਕਟਰ ਅਜੇ ਬੱਗਾ ਅਤੇ ਡਾਕਟਰ ਦਿਆਲ ਸਰੂਪ ਦੀ ਅਗਵਾਈ ਹੇਠ ਲਗਾਏ ਇਸ ਕੈਂਪ ਵਿੱਚ 40 ਖੂਨਦਾਨੀਆਂ ਨੇ ਖੂਨਦਾਨ ਕਰਕੇ ਮਨੁੱਖਤਾ ਸੇਵਾ ਵਿੱਚ ਹਿੱਸਾ ਪਾਇਆ।

ਮੋਟੀਵੇਟਰ ਦੇਸ ਰਾਜ ਬਾਲੀ ਨੇ ਦੱਸਿਆ ਕਿ ਇਸ ਕੈਂਪ ਵਿੱਚ ਖੂਨਦਾਨੀਆਂ ਨੂੰ ਵਿਸ਼ੇਸ਼ ਗਿਫ਼ਟ ਰਵਿੰਦਰ ਸਿੰਘ ਰਿੱਕੀ ਪੁੱਤਰ ਮਹਿੰਦਰ ਸਿੰਘ ਯੋਧਾ ਦੇ ਪਰਿਵਾਰ ਵਲੋਂ ਦਿੱਤੇ ਗਏ। ਇਸ ਕੈਂਪ ਵਿੱਚ ਸਟੇਟ ਬੈਂਕ ਆਫ ਇੰਡੀਆ ਦੇ ਸਥਾਪਨਾ ਦਿਵਸ ਮੌਕੇ ਬੈਂਕ ਦੇ ਮੁਲਾਜ਼ਮਾਂ ਨੇ ਵੀ ਖੂਨਦਾਨ ਕੀਤਾ ਅਤੇ ਵਿਸ਼ੇਸ਼ ਸਹਿਯੋਗ ਕੀਤਾ। ਮਹਿੰਦਰ ਸਿੰਘ ਯੋਧਾ ਦੇ ਪਰਿਵਾਰ ਵਲੋਂ ਬਲੱਡ ਸੈਂਟਰ ਨਵਾਂਸ਼ਹਿਰ ਨੂੰ 5100/ਰੁਪਏ ਦਾਨ ਵਜੋਂ ਦਿੱਤੇ।
ਬਲੱਡ ਸੈਂਟਰ ਦੇ ਬਾਨੀ ਗੁਰਿੰਦਰ ਸਿੰਘ ਤੂਰ ਵਲੋਂ ਪਰਿਵਾਰ ਦਾ ਸਨਮਾਨ ਕਰਦਿਆਂ ਸਨਮਾਨ ਕੀਤਾ।ਇਸ ਮੌਕੇ ਦਲਜੀਤ ਕੌਰ ਯੋਧਾ, ਪਾਖਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਅਕਾਲ ਬੁੰਗਾ, ਪਰਮਿੰਦਰ ਸਿੰਘ, ਮੋਟੀਵੇਟਰ ਦੇਸ ਰਾਜ ਬਾਲੀ, ਰਾਜੀਵ ਭਾਰਦਵਾਜ, ਕਰਨੈਲ ਸਿੰਘ ਪਾਬਲਾ, ਅਕਰਸ਼ ਬਾਲੀ, ਆਦਿ ਹਾਜ਼ਰ ਸਨ।