ਗਿਆਨੀ ਸਰਬਜੀਤ ਸਿੰਘ ਦੀ ਅਗਵਾਈ ਹੇਠ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਹੋਣਹਾਰ ਅਤੇ ਆਰਥਿਕ ਤੌਰ ਤੇ ਕਮਜੋਰ ਬੱਚਿਆਂ ਲਈ ਮੁਫਤ ਵਿੱਦਿਅਕ ਸੇਵਾ ਦਾ ਅੱਜ ਤੋਂ ਕਰੇਗੀ ਅਰੰਭ।
ਨਵਾਂਸ਼ਹਿਰ - ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਮੌਕੇ ਹੋਣਹਾਰ, ਹੁਸ਼ਿਆਰ ਅਤੇ ਆਰਥਿਕ ਤੌਰ ਤੇ ਕਮਜੋਰ ਬੱਚਿਆਂ ਲਈ ਮੁਫਤ ਵਿੱਦਿਅਕ ਸੇਵਾ ਅੱਜ (ਮਿਤੀ 29 ਜੁਲਾਈ) ਤੋਂ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਆਪਣੇ ਮੁੱਖ ਸਰਪ੍ਰਸਤ ਅਤੇ ਪ੍ਰਸਿੱਧ ਵਿਦਵਾਨ ਗਿਆਨੀ ਸਰਬਜੀਤ ਸਿੰਘ ਜੀ ਦੇ ਵਡਮੁੱਲੇ ਸਹਿਯੋਗ ਨਾਲ ਇਹ ਸੇਵਾ ਉਨ੍ਹਾਂ ਦੇ ਪਿੰਡ ਭਾਰਟਾ ਖੁਰਦ ਦੇ ਸਰਕਾਰੀ ਹਾਈ ਸਕੂਲ ਤੋਂ ਮੁਫਤ ਵਿੱਦਿਅਕ ਸੇਵਾ ਦੀ ਅਰੰਭ ਕਰਨ ਜਾ ਰਹੀ ਹੈ।

ਇਹ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਗਿਆਨੀ ਸਰਬਜੀਤ ਸਿੰਘ ਨੇ ਦੱਸਿਆ ਇਹ ਇੱਕ ਇਕ ਸ਼ੁਰੂਆਤ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਪਿੰਡਾਂ ਵਿੱਚ ਵੀ ਲੋੜਵੰਦ ਬੱਚਿਆਂ ਨੂੰ ਇਹ ਸੇਵਾ ਦਿੱਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਇੱਕ ਤਾਂ ਇਹ ਸੇਵਾ ਲੋੜਵੰਦ ਬੱਚਿਆਂ ਲਈ ਆਰਥਿਕ ਤੌਰ ਤੇ ਸਹਾਇਤਾ ਪ੍ਰਦਾਨ ਕਰੇਗੀ ਅਤੇ ਦੂਸਰਾ ਹੁਸ਼ਿਆਰ ਬੱਚਿਆਂ ਨੂੰ ਦੇਸ਼ ਵਿੱਚ ਰਹਿ ਕੇ ਉੱਚੀਆਂ ਤੋਂ ਉੱਚੀਆਂ ਪੋਸਟਾਂ ਤੇ ਪਹੁੰਚਣ ਲਈ ਉਹਨਾਂ ਦੀ ਮਦਦ ਕਰੇਗੀ । ਉਹਨਾਂ ਕਿਹਾ ਕਿ ਇਹ ਸਹਾਇਤਾ ਉਨੀ ਦੇਰ ਜਾਰੀ ਰਹੇਗੀ ਜਿੰਨੀ ਦੇਰ ਤੱਕ ਬੱਚਾ ਪੜਨਾ ਚਾਹੁੰਦਾ ਹੈ ਮਗਰ ਉਸਨੂੰ ਹਰ ਸਾਲ ਰਿਜਲਟ ਦਿਖਾਣੇ ਹੋਣਗੇ ਤਾਂ ਕਿ ਉਹਨਾਂ ਅੰਦਰ ਵਿਦੇਸ਼ ਜਾਣ ਦੀ ਇੱਛਾ ਹੋ ਸਕੇ ਅਤੇ ਆਪਣੇ ਦੇਸ਼ ਵਿੱਚ ਹੀ ਵਧੀਆ ਸਰਕਾਰੀ ਨੌਕਰੀ ਪ੍ਰਾਪਤ ਕਰਨ ਦਾ ਜਜ਼ਬਾ ਪੈਦਾ ਹੋ ਸਕੇ। ਉਹਨਾਂ ਕਿਹਾ ਹੋਣਹਾਰ ਹੁਸ਼ਿਆਰ ਅਤੇ ਲੋੜਵੰਦ ਬੱਚਿਆਂ ਦੇ ਮਨਾਂ ਵਿੱਚੋਂ ਉਚੇਰੀ ਵਿਦਿਆ ਪ੍ਰਾਪਤ ਲਈ ਆਰਥਿਕ ਬੋਝ ਉਹਨਾਂ ਦੀ ਪੜਾਈ ਵਿੱਚ ਅੜਿੱਕਾ ਨਾ ਬਣ ਸਕੇ ਅਤੇ ਬੱਚਿਆਂ ਵਿੱਚੋਂ ਹੀਨ ਭਾਵਨਾ ਖਤਮ ਹੋ ਸਕੇ। ਪੜਾਈ ਦੀ ਖਰਚੇ ਦੀ ਜੋ ਵੀ ਸੇਵਾ ਹੋਵੇਗੀ ਉਹ ਬੱਚਿਆਂ ਦੇ ਬੈਂਕ ਅਕਾਊਂਟ ਵਿੱਚ ਹਰ ਮਹੀਨੇ ਟ੍ਰਾਂਸਫਰ ਕਰ ਦਿੱਤੀ ਜਾਵੇਗੀ ਇਸ ਮੌਕੇ ਸੋਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਕਿਹਾ ਕਿ ਉਹਨਾਂ ਦਾ ਮੁੱਖ ਮੰਤਵ ਇਹੀ ਰਹੇਗਾ ਕਿ ਬੱਚਿਆਂ ਵਿੱਚ ਵਿਦੇਸ਼ ਜਾਣ ਦੀ ਦੌੜ ਨੂੰ ਘਟਾਇਆ ਜਾ ਸਕੇ ਅਤੇ ਮੁੜ ਤੋਂ ਉਹਨਾਂ ਦੇ ਜੀਵਨ ਵਿੱਚ ਖੁਸ਼ਿਆਲੀ ਲਿਆਂਦੀ ਜਾ ਸਕੇ ਮਗਰ ਇਸ ਲਈ ਬੱਚਿਆਂ ਨੂੰ ਦਿੱਤੇ ਟਾਰਗੇਟ ਪੂਰਨ ਕਰਨੇ ਹੋਣਗੇ।
ਇਸ ਮੌਕੇ ਗਿਆਨੀ ਸਰਬਜੀਤ ਸਿੰਘ ਸੁਰਜੀਤ ਸਿੰਘ ਤੋਂ ਇਲਾਵਾ ਸੁਖਦੇਵ ਸਿੰਘ ਚੀਮਾ, ਤਰਲੋਚਨ ਸਿੰਘ, ਹਰਮਿੰਦਰ ਸਿੰਘ, ਜਗਦੀਪ ਸਿੰਘ ਅਤੇ ਕੁਲਜੀਤ ਸਿੰਘ ਖਾਲਸਾ ਵੀ ਸਨ।