
ਪੰਜਾਬ ਦੇ ਰਾਜਪਾਲ ਨੇ ਪ੍ਰਯਾਗਰਾਜ ਤੋਂ ਇਤਿਹਾਸਕ ਸਵਾਮੀਤਵਾ ਸਮਾਗਮ ਵਿੱਚ ਵਰਚੁਅਲੀ ਤੌਰ 'ਤੇ ਕੀਤੀ ਸ਼ਮੂਲੀਅਤ
ਪ੍ਰਯਾਗਰਾਜ/ਚੰਡੀਗੜ੍ਹ, 18 ਜਨਵਰੀ: ਪੇਂਡੂ ਖੇਤਰ ਦੇ ਸਸ਼ਕਤੀਕਰਨ ਵੱਲ ਅਹਿਮ ਕਦਮ ਚੁੱਕਦਿਆਂ, ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਪ੍ਰਯਾਗਰਾਜ ਤੋਂ ਇਤਿਹਾਸਕ ਸਵਾਮੀਤਵਾ ਯੋਜਨਾ ਸਮਾਗਮ ਵਿੱਚ ਵਰਚੁਅਲ ਤੌਰ 'ਤੇ ਸ਼ਮੂਲੀਅਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੇ ਇਸ ਸਮਾਗਮ ਵਿੱਚ 10 ਸੂਬਿਆਂ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 230 ਜ਼ਿਲ੍ਹਿਆਂ ਦੇ 50,000 ਤੋਂ ਵੱਧ ਪਿੰਡਾਂ ਵਿੱਚ ਵਸਦੇ ਲਾਭਪਾਤਰੀਆਂ ਨੂੰ 65 ਲੱਖ ਤੋਂ ਵੱਧ ਪ੍ਰਾਪਰਟੀ ਕਾਰਡਾਂ ਦੀ ਵੰਡ ਕੀਤੀ ਗਈ।
ਪ੍ਰਯਾਗਰਾਜ/ਚੰਡੀਗੜ੍ਹ, 18 ਜਨਵਰੀ: ਪੇਂਡੂ ਖੇਤਰ ਦੇ ਸਸ਼ਕਤੀਕਰਨ ਵੱਲ ਅਹਿਮ ਕਦਮ ਚੁੱਕਦਿਆਂ, ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਪ੍ਰਯਾਗਰਾਜ ਤੋਂ ਇਤਿਹਾਸਕ ਸਵਾਮੀਤਵਾ ਯੋਜਨਾ ਸਮਾਗਮ ਵਿੱਚ ਵਰਚੁਅਲ ਤੌਰ 'ਤੇ ਸ਼ਮੂਲੀਅਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੇ ਇਸ ਸਮਾਗਮ ਵਿੱਚ 10 ਸੂਬਿਆਂ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 230 ਜ਼ਿਲ੍ਹਿਆਂ ਦੇ 50,000 ਤੋਂ ਵੱਧ ਪਿੰਡਾਂ ਵਿੱਚ ਵਸਦੇ ਲਾਭਪਾਤਰੀਆਂ ਨੂੰ 65 ਲੱਖ ਤੋਂ ਵੱਧ ਪ੍ਰਾਪਰਟੀ ਕਾਰਡਾਂ ਦੀ ਵੰਡ ਕੀਤੀ ਗਈ।
ਰਾਜਪਾਲ ਕਟਾਰੀਆ ਨੇ ਸਵਾਮੀਤਵਾ ਯੋਜਨਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਯੋਜਨਾ ਭਾਰਤ ਦੇ ਦਿਹਾਤੀ ਖੇਤਰ ਲਈ ਇੱਕ ਪਰਿਵਰਤਨਸ਼ੀਲ ਪਹਿਲਕਦਮੀ ਸਾਬਤ ਹੋਵੇਗੀ। ਉਨ੍ਹਾਂ ਜਾਇਦਾਦ ਦੀ ਮਲਕੀਅਤ ਵਿੱਚ ਸਪੱਸ਼ਟਤਾ ਲਿਆਉਣ, ਵਿਵਾਦਾਂ ਨੂੰ ਘਟਾਉਣ ਅਤੇ ਲੱਖਾਂ ਲੋਕਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਹੋਣ ਦੇ ਮੌਕੇ ਪ੍ਰਦਾਨ ਕਰਨ ਸਬੰਧੀ ਇਸਦੀ ਸਮਰੱਥਾ 'ਤੇ ਜ਼ੋਰ ਦਿੱਤਾ।
ਰਾਜਪਾਲ ਨੇ ਇਸ ਸਕੀਮ ਅਧੀਨ ਪੰਜਾਬ ਦੀ ਸ਼ਾਨਦਾਰ ਪ੍ਰਗਤੀ ਨੂੰ ਉਜਾਗਰ ਕਰਦਿਆਂ ਕਿਹਾ ਕਿ ਸੂਬੇ ਦੇ ਪੰਜ ਜ਼ਿਲ੍ਹਿਆਂ-ਗੁਰਦਾਸਪੁਰ, ਰੂਪਨਗਰ, ਫਰੀਦਕੋਟ, ਸੰਗਰੂਰ ਅਤੇ ਬਠਿੰਡਾ ਦੇ 122 ਪਿੰਡਾਂ ਵਿੱਚ 17,030 ਪ੍ਰਾਪਰਟੀ ਕਾਰਡ ਵੰਡੇ ਗਏ ਹਨ।
ਰਾਜਪਾਲ ਨੇ ਕਿਹਾ ਕਿ ਸਵਾਮਿਤਵਾ ਸਕੀਮ ਪੇਂਡੂ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਏਗੀ। ਉਹਨਾਂ ਅੱਗੇ ਕਿਹਾ ਕਿ ਇਹ ਯੋਜਨਾ ਪੇਂਡੂ ਲੋਕਾਂ ਨੂੰ ਕਾਨੂੰਨੀ ਮਾਲਕੀ ਦੇ ਅਧਿਕਾਰ ਪ੍ਰਦਾਨ ਕਰਕੇ, ਸਵੈ-ਨਿਰਭਰਤਾ ਨੂੰ ਉਤਸ਼ਾਹਿਤ ਕਰਨ, ਅਤੇ ਉਹਨਾਂ ਨੂੰ ਸੰਸਥਾਗਤ ਕਰਜ਼ੇ ਅਤੇ ਆਰਥਿਕ ਮੌਕਿਆਂ ਤੱਕ ਪਹੁੰਚ ਕਰਨ ਦੇ ਯੋਗ ਬਣਾਉਂਦੀ ਹੈ। ਇਸ ਪਹਿਲਕਦਮੀ ਵਿੱਚ ਪੰਜਾਬ ਦੀ ਸਰਗਰਮ ਭਾਗੀਦਾਰੀ ਬਰਾਬਰੀ ਅਤੇ ਪਾਰਦਰਸ਼ੀ ਸ਼ਾਸਨ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਰਾਜਪਾਲ ਨੇ ਯੋਜਨਾ ਦੇ ਤਹਿਤ ਅਡਵਾਂਸਡ ਡਰੋਨ ਅਤੇ ਜੀ.ਆਈ.ਐਸ. ਤਕਨਾਲੋਜੀ ਦੀ ਵਰਤੋਂ ਦੀ ਪ੍ਰਸ਼ੰਸਾ ਕੀਤੀ, ਜੋ ਪੇਂਡੂ ਜਾਇਦਾਦਾਂ ਲਈ ਸਹੀ ਮੈਪਿੰਗ ਅਤੇ ਮਾਲਕੀ ਰਿਕਾਰਡ ਨੂੰ ਯਕੀਨੀ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਇਸ ਨਵੀਨਤਾਕਾਰੀ ਪਹੁੰਚ ਨੇ ਨਾ ਸਿਰਫ ਜ਼ਮੀਨੀ ਵਿਵਾਦਾਂ ਨੂੰ ਘੱਟ ਕੀਤਾ ਹੈ ਸਗੋਂ ਸਥਾਈ ਪੇਂਡੂ ਵਿਕਾਸ ਦੀ ਨੀਂਹ ਨੂੰ ਵੀ ਮਜ਼ਬੂਤ ਕੀਤਾ ਹੈ।
ਸਾਲ 2020 ਵਿੱਚ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮੌਕੇ ਸ਼ੁਰੂ ਕੀਤੀ ਗਈ ਸਵਾਮੀਤਵਾ ਯੋਜਨਾ ਦਾ ਉਦੇਸ਼ ਪੇਂਡੂ ਜਾਇਦਾਦ ਦੇ ਮਾਲਕਾਂ ਨੂੰ "ਅਧਿਕਾਰ ਦਾ ਰਿਕਾਰਡ" ਪ੍ਰਦਾਨ ਕਰਨਾ ਹੈ, ਜੋ ਜਾਇਦਾਦ ਦੀ ਮਾਲਕੀ ਦੇ ਲੰਬੇ ਸਮੇਂ ਤੋਂ ਚੱਲ ਰਹੇ ਮੁੱਦਿਆਂ ਨੂੰ ਹੱਲ ਕਰਦਾ ਹੈ। ਸਕੀਮ ਨੂੰ ਲਾਗੂ ਕਰਨ ਵਿੱਚ ਪੰਜਾਬ ਦੀਆਂ ਪ੍ਰਾਪਤੀਆਂ ਸਵੈ-ਨਿਰਭਰ ਪਿੰਡਾਂ ਨੂੰ ਉਤਸ਼ਾਹਿਤ ਕਰਨ ਅਤੇ ਪੇਂਡੂ ਆਬਾਦੀ ਨੂੰ ਸਸ਼ਕਤ ਬਣਾਉਣ ਲਈ ਸੂਬੇ ਦੇ ਸਮਰਪਣ ਨੂੰ ਦਰਸਾਉਂਦੀਆਂ ਹਨ।
ਰਾਜਪਾਲ ਕਟਾਰੀਆ ਨੇ ਇਸ ਇਤਿਹਾਸਕ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਦੂਰਅੰਦੇਸ਼ੀ ਅਗਵਾਈ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਲਾਗੂ ਕਰਨ ਵਿੱਚ ਪੰਜਾਬ ਨੂੰ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਸਕੀਮ ਦੀ ਸਫਲਤਾ ਦੇ ਪ੍ਰਮਾਣ ਵਜੋਂ ਲਾਭਪਾਤਰੀਆਂ ਵਿੱਚ ਖੁਸ਼ੀ ਅਤੇ ਵਿਸ਼ਵਾਸ ਨੂੰ ਵੀ ਉਜਾਗਰ ਕੀਤਾ।
ਜਿਵੇਂ ਕਿ ਪੰਜਾਬ ਪੇਂਡੂ ਵਿਕਾਸ ਏਜੰਡੇ ਨਾਲ ਅੱਗੇ ਵਧ ਰਿਹਾ ਹੈ, ਰਾਜਪਾਲ ਨੇ ਪਾਰਦਰਸ਼ੀ ਪ੍ਰਸ਼ਾਸਨ ਸਿਰਜਣ, ਗਰੀਬੀ ਨੂੰ ਘਟਾਉਣ ਅਤੇ ਆਪਣੇ ਨਾਗਰਿਕਾਂ ਲਈ ਆਰਥਿਕ ਮੌਕਿਆਂ ਵਿੱਚ ਵਾਧਾ ਕਰਨ ਲਈ ਸਵਾਮੀਤਵਾ ਸਕੀਮ ਦਾ ਲਾਭ ਉਠਾਉਣ ਲਈ ਸੂਬੇ ਦੀ ਵਚਨਬੱਧਤਾ ਪ੍ਰਗਟਾਈ।
ਇਹ ਸਮਾਗਮ ਸਥਾਈ ਅਤੇ ਸਮਾਵੇਸ਼ੀ ਵਿਕਾਸ ਦੇ ਵਿਆਪਕ ਉਦੇਸ਼ਾਂ ਨਾਲ, ਇੱਕ ਸਸ਼ਕਤ ਅਤੇ ਸਵੈ-ਨਿਰਭਰ ਪੇਂਡੂ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਪੰਜਾਬ ਦੀ ਸਰਗਰਮ ਭੂਮਿਕਾ ਨੂੰ ਰੇਖਾਂਕਿਤ ਕਰਦਾ ਹੈ।
