ਸੀਨੀਅਰ ਅਸਿਸਟੈਂਟ ਸਮੇਤ ਪੁਲਿਸ ਦੀ ਵਰਦੀ 'ਚ ਲੁੱਟ-ਖੋਹ ਕਰਨ ਵਾਲੇ 3 ਕਾਬੂ

ਪਟਿਆਲਾ, 28 ਜੂਨ - ਪਟਿਆਲਾ ਪੁਲਿਸ ਨੇ ਪੁਲਿਸ ਦੀ ਵਰਦੀ ਵਿੱਚ ਨਕਦੀ ਅਤੇ ਮੋਬਾਇਲ ਲੁੱਟਣ ਵਾਲੇ 3 ਵਿਅਕਤੀ ਕਾਬੂ ਕਰਕੇ ਉਨ੍ਹਾਂ ਪਾਸੋਂ ਨਕਦੀ ਅਤੇ ਖੋਹ ਕੀਤੇ 20 ਮੋਬਾਇਲ ਫੋਨ ਬ੍ਰਾਮਦ ਕੀਤੇ ਹਨ। ਪੁਲਿਸ ਵੱਲੋਂ ਜਾਰੀ ਕੀਤੇ ਗਏ ਪ੍ਰੈੱਸ ਨੋਟ ਵਿੱਚ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਹੈ ਕਿ ਸੀ ਆਈ ਏ ਪਟਿਆਲਾ ਦੀ ਪੁਲਿਸ ਪਾਰਟੀ ਨੇ ਲੁੱਟ-ਖੋਹਾਂ ਕਰਨ ਵਾਲੇ ਜਤਿੰਦਰਪਾਲ ਸਿੰਘ ਉਰਫ ਖੋਖਰ ਉਰਫ ਸੰਨੀ, ਬਰਿੰਦਰਪਾਲ ਸਿੰਘ ਉਰਵ ਬਿੰਦੂ

ਪਟਿਆਲਾ, 28 ਜੂਨ - ਪਟਿਆਲਾ ਪੁਲਿਸ ਨੇ ਪੁਲਿਸ ਦੀ ਵਰਦੀ ਵਿੱਚ ਨਕਦੀ ਅਤੇ ਮੋਬਾਇਲ ਲੁੱਟਣ ਵਾਲੇ 3 ਵਿਅਕਤੀ ਕਾਬੂ ਕਰਕੇ ਉਨ੍ਹਾਂ ਪਾਸੋਂ ਨਕਦੀ ਅਤੇ ਖੋਹ ਕੀਤੇ 20 ਮੋਬਾਇਲ ਫੋਨ ਬ੍ਰਾਮਦ ਕੀਤੇ ਹਨ। ਪੁਲਿਸ ਵੱਲੋਂ ਜਾਰੀ ਕੀਤੇ ਗਏ ਪ੍ਰੈੱਸ ਨੋਟ ਵਿੱਚ  ਸੀਨੀਅਰ ਕਪਤਾਨ ਪੁਲਿਸ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਹੈ ਕਿ ਸੀ ਆਈ ਏ ਪਟਿਆਲਾ ਦੀ ਪੁਲਿਸ ਪਾਰਟੀ ਨੇ ਲੁੱਟ-ਖੋਹਾਂ ਕਰਨ ਵਾਲੇ ਜਤਿੰਦਰਪਾਲ ਸਿੰਘ ਉਰਫ ਖੋਖਰ ਉਰਫ ਸੰਨੀ, ਬਰਿੰਦਰਪਾਲ ਸਿੰਘ ਉਰਵ ਬਿੰਦੂ ਅਤੇ ਪ੍ਰਭਵਜੋਤ ਸਿੰਘ ਨੂੰ ਬੀਤੇ ਕੱਲ੍ਹ ਰਾਜਪੁਰਾ ਕਲੋਨੀ ਨੇੜੇ ਸ਼ਿਵ ਮੰਦਿਰ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਗਿਆ। ਪੁੱਛਗਿਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦੋਸ਼ੀ ਜਦੋਂ ਦੀ ਕੋਈ ਵਾਰਦਾਤ ਕਰਦੇ ਸਨ ਤਾਂ ਇਨ੍ਹਾਂ ਵਿਚੋਂ ਇਕ ਵਿਅਕਤੀ ਪੁਲਿਸ ਦੀ ਵਰਦੀ ਪਾ ਕੇ ਕਾਰ ਦੀ ਪਿਛਲੀ ਸੀਟ 'ਤੇ ਬੈਠ ਜਾਂਦਾ ਸੀ ਅਤੇ ਪੁਲਿਸ ਕਰਮਚਾਰੀ ਹੋਣ ਦੀ ਧਮਕੀ ਦਿੰਦਾ ਸੀ। ਇਨ੍ਹਾਂ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਦਿਨ-ਰਾਤ ਸਮੇਂ  ਰਾਹਗੀਰਾਂ ਪਾਸੋਂ ਮੋਬਾਇਲ ਅਤੇ ਨਕਦੀ ਖੋਹਣ ਦੀਆਂ ਕਾਫੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਇਸ ਗੈਂਗ ਦਾ ਮਾਸਟਰ ਮਾਇੰਡ ਜਤਿੰਦਰਪਾਲ ਸਿੰਘ ਉਰਫ ਖੋਖਰ ਉਰਫ ਸੰਨੀ ਹੈ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸੀਨੀਅਰ ਐਸਿਸਟੈਂਟ ਦੀ ਨੌਕਰੀ ਕਰਦਾ ਹੈ।