ਗੜ੍ਹਸ਼ੰਕਰ ਤੇ ਰੋੜ ਮਜਾਰਾ ਦਾਣਾ ਮੰਡੀ 'ਚ ਚੇਅਰਮੈਨ ਬਲਦੀਪ ਸਿੰਘ ਸੈਣੀ ਵੱਲੋਂ ਕਣਕ ਦੀ ਖਰੀਦ ਸ਼ੁਰੂ ਕਾਰਵਾਈ

ਗੜ੍ਹਸ਼ੰਕਰ- ਮਾਰਕਿਟ ਕਮੇਟੀ ਗੜ੍ਹਸੰਕਰ ਦੇ ਚੇਅਰਮੈਨ ਬਲਦੀਪ ਸਿੰਘ ਸੈਣੀ ਵਲੋਂ ਦਾਣਾ ਮੰਡੀ ਗੜ੍ਹਸੰਕਰ, ਰੋੜ ਮਜਾਰਾ, ਪੱਦੀ ਸੁਰਾਂ ਸਿੰਘ ਵਿਖੇ ਕਣਕ ਦੀ ਖਰੀਦ ਪ੍ਰਬੰਧਾ ਦਾ ਜਾਇਜਾ ਲਿਆ ਅਤੇ ਖਰੀਦ ਸ਼ੁਰੂ ਕਰਵਾਈ ਗਈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਮੰਡੀਆਂ ਵਿੱਚ ਸਾਰੇ ਪ੍ਰਬੰਧ ਮੁਕੰਮਲ ਹਨ। ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।

ਚੇਅਰਮੈਨ ਸਾਹਿਬ ਵਲੋਂ ਇਹ ਵੀ ਵਿਸ਼ਵਾਸ ਦਿਵਾਇਆ ਗਿਆ ਕਿ ਕਿਸਾਨਾ ਦੀ ਫ਼ਸਲ ਦਾ ਇੱਕ-ਇੱਕ ਦਾਣਾ ਸਰਕਾਰ ਵਲੋਂ ਖਰੀਦ ਕੀਤਾ ਜਾਵੇਗਾ ਅਤੇ 24 ਘੰਟਿਆਂ ਵਿੱਚ ਕਿਸਾਨਾ ਦੇ ਬੈਂਕ ਖਾਤਿਆਂ ਵਿੱਚ ਪੈਸੇ ਟਰਾਂਸਫਰ ਕਰ ਦਿੱਤੇ ਜਾਣਗੇ। 
ਇਸ ਮੌਕੇ, ਡਾ:ਦਲਜੀਤ  ਸਿੰਘ, ਬਲਾਕ ਪ੍ਰਧਾਨ, ਆਮ ਆਦਮੀ ਪਾਰਟੀ, ਸੈਲਾ ਖੁਰਦ, ਸ੍ਰੀ ਅਮ੍ਰਿੰਤ ਚੌਧਰੀ ਮੰਡੀ ਸੁਪਰਵਾਈਜਰ, ਪਰਵਿੰਦਰ ਸਿੰਘ ਆਕਸਨ ਰਿਕਾਰਡਰ, ਸੁਖਵਿੰਦਰ ਸਿੰਘ ਇੰਸਪੈਕਟਰ, ਜਸਵੰਤ ਸਿੰਘ ਇੰਸਪੈਕਟਰ (ਪਨਗ੍ਰੇਨ), ਤਰਲੋਚਨ ਸਿੰਘ ਇੰਸਪੈਕਟਰ (ਪਨਸਪ), ਸੁੱਚਾ ਸਿੰਘ, ਜਰਨੈਲ ਸਿੰਘ, ਸੁਖਦਰਸ਼ਨ ਸਿੰਘ, ਦਵਿੰਦਰ ਕੁਮਾਰ ਆੜਤੀ ਰੋਡ ਮਜਾਰਾ ਮੰਡੀ, ਬਿਹਾਰੀ ਲਾਲ, ਨਿਰਮਲ ਸਿੰਘ, ਸੁਮਿਤ ਸੋਨੀ, ਸੁਨੀਲ ਕੁਮਾਰ, ਪ੍ਰਵੀਨ ਕੁਮਾਰ, ਸੋਹਣ ਸਿੰਘ, ਸਾਰੇ ਆੜਤੀ ਗੜ੍ਹਸੰਕਰ, ਮੋਹਿਤ ਕੁਮਾਰ, ਦੀਪਾ, ਲਤੇਸ਼ ਗੁਪਤਾ, ਅਮਰਜੀਤ ਸਿੰਘ ਪੁਰਖੋਵਾਲ, ਸ਼ਗੁਨ ਗੁਪਤਾ, ਲਲਿਤ ਗੁਪਤਾ ਆੜਤੀ ਪੱਦੀ ਸੁਰਾਂ ਸਿੰਘ ਮੋਜੂਦ ਸਨ।