ਭਾਰਤੀ ਡਰੋਨ ਹਮਲਿਆਂ ’ਚ 7 ਹਲਾਕ, 6 ਜ਼ਖ਼ਮੀ: ਪਾਕਿ
ਲਾਹੌਰ, 12 ਮਈ- ਪਾਕਿਸਤਾਨੀ ਅਥਾਰਟੀ ਨੇ ਅੱਜ ਦਾਅਵਾ ਕੀਤਾ ਕਿ ਲੰਘੇ ਸ਼ਨਿਚਰਵਾਰ ਨੂੰ ਪੰਜਾਬ ਸੂਬੇ ਦੇ ਗੁਜਰਾਤ ਸ਼ਹਿਰ ’ਚ ਭਾਰਤੀ ਡਰੋਨਾਂ ਰਾਹੀਂ ਕੀਤੇ ਗਏ ਹਮਲਿਆਂ ’ਚ ਸੱਤ ਵਿਅਕਤੀ ਮਾਰੇ ਗਏ ਜਦਕਿ ਛੇ ਹੋਰ ਜ਼ਖ਼ਮੀ ਹੋ ਗਏ। ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਡਰੋਨਾਂ ਵੱਲੋਂ ਪੰਜਾਬ ਦੇ ਜਿਹੜੇ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ|

ਉਨ੍ਹਾਂ ’ਚ ਲਾਹੌਰ, ਚਿਨਿਓਟ, ਪਾਕਪਟਨ, ਖਰਿਆਨ, ਸ਼ੇਖੂਪੁਰਾ ਤੇ ਜਲਾਪੁਰ ਜੱਟਾਂ ਸ਼ਾਮਲ ਹਨ। ਅਧਿਕਾਰੀ ਨੇ ਦੱਸਿਆ, ‘ਲੰਘੇ ਸ਼ਨਿਚਰਵਾਰ ਨੂੰ ਭਾਰਤ ਦੀ ਸਰਹੱਦ ਨਾਲ ਲਗਦੇ ਪਿੰਡਾਂ ’ਚ ਭਾਰਤੀ ਗੋਲੀਬਾਰੀ ਤੇ ਡਰੋਨ ਹਮਲਿਆਂ ’ਚ ਸੱਤ ਵਿਅਕਤੀ ਮਾਰੇ ਗਏ ਤੇ ਛੇ ਹੋਰ ਗੰਭੀਰ ਜ਼ਖ਼ਮੀ ਹੋ ਗਏ।’
ਅਧਿਕਾਰੀ ਨੇ ਇਹ ਵੀ ਕਿਹਾ ਕਿ ਸ਼ਨਿਚਰਵਾਰ ਤੜਕੇ ਭਾਰਤ ਵੱਲੋਂ ਦਾਗੀ ਗਈ ਮਿਜ਼ਾਈਲ ਦੇ ਹਮਲੇ ’ਚ ਲਾਹੌਰ ਤੋਂ ਤਕਰੀਬਨ 400 ਕਿਲੋਮੀਟਰ ਦੂਰ ਪੰਜਾਬ ਦੇ ਰਹੀਮ ਯਾਰ ਖਾਨ ਜ਼ਿਲ੍ਹੇ ’ਚ ਸਥਿਤ ਸ਼ੇਖ ਜ਼ਾਇਦ ਕੌਮਾਂਤਰੀ ਹਵਾਈ ਅੱਡੇ (ਏਅਰਬੇਸ) ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ, ‘ਭਾਰਤੀ ਹਮਲੇ ਨਾਲ ਉਨ੍ਹਾਂ ਦੇ ਬੁਨਿਆਦੀ ਢਾਂਚੇ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ ਜਿਸ ਵਿੱਚ ਯੂਏਈ ਦੇ ਰਾਸ਼ਟਰਪਤੀ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਵਰਤਿਆ ਜਾਣ ਵਾਲਾ ਰੌਇਲ ਲਾਊਂਜ ਵੀ ਸ਼ਾਮਲ ਹੈ।’
ਰਹੀਮ ਯਾਰ ਖਾਨ ਦੇ ਡਿਪਟੀ ਕਮਿਸ਼ਨਰ ਖੁੱਰਮ ਜਾਵੇਦ ਨੇ ਦਾਅਵਾ ਕੀਤਾ ਕਿ ਭਾਰਤ ਨੇ ਮਿਜ਼ਾਈਲ ਤੇ ਡਰੋਨ ਦੋਵਾਂ ਨਾਲ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ। ਜਾਵੇਦ ਨੇ ਕਿਹਾ, ‘ਹਮਲੇ ’ਚ ਰੌਇਲ ਲਾਊਂਜ ਤਬਾਹ ਹੋ ਗਿਆ ਤੇ ਹਵਾਈ ਅੱਡੇ ਦੇ ਐਪਰਨ ਏਰੀਏ ’ਚ 10 ਫੁੱਟ ਚੌੜਾ ਟੋਆ ਪੈ ਗਿਆ।’