
ਗੜਸ਼ੰਕਰ ਪੁਲਿਸ ਨੂੰ ਵੱਡੀ ਸਫਲਤਾ, ਪ੍ਰਵਾਸੀ ਔਰਤ ਕੋਲੋਂ 2 ਕਿਲੋ 306 ਗ੍ਰਾਮ ਅਫੀਮ ਕੀਤੀ ਬਰਾਮਦ
ਗੜ੍ਹਸ਼ੰਕਰ, 9 ਮਾਰਚ- ਗੜਸ਼ੰਕਰ ਪੁਲਿਸ ਨੇ ਨਸ਼ਿਆਂ ਖਿਲਾਫ ਕੀਤੀ ਹੋਈ ਸ਼ੁਰੂ ਤੇਜ਼ ਮੁਹਿਮ ਦੇ ਤਹਿਤ ਅੱਜ ਇੱਕ ਔਰਤ ਜੋ ਕਿ ਯੂਪੀ ਦੀ ਰਹਿਣ ਵਾਲੀ ਸੀ ਤੇ ਕਬਜ਼ੇ ਹੇਠਾਂ ਤੋਂ ਦੋ ਕਿਲੋ 306 ਗਰਾਮ ਅਫੀਮ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।
ਗੜ੍ਹਸ਼ੰਕਰ, 9 ਮਾਰਚ- ਗੜਸ਼ੰਕਰ ਪੁਲਿਸ ਨੇ ਨਸ਼ਿਆਂ ਖਿਲਾਫ ਕੀਤੀ ਹੋਈ ਸ਼ੁਰੂ ਤੇਜ਼ ਮੁਹਿਮ ਦੇ ਤਹਿਤ ਅੱਜ ਇੱਕ ਔਰਤ ਜੋ ਕਿ ਯੂਪੀ ਦੀ ਰਹਿਣ ਵਾਲੀ ਸੀ ਤੇ ਕਬਜ਼ੇ ਹੇਠਾਂ ਤੋਂ ਦੋ ਕਿਲੋ 306 ਗਰਾਮ ਅਫੀਮ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੜਸ਼ੰਕਰ ਤੋਂ ਥਾਣਾ ਮੁਖੀ ਜੈਪਾਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ ਦੇ ਖਾਸ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਕੀਤੀ ਗਈ ਵਿਸ਼ੇਸ਼ ਨਾਕਾਬੰਦੀ ਦੌਰਾਨ ਇੰਸਪੈਕਟਰ ਕੁਲਦੀਪ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਗੜਸ਼ੰਕਰ ਦੇ ਪਿੰਡ ਦੇਨੋਵਾਲ ਖੁਰਦ ਤੋਂ ਕੱਚੀ ਪਟੜੀ ਪਨਾਮ ਨੂੰ ਜੋ ਰਾਹ ਜਾਂਦਾ ਹੈ| ਉਸ ਤੇ ਨਹਿਰ ਦੇ ਸਾਈਫਨ ਲੱਗ ਗਏ ਇਬਰਾਹਿਮਪੁਰ ਪਿੰਡ ਦੀ ਸਾਈਡ ਤੋਂ ਹੱਥ ਵਿੱਚ ਲਿਫਾਫਾ ਫੜੀ ਇੱਕ ਆ ਰਹੀ ਔਰਤ ਨੂੰ ਸ਼ੱਕ ਦੇ ਆਧਾਰ ਤੇ ਜਦ ਚੈੱਕ ਕੀਤਾ ਗਿਆ| ਤਾਂ ਉਸ ਔਰਤ ਦੇ ਕਬਜ਼ੇ ਹੇਠਾਂ ਤੋਂ ਦੋ ਕਿਲੋ 306 ਗਰਾਮ ਅਫੀਮ ਬਰਾਮਦ ਕੀਤੀ ਗਈ।
ਇੰਸਪੈਕਟਰ ਜੈਪਾਲ ਅਨੁਸਾਰ ਇਸ ਔਰਤ ਦੀ ਪਹਿਚਾਣ ਮੁੰਨੀ ਪਤਨੀ ਰਵੀ ਵਾਸੀ ਨਕੱਟੀਆਂ ਥਾਣਾ ਬਰੇਲੀ ਕੈਂਟ ਜਿਲਾ ਬਰੇਲੀ ਯੂਪੀ ਹੋਈ। ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੀ ਗਈ ਔਰਤ ਦੇ ਅਧੀਨ ਐਨਡੀਪੀਐਸ ਐਕਟ ਦੀ ਧਾਰਾ 18 61 85 ਅਧੀਨ ਕੇਸ ਦਰਜ ਕਰ ਲਿਆ ਅਤੇ ਮੁਲਜਮ ਔਰਤ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਡੁੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਅਫੀਮ ਇਸਨੇ ਕਿਸ ਪਾਸੋਂ ਖਰੀਦ ਕੀਤੀ ਸੀ ਤੇ ਅੱਗੇ ਕਿਹੜੇ ਕਿਹੜੇ ਵਿਅਕਤੀ ਨੂੰ ਵੇਚਣੀ ਸੀ।
