ਪ੍ਰਤਾਪ ਸਿੰਘ ਵਾਲੇ ਤੋਂ ਰਾਹੁਲ ਗਾਂਧੀ ਦੀ ਚੋਣ ਰੈਲੀ ਸਬੰਧੀ ਕਾਫਲਾ ਰਵਾਨਾ

ਲੁਧਿਆਣਾ - ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸ ਪਾਰਟੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਵਿੱਚ ਹਲਕਾ ਗਿੱਲ ਦੇ ਪਿੰਡ ਪ੍ਰਤਾਪ ਸਿੰਘ ਵਾਲਾ ਤੋਂ ਮੰਡੀ ਮੁੱਲਾਪੁਰ ਲਈ ਰਾਹੁਲ ਗਾਂਧੀ ਦੀ ਰੈਲੀ ਸਬੰਧੀ ਕਾਫਲਾ ਸੰਤੋਖ ਸਿੰਘ ਬੋਪਾਰਾਏ, ਸੁਰਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਰਵਾਨਾ ਹੋਇਆ।

ਇਸ ਮੌਕੇ ਸੰਤੋਖ ਸਿੰਘ ਬੋਪਰਾਏ ਅਤੇ ਮਾਸਟਰ ਸੁਰਿੰਦਰ ਸਿੰਘ ਗਿੱਲ ਨੇ ਕਿਹਾ ਅਸੀਂ ਰਾਜਾ ਵੜਿੰਗ ਲਈ ਡੋਰ ਟੂ ਡੋਰ ਪ੍ਰਚਾਰ ਕਰਕੇ ਵੋਟਾਂ ਪਾਉਣ ਦੀ ਅਪੀਲ ਕਰ ਰਹੇ ਹਾਂ। ਸੰਤੋਖ ਸਿੰਘ ਬੋਪਾਰਾਏ, ਸਰਦਾਰ ਚਰਨ ਸਿੰਘ, ਮਨੀ ਸਿੰਘ ਗਰੇਵਾਲ, ਜਸਵੀਰ ਸਿੰਘ ਗਰੇਵਾਲ, ਬਿੱਟੂ ਅਨਮੋਲ, ਹਰਮੀਤ ਸਿੰਘ, ਚੇਅਰਮੈਨ   ਰਾਜੂ, ਜਸਵੰਤ ਸਿੰਘ, ਪਰਮਜੀਤ ਸਿੰਘ ਭੋਲਾ, ਮਨੀਰਾਮ, ਭਗਵਾਨ ਦਾਸ, ਬੱਬੀ ਬਜਰੰਗੀ, ਜੱਸੀ ਸੋਨੂ, ਮਨਜੀਤ ਸਿੰਘ ਸੋਹੀ, ਸ੍ਰੀ ਕ੍ਰਿਸ਼ਨ ਪਾਠਕ, ਅਨਿਲ ਪਾਠਕ ਰਾਮਾ ਮੰਡੀ, ਪਿਆਰਾ ਸਿੰਘ, ਹਰਬੰਸ ਸਿੰਘ, ਨਰਿੰਦਰ ਸਿੰਘ ਨੀਟਾ ਆਦਿ ਹਾਜ਼ਰ ਸਨ।