
ਫੇਜ਼ 11 ਅਤੇ ਨੜਲੇ ਪਿੰਡਾਂ ਦੇ ਵਸਨੀਕਾਂ ਵਲੋਂ ਫੇਜ਼ 11 ਵਿੱਚ ਆਯੁਰਵੈਦਿਕ ਡਿਸਪੈਂਸਰੀ ਖੋਲ੍ਹਣ ਦੀ ਮੰਗ
ਐਸ ਏ ਐਸ ਨਗਰ, 13 ਮਈ - ਮੁਹਾਲੀ ਦੇ ਫ਼ੇਜ਼ 11 ਅਤੇ ਇਸ ਖੇਤਰ ਦੇ ਨਾਲ ਲੱਗਦੇ ਪਿੰਡਾਂ ਦੇ ਵਸਨੀਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਫੇਜ਼ 11 ਵਿੱਚ ਆਯੁਰਵੈਦਿਕ ਡਿਸਪੈਂਸਰੀ ਖੋਲ੍ਹੀ ਜਾਵੇ।
ਐਸ ਏ ਐਸ ਨਗਰ, 13 ਮਈ - ਮੁਹਾਲੀ ਦੇ ਫ਼ੇਜ਼ 11 ਅਤੇ ਇਸ ਖੇਤਰ ਦੇ ਨਾਲ ਲੱਗਦੇ ਪਿੰਡਾਂ ਦੇ ਵਸਨੀਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਫੇਜ਼ 11 ਵਿੱਚ ਆਯੁਰਵੈਦਿਕ ਡਿਸਪੈਂਸਰੀ ਖੋਲ੍ਹੀ ਜਾਵੇ।
ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਸਨੀਕਾਂ ਨੇ ਕਿਹਾ ਕਿ ਫੇਜ਼ 11 ਦੇ ਨਾਲ ਲਗਭਗ ਅੱਧਾ ਦਰਜਨ ਪਿੰਡ ਲੱਗਦੇ ਹਨ ਜਿਹੜੇ ਫੇਜ਼ 11 ਦੀ ਡਿਸਪੈਂਸਰੀ ਵਿੱਚ ਦਵਾਈਆਂ ਅਤੇ ਹੋਰ ਇਲਾਜ ਲਈ ਆਉਂਦੇ ਹਨ। ਵਸਨੀਕਾਂ ਨੇ ਕਿਹਾ ਕਿ ਫੇਜ਼ 11 ਵਿੱਚ ਸਿਹਤ ਵਿਭਾਗ ਦੀ ਡਿਸਪੈਂਸਰੀ ਵਿੱਚ ਐਲੋਪੈਥਿਕ ਅਤੇ ਹੋਮਿਓਪੈਥਿਕ ਇਲਾਜ ਦੀ ਸੁਵਿਧਾ ਤਾਂ ਮਿਲਦੀ ਹੈ ਪਰੰਤੂ ਆਯੁਰਵੈਦਿਕ ਪ੍ਰਣਾਲੀ (ਜੋ ਦੇਸ਼ ਦੀ ਆਪਣੀ ਇਲਾਜ ਪੁਰਾਤਨ ਪ੍ਰਣਾਲੀ ਹੈ) ਰਾਂਹੀ ਇਲਾਜ ਦੀ ਸੁਵਿਧਾ ਨਹੀਂ ਹੈ।
ਵਸਨੀਕਾਂ ਨੇ ਕਿਹਾ ਕਿ ਉੱਝ ਵੀ ਆਯੁਰਵੈਦਿਕ ਡਿਸਪੈਂਸਰੀ ਵਾਸਤੇ ਜਿਆਦਾ ਥਾਂ ਦੀ ਲੋੜ ਨਹੀਂ ਹੁੰਦੀ ਅਤੇ ਇਸ ਵਾਸਤੇ ਇੱਕ ਕਮਰਾ ਵੀ ਬਹੁਤ ਹੁੰਦਾ ਹੈ। ਉਹਨਾਂ ਕਿਹਾ ਕਿ ਫੇਜ਼ 11 ਵਿੱਚ ਜੋ ਡਿਸਪੈਂਸਰੀ ਚੱਲ ਰਹੀ ਹੈ। ਉਸ ਦੀ ਚਾਰਦਾਵਾਰੀ ਵਿੱਚ ਹੀ ਗੇਟ ਦੇ ਸਾਹਮਣੇ ਇੱਕ ਵੱਡਾ ਕਮਰਾ ਬਣਿਆ ਹੋਇਆ ਹੈ ਜਿਸ ਵਿੱਚ ਪਹਿਲਾਂ ਸੇਵਾ ਕੇਂਦਰ ਵੀ ਖੁਲਿਆ ਹੋਇਆ ਸੀ ਅਤੇ ਹੁਣ ਉਸ ਕਮਰੇ ਵਿੱਚ ਐਲੋਪੈਥਿਕ ਡਿਸਪੈਂਸਰੀ ਵਾਲਿਆਂ ਨੇ ਦਵਾਈਆਂ ਦਾ ਸਟੋਰ ਬਣਾਇਆ ਹੋਇਆ ਹੈ।
ਉਹਨਾਂ ਕਿਹਾ ਕਿ ਪੁਰਾਣੇ ਅਤੇ ਸਿਆਣੇ ਬਜ਼ੁਰਗ ਆਯੁਰਵੈਦਿਕ ਪ੍ਰਣਾਲੀ ਤੇ ਭਰੋਸਾ ਕਰਦੇ ਹਨ ਅਤੇ ਆਯੁਰਵੈਦਿਕ ਦਵਾਈ ਲੈਣਾ ਵਧੇਰੇ ਪਸੰਦ ਕਰਦੇ ਹਨ। ਉਹਨਾਂ ਕਿਹਾ ਕਿ ਪਹਿਲਾਂ ਫੇਜ਼ 3ਬੀ2 ਵਿੱਚ ਇੱਕ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਹੁੰਦੀ ਸੀ ਪਰੰਤੂ ਉਹ ਵੀ ਚੰਡੀਗੜ੍ਹ ਦੇ ਸੈਕਟਰ 39 ਵਿੱਚ ਸ਼ਿਫਟ ਹੋ ਗਈ ਅਤੇ ਮੁਹਾਲੀ ਵਾਸੀਆਂ ਦੀ ਲੋੜ ਪੂਰੀ ਕਰਨ ਲਈ ਫੇਜ਼ 11 ਵਿੱਚ ਆਯੁਰਵੈਦਿਕ ਡਿਸਪੈਂਸਰੀ ਖੋਲ੍ਹੀ ਜਾਵੇ।
