ਪੀੜ੍ਹੀਆਂ ਦਾ ਪਾੜਾ: ਵਰਤਮਾਨ ਦਾ ਸੱਚ

ਪਿਛਲੇ ਦਿਨੀਂ ਇਕ 75 ਸਾਲਾ ਬਜ਼ੁਰਗ ਦੀ ਕਹਾਣੀ ਪੜ੍ਹਨ ਨੂੰ ਮਿਲੀ ਜੋ ਇਸ ਵਡੇਰੀ ਉਮਰ ਵਿਚ ਸ਼ਹਿਰ ਵਿਚ ਘੁਮ ਫਿਰ ਕੇ ਕਲੰਡਰ, ਨਕਸ਼ੇ ਤੇ ਬੱਚਿਆਂ ਲਈ ਚਾਰਟ ਵੇਚ ਰਿਹਾ ਸੀ। ਜਦੋਂ ਉਸ ਤੋਂ ਕਿਸੇ ਨੇ ਪੁੱਛਿਆ ਕਿ ਇਹ ਉਮਰ ਤਾਂ ਘਰ ਵਿਚ ਬੈਠ ਕੇ ਆਰਾਮ ਕਰਨ ਦੀ ਹੈ ਤੇ ਤੁਸੀਂ ਸਾਰਾ ਦਿਨ ਬਾਹਰ ਭਟਕਦੇ ਹੋਂ , ਤਾਂ ਉਸ ਬਜ਼ੁਰਗ ਦਾ ਜਵਾਬ ਸੀ ਕਿ ਜੇ ਮੈਂ ਸਾਰਾ ਦਿਨ ਘਰ ਰਹਾਂਗਾ ਤਾਂ ਆਪਣੀਆਂ ਨੂੰਹਾਂ ਤੇ ਬੱਚਿਆਂ ਨੂੰ ਟੋਕਾਟਾਕੀ ਕਰਾਂਗਾ । "ਬੱਲਬ ਜਗ ਰਹਾ ਹੈ, ਪਾਣੀ ਖੁੱਲਾ ਛੱਡਿਆ ਹੈ, ਮੋਬਾਈਲ ‘ਤੇ ਬੱਚੇ ਲੱਗੇ ਹੋਏ ਹਨ" ਆਦਿ ਅਜਿਹੀ ਟੋਕਾ ਟਾਕੀ ਅਜੋਕੀ ਪੀੜ੍ਹੀ ਪਸੰਦ ਨਹੀਂ ਕਰਦੀ ਤੇ ਇਸ ਤਰਾਂ ਕਰਨ ਨਾਲ ਆਪਣੀ ਇੱਜ਼ਤ ਘਟੇਗੀ ਤੇ ਘਰ ਦੀ ਸ਼ਾਤੀ ਭੰਗ ਹੋਵੇਗੀ । ਉਸ ਆਦਮੀ ਦਾ ਤਰਕ ਸੀ ਕਿ ਮੈਂ ਰੋਜ਼ 10-15 ਕਿਲੋਮੀਟਰ ਪੈਦਲ ਘੁੰਮਦਾ ਹਾਂ, ਸੈਂਕੜੇ ਲੋਕਾਂ ਨੂੰ ਮਿਲਦਾ ਹਾਂ, ਆਮਦਨ ਵੀ ਹੁੰਦੀ ਹੈ ਤੇ ਸ਼ਾਮ ਨੂੰ ਰੋਟੀ ਪਾਣੀ ਖਾ ਕੇ ਆਰਾਮ ਦੀ ਨੀਂਦ ਸੌਂਦਾ ਹੈ । ਮੈਂ ਵੀ ਖ਼ੁਸ਼ ਤੇ ਪਰਿਵਾਰ ਵੀ ਖ਼ੁਸ਼ । ਇਹ ਕਹਾਣੀ ਅਜ ਦੇ ਸਮੇਂ ਵਿੱਚ ਪੀੜ੍ਹੀਆਂ ਵਿਚ ਪੈਦਾ ਹੋਏ ਪਾੜੇ ਨੂੰ ਦਰਸਾਉਂਦੀ ਹੈ।

ਪੀੜ੍ਹੀ ਪਾੜਾ ਜਾਂ ਜਨਰੇਸ਼ਨ ਗੈਪ ਵੱਖ-ਵੱਖ ਉਮਰ ਦੇ ਵਿਅਕਤੀਆਂ ਵਿਚਕਾਰ ਬਦਲ ਰਹੀਆਂ ਕਦਰਾਂ ਕੀਰਤਾਂ ਤੇ ਵਿਚਾਰਕ ਮਤਭੇਦ ਨੂੰ ਦਰਸ਼ਾਉਂਦਾ ਹੈ। ਇਹ ਅੰਤਰ ਕਈ ਵਾਰ ਗਲਤਫਹਿਮੀ, ਅਸਹਿਮਤੀ ਅਤੇ ਪਰਿਵਾਰ ਤੇ ਰਿਸ਼ਤਿਆਂ ਵਿੱਚ ਤਣਾਅ ਦਾ ਕਾਰਨ ਬਣ ਜਾਂਦਾ ਹੈ। ਸਾਡੇ ਸਾਰੇ ਸਮਾਜਿਕ  ਰਿਸ਼ਤੇ ਪੀੜ੍ਹੀਆਂ ਦੇ ਅੰਤਰ ਕਾਰਨ ਬਹੁਤ ਹੱਦ ਤੱਕ ਪ੍ਰਭਾਵਿਤ ਤੋ ਸਕਦੇ ਹਨ। ਓਮਰਾਂ ਦਾ ਅੰਤਰ ਰਿਸ਼ਤਿਆਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ, ਇਸ ਨੂੰ ਸਮਝਣ ਲਈ ਸਾਨੂੰ ਪੀੜ੍ਹੀ ਦੇ ਫ਼ਰਕ ਦੀ ਪ੍ਰਕਿਰਤੀ ਨੂੰ ਸਮਝਣਾ ਪਵੇਗਾ। ਅੱਜ ਦਾ ਸਮਾਂ ਰਫ਼ਤਾਰ ਦਾ ਯੁਗ ਹੈ। ਸੰਚਾਰ ਸਾਧਨਾਂ ਨੇ ਹੈਰਾਨੀਕੁੰਨ ਤਰੱਕੀ ਕੀਤੀ ਹੈ। ਸੰਚਾਰ ਸ਼ੈਲੀਆਂ ਵਿਚ ਪੀੜ੍ਹੀਆਂ ਦੇ ਫਰਕ ਕਈ ਵਾਰ ਗ਼ਲਤ ਫਹਿਮੀਆਂ ਦਾ ਕਾਰਨ ਬਣ ਸਕਦੇ ਹਨ। ਪੁਰਾਣੇ ਜਮਾਨੇ ਵਿਚ ਗੁੱਸੇ ਗਿੱਲੇ ਆਮੋ-ਸਾਹਮਣੇ ਬੈਡ ਕੇ ਨਬੇੜ ਲਏ ਜਾਂਦੇ ਸਨ ਪਰ ਅੱਜ ਦੇ ਤਕਨੀਕ ਪ੍ਰਧਾਨ ਸਮੇਂ ਵਿਚ ਗਿਲੇ ਸ਼ਿਕਵੇ ਸੰਚਾਰ ਦੇ ਉੱਨਤ ਮਾਧਿਅਮਾਂ ਰਾਹੇ ਪ੍ਰਗਟ ਕੀਤੇ ਜਾਂਦੇ ਹਨ ਜੋ ਕਈ ਵਾਰ ਪੂਰੀ ਤਰਾਂ ਖ਼ਤਮ ਨਹੀਂ ਹੁੰਦੇ|
ਪੁਸ਼ਤਾਂ ਦਾ ਪਾੜਾ ਅਤੀਤ ਤੋਂ ਹੀ ਚਰਚਾ ਦਾ ਵਿਸ਼ਾ ਰਿਹਾ ਹੈ | ਅਸੀਂ ਆਪਣੇ ਬਚਪਨ ਤੋਂ ਹੀ ਵੱਡੇ ਬਜੂਰਗਾਂ ਦੀ ਝਿੜਕ ਖਾਧੀਆਂ ਹਨ । ਉਹ ਹਮੇਸ਼ਾ ਸਾਡੇ ਵੇਲੇ ਨੂੰ ਕੋਸਦੇ ਤੇ ਆਪਣੇ ਵਕਤਾਂ ਦੀ ਤਾਰੀਫ਼ ਕਰਦੇ ਨਜ਼ਰ ਆਏ ਹਨ। ਪੀੜ੍ਹੀ ਦੇ ਪਾੜੇ ਵਿਚ ਸਭਿਆਚਾਰਕ ਤਬਦੀਲੀਆਂ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ । ਜਿਵੇਂ ਜਿਵੇਂ ਸਮਾਜ ਵਿਕਾਸ ਵੱਲ ਵਧਦਾ ਹੈ ਉਸੇ ਤਰਾਂ ਕਦਰਾਂ ਕੀਮਤਾਂ, ਨਿਯਮ ਤੇ ਵਿਵਹਾਰਿਕ ਪਰੰਪਰਾਵਾਂ ਬਦਲਦੀਆਂ ਹਨ। ਮਾਪਿਆਂ ਤੇ ਬੱਚਿਆਂ ਵਿਚ ਕਈ ਵਾਰ ਇਹ ਵਕਫ਼ਾ ਟਕਰਾਅ ਵਰਗੀ ਸਥਿਤੀ ਉਤਪੰਨ ਕਰ ਕਿੰਦਾ ਹੈ। ਮਾਪਿਆਂ ਤੇ ਬੱਚਿਆਂ ਦੇ ਸਿੱਖਿਆ, ਕਿੱਤੇ ਦੀ ਚੋਣ ਜੀਵਨ ਸ਼ੈਲੀ ਦੀਆਂ ਤਰਜੀਹਾਂ ਬਾਰੇ ਪਰਸਪਰ ਵਿਰੋਧੀ ਵਿਚਾਰ ਹੋ ਸਕਦੇ ਹਨ।
ਅਜਿਹੀਆਂ ਸਥਿਤੀਆਂ ਪਰਿਵਾਰਿਕ ਕਲੇਸ਼ ਦਾ ਕਾਰਨ ਵੀ ਬਣਦੀਆਂ ਹਨ। ਇਹੋ ਜਹੀ ਸਥਿਤੀ ਤੋਂ ਬਚਣ ਲਈ ਵਖ ਵੱਖ ਉਮਰ ਵਰਗ ਦੇ ਲੋਕਾਂ ਨੂੰ ਆਪਣੇ ਸੁਭਾਵ ਵਿੱਚ ਸਮੋਂ ਅਨੁਸਾਰ ਤਬਦੀਲੀ ਲਿਆਉਣੀ ਚਾਹੀਦੀ ਹੈ। ਇਕ ਦੂਸਰੇ ਦੀਆਂ ਭਾਵਨਾਵਾਂ ਦੀ ਕਦਰ ਦੀ ਆਦਤ ਬਨਾਉਣ ਦੀ ਲੋੜ ਹੈ। ਸਾਨੂੰ ਬਜ਼ੁਰਗਾਂ ਦੇ ਤਜਰਬੇ ਤੋਂ ਲਾਹਾ ਲੈਣਾ ਚਾਹੀਦਾ ਹੈ । ਘਰੇਲੂ ਫ਼ੈਮਲਿਆਂ ਵਿੱਚ ਉਨਾਂ ਦੀ ਸਲਾਹ ਤੇ ਸੇਧ ਨੂੰ ਅਹਮੀਅਤ ਦੇਣੀ ਚਾਹੀਦੀ ਹੈ।
ਬਾਕੀ ਜਿਉਂ ਜਿਉਂ ਸਮਾਂ ਬਦਲਦਾ ਹੈ ਹਰ ਇਨਸਾਨ ਦੀਆਂ ਜ਼ਰੂਰਤਾਂ, ਸੋਚ ਤੇ ਸਿਆਣਪ ਬਦਲਦੀ ਹੈ। ਇਸ ਨਾਲ ਹਰ ਇਕ ਵਿਅਕਤੀ ਨੂੰ ਆਪਣੇ ਆਪ ਨੂੰ ਢਾਲਣ ਦੀ ਲੋੜ ਹੈ। ਹਰ ਪੀੜ੍ਹੀ ਨੇ ਆਪਣੇ ਹੋਂਦ ਨੂੰ ਸਥਾਪਿਤ ਕਰਨ ਲਈ ਸੰਘਰਸ਼ ਕੀਤਾ ਹੈ ਤੇ ਇਹ ਸੰਘਰਸ਼ ਪੁਸਤ-ਦਰ-ਪੁਸ਼ਤ ਅੱਗੇ ਵਧਦਾ ਰਹੇਗਾ। ਸਥਿਤੀਆਂ ਹਮੇਸ਼ਾ ਪਰਿਵਰਤਨਸ਼ੀਲ ਰਹਿੰਦੀਆਂ ਹਨ।

ਦਵਿੰਦਰ ਕੁਮਾਰ

- ਦਵਿੰਦਰ ਕੁਮਾਰ