ਉੱਘੇ ਕਹਾਣੀਕਾਰ ਪ੍ਰੀਤ ਨੀਤਪੁਰੀ ਨੂੰ ਮਾਨ ਕੌਰ ਅਵਾਰਡ ਨਾਲ ਸਨਮਾਨਿਤ ਕੀਤਾ
ਮਾਹਿਲਪੁਰ- ਦੁਆਬੇ ਦੇ ਪ੍ਰਸਿੱਧ ਕਸਬਾ ਮਾਹਿਲਪੁਰ ਦੇ ਲਾਗਲੇ ਪਿੰਡ ਨੀਤਪੁਰ ਵਿੱਚ ਵੱਸਦੇ ਉੱਘੇ ਕਹਾਣੀਕਾਰ ਪ੍ਰੀਤ ਨੀਤਪੁਰੀ ਨੂੰ ਕੇਂਦਰੀ ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ ਪਟਿਆਲਾ ਵੱਲੋਂ 25 ਵੇਂ ਮਾਨ ਕੌਰ ਯਾਦਗਾਰੀ ਮਿੰਨੀ ਕਹਾਣੀ ਅਵਾਰਡ ਨਾਲ ਸਨਮਾਨਿਆ ਕੀਤਾ ਗਿਆ ਹੈ। ਇਹ ਸਨਮਾਨ ਮਿਲਣ ਤੇ ਇਲਾਕੇ ਦੀਆਂ ਸਾਹਿਤਕ, ਵਿੱਦਿਅਕ, ਸੱਭਿਆਚਾਰਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਗਈਆਂ।

ਇਸ ਮੌਕੇ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਨੇ ਕਿਹਾ ਕਿ ਸਾਨੂੰ ਪ੍ਰੀਤ ਨੀਤਪੁਰੀ ਪੁਰੀ ਤੇ ਮਣਾਂ ਮੂੰਹੀਂ ਮਾਣ ਹੈ ਜਿਨ੍ਹਾਂ ਦੀਆਂ ਕਹਾਣੀਆਂ ਦਿੱਲੀ ਯੂਨੀਵਰਸਿਟੀ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਿਲੇਬਸ ਵਿੱਚ ਸ਼ਾਮਿਲ ਹਨ। ਉਹ ਅੱਜ ਤੱਕ ਤਿੰਨ ਕਹਾਣੀ ਸੰਗ੍ਰਹਿ ਪੰਜਾਬੀ ਸਾਹਿਤ ਨੂੰ ਦੇ ਚੁੱਕੇ ਹਨ। ਦਾੜੀ 'ਚ ਗੁਆਚੇ ਹੰਝੂ , ਹਉਂਕਾ ਹੰਝੂ ਤੇ ਮੁਸਕਾਨ, ਕੁੜੀ ਤੇ ਕਵਿਤਾ, ਕਹਾਣੀ ਸੰਗ੍ਰਹਿਆਂ ਨੂੰ ਬੜਾ ਮਾਣ ਸਨਮਾਨ ਮਿਲਿਆ। ਆਪ ਵੱਲੋਂ ਸਿਰਜੀ ਜਾ ਰਹੀ ਕਹਾਣੀ ਜਿੱਥੇ ਤਲਖ ਹਕੀਕਤਾਂ ਬਿਆਨ ਕਰਦੀ ਹੈ ਉੱਥੇ ਸਮੇਂ ਦੇ ਹਾਕਮਾਂ ਨੂੰ ਵੀ ਵੰਗਾਰਦੀ ਹੈ।
ਖਾਲਸਾ ਕਾਲਜ ਮਾਹਿਲਪੁਰ ਦੇ ਪ੍ਰਿੰ. ਡਾਕਟਰ ਪਰਵਿੰਦਰ ਸਿੰਘ ਨੇ ਕਿਹਾ ਕਿ ਪ੍ਰੀਤ ਨੀਤਪੁਰੀ ਨੇ ਸਧਾਰਨ ਪਰਿਵਾਰ ਵਿੱਚ ਜਨਮ ਲੈ ਕੇ ਅੰਤਰਰਾਸ਼ਟਰੀ ਪੱਧਰ ਦੀਆਂ ਕਹਾਣੀਆਂ ਦੀ ਸਿਰਜਣਾ ਕੀਤੀ ਹੈ। ਉਹਨਾਂ ਦੀ ਸਿਰਜਣਾ ਨੂੰ ਸਲਾਮ ਕਰਨ ਵਾਲਿਆਂ ਵਿੱਚ ਡਾ.ਜਸਵੰਤ ਰਾਏ ,ਮਦਨ ਵੀਰਾ, ਡਾ. ਸਾਂਵਲ ਧਾਮੀ, ਡਾ. ਸ਼ਮਸ਼ੇਰ ਸਿੰਘ ਮੋਹੀ, ਰਘੁਵੀਰ ਸਿੰਘ ਕਲੋਆ, ਪ੍ਰਿੰ. ਸੁਰਿੰਦਰ ਪਾਲ ਸਿੰਘ ਪਰਦੇਸੀ, ਕ੍ਰਿਸ਼ਨਜੀਤ ਰਾਓ ਕੈਂਡੋਵਾਲ, ਸੁਹੇਲ ਗਾਂਧੀ, ਜਗਜੀਤ ਸਿੰਘ ਗਣੇਸ਼ਪੁਰ, ਬੱਬੂ ਮਾਹਿਲਪੁਰੀ, ਰਮੇਸ਼ ਬੇਧੜਕ, ਅਸ਼ੋਕ ਪੁਰੀ, ਰੇਸ਼ਮ ਚਿੱਤਰਕਾਰ, ਡਾ. ਜੰਗ ਬਹਾਦਰ ਸੇਖੋਂ ਆਦਿ ਸ਼ਾਮਿਲ ਹਨ।