ਮੌੜ ਮੰਡੀ ਤੋਂ ਚਾਮੁੰਡਾ ਜੀ ਲੰਗਰ ਲੈਕੇ ਜਾ ਰਿਹਾ ਟਰੱਕ ਹਾਦਸੇ ਦਾ ਸ਼ਿਕਾਰ
ਮੌੜ ਮੰਡੀ (ਪੈਗ਼ਾਮ-ਏ-ਜਗਤ), 23 ਸਤੰਬਰ:- ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ ਦੇ ਢਲਿਆਰਾ ਵਿਖੇ ਰਾਧਾ ਸੁਆਮੀ ਸਤਿਸੰਗ ਭਵਨ ਕੋਲ ਅੱਜ ਸਵੇਰੇ ਮੌੜ ਮੰਡੀ ਤੋਂ ਚਾਮੁੰਡਾ ਜੀ ਮੰਦਰ ਜਾਂ ਰਹੇ ਸ਼ਰਧਾਲੂਆਂ ਨਾਲ ਭਰਿਆ ਟਰੱਕ ਇੱਕ ਬੱਸ ਨਾਲ ਟਕਰਾ ਕੇ ਪਲਟ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਟਰੱਕ ਮੌੜ ਮੰਡੀ ਤੋਂ ਚਾਮੁੰਡਾ ਜੀ ਮੰਦਰ ਜਾ ਰਿਹਾ ਸੀ ਰਸਤੇ ਵਿੱਚ ਟਰੱਕ ਧਰਮਸ਼ਾਲਾ ਤੋਂ ਹੁਸ਼ਿਆਰਪੁਰ ਵੱਲ ਨੂੰ ਆ ਰਹੀ ਬੱਸ ਨਾਲ ਟਕਰਾ ਗਿਆ।

ਟੱਕਰ ਤੋਂ ਬਾਅਦ ਬੱਸ ਚਾਲਕ ਨੇ ਬੱਸ ਨੂੰ ਤੇਜ਼ ਰਫ਼ਤਾਰ ਨਾਲ ਭਜਾਉਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਕੁੱਝ ਸ਼ਰਧਾਲੂਆਂ ਨੇ ਡਰ ਦੇ ਕਾਰਨ ਚੱਲਦੇ ਟਰੱਕ ਤੋਂ ਛਾਲ ਮਾਰ ਦਿੱਤੀ ਥੋੜੀ ਦੂਰੀ ਤੇ ਰਾਧਾ ਸੁਆਮੀ ਸਤਿਸੰਗ ਭਵਨ ਢਲਿਆਣਾ ਦੇ ਕੋਲ ਟਰੱਕ ਬੇਕਾਬੂ ਹੋ ਕੇ ਪਲਟ ਗਿਆ।
ਇਸ ਹਾਦਸੇ 'ਚ ਦੋ ਜਣਿਆਂ ਦੀ ਮੌਤ ਹੋ ਗਈ ਹੈ ਅਤੇ 20 ਤੋਂ ਵੱਧ ਲੋਕ ਜ਼ਖਮੀਂ ਹੋ ਗਏ ਹਨ । ਹਾਦਸੇ ਦਾ ਸ਼ਿਕਾਰ ਸ਼ਰਧਾਲੂ ਚਾਮੁੰਡਾ ਜੀ ਵਿਖੇ ਲੰਗਰ ਲਗਾਉਣ ਜਾ ਰਹੇ ਸਨ ਜਿਨ੍ਹਾਂ ਚੋਂ ਛੇ ਦੀ ਹਾਲਤ ਗੰਭੀਰ ਹੋਣ ਕਾਰਨ ਉਹਨਾਂ ਨੂੰ ਟਾਂਡਾ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ ਜਦਕਿ ਬਾਕੀਆਂ ਦਾ ਇਲਾਜ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਹੈ।
ਸ਼ਰਧਾਲੂਆਂ ਨੇ ਲੰਗਰ ਦੇ ਸਾਮਾਨ ਨਾਲ ਦਰਜਨ ਤੋਂ ਵੱਧ ਗੈਸ ਸਿਲੰਡਰ ਰੱਖੇ ਹੋਏ ਸਨ ਜੇਕਰ ਸਿਲੰਡਰ ਫਟ ਜਾਂਦੇ ਤਾਂ ਹਾਦਸਾ ਹੋਰ ਵੀ ਭਿਆਨਕ ਹੋਣਾ ਸੀ। ਹਾਦਸੇ ਦੀ ਖ਼ਬਰ ਦਾ ਪਤਾ ਲੱਗਣ ਤੇ ਸ਼ਹਿਰ ਵਿੱਚ ਸੋਗ ਦੀ ਲਹਿਰ ਦੌੜ ਗਈ। ਧਾਰਮਿਕ ਸੰਸਥਾਵਾਂ ਅਤੇ ਰਾਜਨੀਤਿਕ ਆਗੂਆਂ ਨੇ ਇਸ ਹਾਦਸੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।