ਮੁੱਖ ਮੰਰਤੀ ਨਾਇਬ ਸਿੰਘ ਸੈਣੀ ਮਹਾਰਾਜਾ ਅਗਰਸੇਨ ਦੇ ਵਿਖਾਏ ਹੋਏ ਰਸਤੇ 'ਤੇ ਚਲਦੇ ਹੋਏ ਕਰਵਾ ਰਹੇ ਹਨ ਸੂਬੇ ਦਾ ਵਿਕਾਸ-ਸੁਮਨ ਸੈਣੀ
ਚੰਡੀਗੜ੍ਹ, 23 ਸਤੰਬਰ-ਹਰਿਆਣਾ ਰਾਜ ਬਾਲ ਵਿਕਾਸ ਪ੍ਰੀਸ਼ਦ ਦੀ ਉਪ ਪ੍ਰਧਾਨ ਸ੍ਰੀਮਤੀ ਸੁਮਨ ਸੈਣੀ ਨੇ ਕਿਹਾ ਕਿ ਮੁੱਖ ਮੰਰਤੀ ਨਾਇਬ ਸਿੰਘ ਸੈਣੀ ਮਹਾਰਾਜਾ ਅਗਰਸੇਨ ਦੇ ਵਿਖਾਏ ਹੋਏ ਰਸਤੇ 'ਤੇ ਚਲਦੇ ਹੋਏਸੂਬੇ ਦਾ ਵਿਕਾਸ ਕਰਵਾ ਰਹੇ ਹਨ। ਮਹਾਰਾਜਾ ਅਗਰਸੇਨ ਦੀ ਦੂਰਗਾਮੀ ਸੋਚ ਨੂੰ ਆਧਾਰ ਬਣਾ ਕੇ ਸਰਕਾਰ ਆਪਣੀ ਯੋਜਨਾਵਾਂ ਨਾਲ ਹਰੇਕ ਵਿਅਕਤੀ ਨੂੰ ਸਵੈ-ਨਿਰਭਰ ਬਨਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਨ।

ਉਪ-ਪ੍ਰਧਾਨ ਸ੍ਰੀਮਤੀ ਸੁਮਨ ਸੈਣੀ ਸੋਮਵਾਰ ਦੀ ਰਾਤ ਸ਼ਿਵਾਲਾ ਰਾਮਕੁੰਡੀ ਲਾਡਵਾ ਵਿੱਚ ਸ਼੍ਰੀ ਅਗਰਵਾਲ ਸਭਾ ਲਾਡਵਾ ਵੱਲੋਂ ਆਯੋਜਿਤ ਮਹਾਰਾਜਾ ਅਗਰਸੇਨ ਜੈਯੰਤੀ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਪ੍ਰੋਗਰਾਮ ਵਿੱਚ ਪਹੁੰਚਣ 'ਤੇ ਉਪ-ਪ੍ਰਧਾਨ ਸੁਮਨ ਸੈਣੀ ਦਾ ਸ੍ਰੀ ਅਗਰਵਾਲ ਸਭਾ ਦੇ ਪਦਾਧਿਕਾਰੀਆਂ ਵੱਲੋਂ ਫੁੱਲਗੁੱਛ ਦੇ ਕੇ ਸੁਆਗਤ ਕੀਤਾ ਗਿਆ। ਉਪ-ਪ੍ਰਧਾਨ ਸੁਮਨ ਸੈਣੀ ਨੇ ਦੀਪ ਜਲਾ ਕੇ ਪ੍ਰੋਗਰਾਮ ਦੀ ਵਿਧੀਵਤ ਢੰਗ ਨਾਲ ਸ਼ੁਭਾਰੰਭ ਕੀਤਾ। ਉਪ-ਪ੍ਰਧਾਨ ਸੁਮਨ ਸੈਣੀ ਨੇ ਸਭ ਤੋਂ ਪਹਿਲਾਂ ਲੋਕਾਂ ਨੂੰ ਨਵਰਾਤਰਾਂ ਦੀ ਵਧਾਈ ਦਿੱਤੀ ਅਤੇ ਮਹਾਰਾਜਾ ਅਗਰਸੇਨ ਨੂੰ ਨਮਨ ਕੀਤਾ।
ਉਨ੍ਹਾਂ ਨੇ ਅਗਰਵਾਲ ਸਮਾਜ ਦੇ ਗੌਰਵਸ਼ਾਲੀ ਇਤਿਹਾਸ ਦਾ ਜਿਕਰ ਕਰਦੇ ਹੋਏ ਕਿਹਾ ਕਿ ਇਹ ਸਮਾਜ ਸਦਾ ਦੇਸ਼ ਅਤੇ ਸਮਾਜ ਲਈ ਅਤੇ ਉਸ ਤੋਂ ਵੱਧ ਕੇ ਸੰਪੂਰਨ ਮਨੁੱਖਤਾ ਲਈ ਮਹਾਨ ਸੇਵਾਵਾਂ ਪ੍ਰਦਾਨ ਕਰਦਾ ਰਿਹਾ ਹੈ। ਉਨ੍ਹਾਂ ਨੇ ਸਮਾਜ ਦੇ ਕਈ ਮਹਾਪੁਰਖਾਂ ਦਾ ਨਾਮ ਲੈਂਦੇ ਹੋਏ ਕਿਹਾ ਕਿ ਜਿਸ ਖੇਤਰ 'ਤੇ ਨਜਰ ਪਾਵੇ ਹਰ ਖੇਤਰ ਵਿੱਜ ਅਗਰਵਾਲ ਦੇ ਲੋਕਾਂ ਦੀ ਭੂਮਿਕਾ ਵੇਖਣ ਨੂੰ ਮਿਲਦੀ ਹੈ।
ਉਪ-ਪ੍ਰਧਾਨ ਸੁਮਨ ਸੈਣੀ ਨੇ ਕਿਹਾ ਕਿ ਸ੍ਰੀ ਅਗਰਵਾਲ ਸਭਾ ਲਾਡਵਾ ਵੀ ਸਮਾਜ ਦੇ ਲੋਕਾਂ ਦੀ ਮਦਦ ਲਈ ਕਈ ਕੰਮ ਕਰ ਰਹੀ ਹੈ, ਇਨਾਂ੍ਹ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਸਿੱਖਿਆ ਲਈ ਮਦਦ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਮਹਿਲਾ ਨੂੰ ਸਿਖਿਅਤ ਕੀਤਾ ਜਾਵੇ ਤਾਂ ਉਹ ਦੋ ਘਰਾਂ ਦਾ ਭਲਾ ਕਰ ਸਕਦੀ ਹੈ।
ਇਸ ਮੌਕੇ 'ਤੇ ਪ੍ਰਧਾਨ ਵਿਕਾਸ ਸਿੰਘਲ, ਨਪਾ ਚੇਅਰਪਰਸਨ ਸਾਕਸ਼ੀ ਖੁਰਾਨਾ ਸਮੇਤ ਹੋਰ ਮਾਣਯੋਗ ਵਿਅਕਤੀ ਮੌਜ਼ੂਦ ਰਹੇ।