ਚਰਨਜੀਤ ਆਹੂਜਾ ਦੇ ਇਸ ਫ਼ਾਨੀ ਸੰਸਾਰ ਤੋਂ ਤੁਰ ਜਾਣ ਨਾਲ ਸਾਹਿਤ ਅਤੇ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ-- ਕੰਵਰ ਇਕਬਾਲ ਸਿੰਘ, ਸ਼ਹਿਬਾਜ਼ ਖ਼ਾਨ*

ਕਪੂਰਥਲਾ (ਪੈਗਾਮ ਏ ਜਗਤ)- ਪੰਜਾਬੀ ਸੰਗੀਤ ਜਗਤ ਵਿੱਚ ਆਪਣੀਆਂ ਮਨਮੋਹਕ ਧੁਨਾਂ ਨਾਲ ਇੱਕ ਲੰਬਾ ਅਰਸਾ ਸੰਗੀਤ ਪ੍ਰੇਮੀਆਂ ਦੇ ਦਿਲਾਂ ਉੱਤੇ ਰਾਜ ਕਰਨ ਵਾਲੇ ਸੰਗੀਤ ਨਿਰਦੇਸ਼ਕ ਚਰਨਜੀਤ ਅਹੂਜਾ ਬੀਤੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਸੰਗੀਤ ਜਗਤ ਨੂੰ ਉਨ੍ਹਾਂ ਦੀ ਦੇਣ ਇੱਕ ਮੀਲ ਪੱਥਰ ਸਾਬਤ ਹੋਈ ਹੈ ਅਤੇ ਅਜਿਹੇ ਕਲਾਕਾਰ ਆਪਣੀ ਸਿਰਜਣਾਤਮਕਤਾ ਰਾਹੀਂ ਸਦੀਆਂ ਤੱਕ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਉੱਤੇ ਰਾਜ ਕਰਦੇ ਹਨ।

ਇਹ ਗੱਲ ਕਪੂਰਥਲਾ ਜ਼ਿਲ੍ਹੇ ਦੀ ਸਿਰਮੌਰ ਸਾਹਿਤਕ ਸੰਸਥਾ ਸਿਰਜਣਾ ਕੇਂਦਰ (ਰਜਿ.) ਦੇ ਪ੍ਰਧਾਨ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਨੇ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਪ੍ਰੈੱਸ ਨੋਟ ਜਾਰੀ ਕਰਨ ਸਮੇਂ ਆਖੀ। ਉਨ੍ਹਾਂ ਕਿਹਾ ਕਿ ਅਹੂਜਾ ਸਾਹਿਬ ਦਾ ਇੰਞ ਤੁਰ ਜਾਣਾ ਪੰਜਾਬੀ ਸੰਗੀਤ ਦੀ ਦੁਨੀਆ ਲਈ ਇੱਕ ਬਹੁਤ ਵੱਡਾ ਘਾਟਾ ਹੈ। ਸਭਾ ਦੇ ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਨੇ ਆਖਿਆ ਕਿ ਸਾਹਿਤ ਅਤੇ ਸੰਗੀਤ ਦਾ ਬਹੁਤ ਗੂੜ੍ਹਾ ਨਾਤਾ ਹੈ। 
ਜਿੱਥੇ ਚਰਨਜੀਤ ਅਹੂਜਾ ਜੀ ਦਾ ਤੁਰ ਜਾਣਾ ਸੰਗੀਤ ਦੀ ਦੁਨੀਆ ਲਈ ਦੁਖਦਾਈ ਖ਼ਬਰ ਹੈ ਉੱਥੇ ਹੀ ਇਹ ਸਾਹਿਤ ਜਗਤ ਲਈ ਵੀ ਓਨੀ ਹੀ ਗ਼ਮਗੀਨ ਖ਼ਬਰ ਹੈ। ਸਮੁੱਚਾ ਸਿਰਜਣਾ ਕੇਂਦਰ ਪਰਿਵਾਰ ਇਸ ਮੌਕੇ ਆਪਣਾ ਦੁੱਖ ਜ਼ਾਹਿਰ ਕਰਦਾ ਹੈ ਅਤੇ ਚਰਨਜੀਤ ਅਹੂਜਾ ਜੀ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ। 
ਇਸ ਇਕੱਤਰਤਾ ਦੌਰਾਨ ਕੇਂਦਰ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ ਸਮੇਤ ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਦੇ ਨਾਲ ਸੀਨੀਅਰ ਮੀਤ ਪ੍ਰਧਾਨ ਆਸ਼ੂ ਕੁਮਰਾ, ਮੀਤ ਪ੍ਰਧਾਨ ਅਤੇ ਵਿੱਤ ਸਕੱਤਰ ਮਲਕੀਤ ਸਿੰਘ ਮੀਤ, ਗੁਰਦੀਪ ਗਿੱਲ, ਸਲਾਹਕਾਰ ਡਾ. ਸੁਰਿੰਦਰਪਾਲ ਸਿੰਘ ਅਤੇ ਅਵਤਾਰ ਸਿੰਘ ਗਿੱਲ ਆਦਿ ਹਾਜ਼ਰ ਸਨ।