ਭਾਕਿਯੂ ਏਕਤਾ ਉਗਰਾਹਾਂ ਦੇ ਦੋਆਬਾ ਜੋਨ੍ਹ ਦੇ ਆਗੂ ਹੜ੍ਹ ਪੀੜ੍ਹਤਾਂ ਨੂੰ ਜ਼ਰੂਰੀ ਵਸਤਾਂ ਤੇ ਦਿਲਾਸਾ ਦੇਣ ਜਲ੍ਹਦ ਪਹੁੰਚਣਗੇ

ਹੁਸ਼ਿਆਰਪੁਰ- ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਲੰਧਰ ਤੇ ਹੁਸ਼ਿਆਰਪੁਰ ਦੇ ਆਗੂਆਂ ਦੀ ਇੱਕ ਸਾਂਝੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋਈ। ਜਿਸ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਚਾਰ ਪਿੰਡਾਂ ਮਹਿਤਾਬਪੁਰ, ਕਲੇਰ ਜਨਾਰਦਨ, ਸੋਤਲਾ ਤੇ ਕੌਲੀਆਂ ਦੇ ਹੜ੍ਹ ਮਾਰੇ ਲੋਕਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਗੰਭੀਰ ਵਿਚਾਰਾਂ ਹੋਈਆਂ। ਯੂਨੀਅਨ ਦੇ ਸੂਬਾ ਪ੍ਰਧਾਨ ਸਰਦਾਰ ਜੋਗਿੰਦਰ ਸਿੰਘ ਉਗਰਾਹਾਂ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਨਾਂ ਚਾਰ ਪਿੰਡ ਵਿੱਚ ਲੋੜੀਂਦੀ ਰਾਹਤ ਸਮੱਗਰੀ ਪਹੁੰਚਾਉਣ ਲਈ ਇਸੇ ਹਫਤੇ ਦੇ ਅਖੀਰ ਦਾ ਪ੍ਰੋਗਰਾਮ ਤੈਅ ਕੀਤਾ ਗਿਆ।

ਜ਼ਿਲ੍ਹਾ ਤੇ ਬਲਾਕ ਪੱਧਰੀ ਆਗੂਆਂ ਨੂੰ ਹਰ ਪਿੰਡ ਘਰ ਘਰ ਤੱਕ ਪਹੁੰਚ ਕਰਕੇ ਰਾਹਤ ਸਮੱਗਰੀ ਇਕੱਠੀ ਕਰਨ ਤੇ ਫਿਰ ਹੜ੍ਹ ਪੀੜ੍ਹਤਾਂ ਦੀ ਜ਼ਰੂਰਤ ਮੁਤਾਬਿਕ ਉਨਾਂ 'ਚ ਵੰਡਣ ਦੀ ਡਿਊਟੀ ਲਾਈ ਗਈ। ਜਿਸ ਲਈ ਤਿਆਰੀਆਂ ਜ਼ੋਰਾਂ ਤੇ ਹਨ ਤੇ ਇਸੇ ਐਤਵਾਰ ਰਾਹਤ ਸਮੱਗਰੀ ਲੈ ਕੇ ਜਥਾ ਮੋਹਨ ਸਿੰਘ ਬੱਲ ਜੀ ਦੀ ਅਗਵਾਈ ਹੇਠ ਰਵਾਨਾ ਹੋਵੇਗਾ ਜਿਸ ਵਿੱਚ ਆਗੂ ਤੇ ਸਰਗਰਮ ਵਰਕਰ ਸਾਮਲ ਹੋਣਗੇ। 
ਯੂਨੀਅਨ ਦੇ ਆਗੂਆਂ ਵਲੋਂ ਪੂਰੇ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਔਖੇ ਸਮੇਂ 'ਚ ਆਪਣੇ ਹੜ੍ਹ ਪੀੜ੍ਹਤ ਭਰਾਵਾਂ ਦਾ ਸਾਥ ਦੇਣ ਤੇ ਉਨਾਂ ਦੇ ਮੁੜ ਵਸੇਬੇ ਲਈ ਹਰ ਸੰਭਵ ਯਤਨ ਕਰਨ। 
ਇਸ ਮੌਕੇ ਮੋਹਨ ਸਿੰਘ ਬੱਲ,ਗੁਰਚਰਨ ਸਿੰਘ ਚਾਹਲ,ਮਦਨ ਲਾਲ,ਹਰਦੀਪ ਸਿੰਘ ਕਠਾਰ, ਮਾਸਟਰ ਸਿੰਗਾਰਾ ਸਿੰਘ, ਪ੍ਰਿੰਸੀਪਲ ਮਨਜੀਤ ਸਿੰਘ, ਮਹਿੰਦਰਪਾਲ ਸਿੰਘ ਸ਼ਾਮ ਚੌਰਾਸੀ, ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ, ਬਲਕਾਰ ਸਿੰਘ, ਮੰਗਾ ਸਿੰਘ, ਮਲਕੀਤ ਸਿੰਘ, ਜਤਿੰਦਰ ਕਾਲੜਾ ਸਮੇਤ ਵੱਡੀ ਗਿਣਤੀ ਵਿੱਚ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ ਤੇ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ ਦਾ ਅਹਿਦ ਲਿਆ। ਇਸ ਮੀਟਿੰਗ ਵਿੱਚ ਹੁਸ਼ਿਆਰਪੁਰ 'ਚ ਵਹਿਸ਼ੀ ਦਰਿੰਦੇ ਵਲੋਂ ਮਾਸੂਮ ਹਰਵੀਰ ਦੇ ਕੀਤੇ ਘਿਨਾਉਣੇ ਕਤਲ ਦੀ ਸਖ਼ਤ ਸ਼ਬਦਾਂ 'ਚ ਨਿੰਦਿਆ ਕਰਦਿਆਂ ਉਸ ਦੇ ਮਾਪਿਆਂ ਨਾਲ ਦਿਲੋਂ ਹਮਦਰਦੀ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ। 
ਹਰਵੀਰ ਦੇ ਕਾਤਲ ਨੂੰ ਜਲਦ ਤੋਂ ਜਲਦ ਫਾਹੇ ਲਾਉਣ ਦੀ ਮੰਗ ਕੀਤੀ ਗਈ। ਸਰਕਾਰ ਤੇ ਪ੍ਰਸ਼ਾਸਨ ਨੂੰ ਆਮ ਬੇਦੋਸੇ ਮਜ਼ਦੂਰਾਂ ਖਿਲਾਫ਼ ਪੈਦਾ ਕੀਤੇ ਜਾ ਰਹੇ ਭੜਕਾਹਟ ਤੇ ਨਫ਼ਰਤ ਵਾਲੇ ਮਾਹੌਲ ਨੂੰ ਰੋਕ ਲਾਉਣ ਤੇ ਉਨਾਂ ਦੀ ਰਖਵਾਲੀ ਕਰਕੇ ਪੰਜਾਬ ਦੇ ਮਾਹੌਲ ਨੂੰ ਖ਼ਰਾਬ ਹੋਣੋਂ ਬਚਾਉਣ ਲਈ ਅਪੀਲ ਕਰਦਿਆਂ ਆਗੂਆਂ ਨੇ ਕਿਹਾ ਕਿ ਜੇ ਪੁਲਿਸ ਪ੍ਰਸ਼ਾਸਨ ਪਹਿਲਾਂ ਅਜਿਹੇ ਅਪਰਾਧੀ ਦੇ ਅਪਰਾਧਿਕ ਰਿਕਾਰਡ ਬਾਰੇ ਜਾਂਚ ਕਰ ਲੈਂਦੀ ਤਾਂ ਮਾਸੂਮ ਹਰਵੀਰ ਦੀ ਜਾਨ ਬਚਾਈ ਜਾ ਸਕਦੀ ਸੀ। 
ਉਨਾਂ ਸੂਬੇ ਦੇ ਲੋਕਾਂ ਨੂੰ ਅਫਵਾਹਾਂ ਤੇ ਭੜਕਾਹਟ ਫੈਲਾਉਣ ਵਾਲਿਆਂ ਤੋਂ ਬਚਣ ਤੇ ਅਮਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ। ਸਰਕਾਰ ਨੂੰ ਦੂਜੇ ਸੂਬਿਆਂ ਦੇ ਸਾਰੇ ਲੋਕਾਂ ਦੇ ਚਾਲ ਚਲਣ ਬਾਰੇ ਗੰਭੀਰਤਾ ਨਾਲ ਜਾਂਚ ਕਰਨ ਲਈ ਵੀ ਕਿਹਾ ਤਾਂ ਜੋ ਹਰਵੀਰ ਵਰਗੇ ਕਿਸੇ ਹੋਰ ਮਾਸੂਮ ਨੂੰ ਅਪਰਾਧਿਕ ਪਿਛੋਕੜ ਵਾਲੇ ਵਹਿਸ਼ੀ ਦਾ ਸਿਕਾਰ ਨਾ ਬਣਨਾ ਪਵੇ।