ਗੜ੍ਹਸ਼ੰਕਰ ਦੇ ਕਈ ਮੈਡੀਕਲ ਸਟੋਰਾਂ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾਂ, ਸ਼ਟਰ ਭੰਨੇ ਗਲੇ ਤੋੜੇ
ਗੜ੍ਹਸ਼ੰਕਰ, 11 ਜੂਨ- ਲੰਘੀ ਰਾਤ ਗੜ੍ਹਸ਼ੰਕਰ ਇਲਾਕੇ ਵਿੱਚ ਚੋਰਾਂ ਨੇ ਕਈ ਮੈਡੀਕਲ ਸਟੋਰਾਂ ਦੇ ਸ਼ਟਰ ਭੰਨ ਕੇ ਗਲੇ ਤੋੜ ਕੇ ਨਕਦੀ ਚੋਰੀ ਕਰ ਲਈ। ਸਰਕਾਰੀ ਹਸਪਤਾਲ ਦੇ ਸਾਹਮਣੇ ਪੁਨੀਤ ਮੈਡੀਕਲ ਸਟੋਰ ਦੇ ਮਾਲਕ ਪੁਨੀਤ ਸ਼ਰਮਾ ਨੇ ਦਸਿਆ ਕਿ ਗੜ੍ਹਸ਼ੰਕਰ ਸ਼ਹਿਰ ਵਿਚ ਉਨ੍ਹਾਂ ਦੇ ਮੈਡੀਕਲ ਸਟੋਰ ਸਹਿਤ ਪੰਜ ਹੋਰ ਮੈਡੀਕਲ ਸਟੋਰਾਂ ਦੇ ਚੋਰਾਂ ਨੇ ਸ਼ਟਰ ਭੰਨ ਕੇ ਚੋਰੀ ਦੀਆ ਵਾਰਦਾਤਾਂ ਨੂੰ ਅੰਜਾਮ ਦਿੱਤਾ।

ਉਨ੍ਹਾਂ ਦਸਿਆ ਕਿ ਸੀਸੀਟੀਵੀ ਫੁਟੇਜ ਵਿਚ ਪਤਾ ਲੱਗਾ ਹੈ ਕਿ ਇਕ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨਾਂ ਨੇ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ, ਉਨ੍ਹਾਂ ਦੱਸਿਆ ਕਿ ਚੋਰਾਂ ਨੇ ਸਾਰੀਆਂ ਦੁਕਾਨਾਂ ਵਿੱਚ ਗਲੇ ਤੋੜ ਕੇ ਨਕਦੀ ਚੋਰੀ ਕੀਤੀ ਅਤੇ ਕਿਸੇ ਵੀ ਦੁਕਾਨ ਵਿਚ ਕਿਸੇ ਸਮਾਨ ਦੀ ਚੋਰੀ ਨਹੀਂ ਕੀਤੀ।