ਬੂਥ ਲੈਵਲ ਅਫਸਰਾਂ ਵਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਤਹਿਤ ਸੂਧਾਈ ਕੀਤੀ ਗਈ।

ਨਵਾਂਸ਼ਹਿਰ- ਜ਼ਿਲ੍ਹਾ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਚੋਣ ਹਲਕਾ 047 ਨਵਾਂਸ਼ਹਿਰ ਕਮ-ਉਪਮੰਡਲ ਮਜਿਸਟਰੇਟ ਨਵਾਂਸ਼ਹਿਰ ਦੀਆਂ ਹਿਦਾਇਤਾਂ ਅਨੁਸਾਰ ਅੱਜ ਸਮੂਹ ਸੈਕਟਰ ਸੁਪਰਵਾਈਜ਼ਰ ਵਿਧਾਨ ਸਭਾ ਹਲਕਾ 047 ਨਵਾਂਸ਼ਹਿਰ ਵਲੋਂ ਉਹਨਾਂ ਅਧੀਨ ਆਉਂਦੇ ਪਿੰਡਾਂ, ਬੂਥਾਂ ਦੇ ਬੀ ਐਲ ਓਜ ਨੂੰ ਹਿਦਾਇਤਾਂ ਤਹਿ ਪੰਚਾਇਤ ਸਕੱਤਰਾ ਦੇ ਵੋਟਰ ਸੂਚੀਆਂ ਤਿਆਰ ਕਰਨ ਲਈ ਸਹਿਯੋਗ ਦੇਣ ਦੇ ਹੁਕਮ ਹੋਏ ਸਨ।

ਜਿਸ ਤਹਿਤ ਮਿਤੀ 23-08-25 ਅਤੇ 24-08-25 ਨੂੰ ਸਪੈਸ਼ਲ ਕੈਂਪਾਂ ਦੋਰਾਂਨ ਬੂਥਾਂ ਤੇ ਬੈਠ ਕੇ  ਫ਼ਾਰਮ ਪ੍ਰਾਪਤ ਕਰਨ ਦੀਆਂ ਹਿਦਾਇਤਾਂ ਹੋਈਆਂ ਸਨ ਜਿਸ ਤਹਿਤ ਅੱਜ ਬੂਥ ਨੰਬਰ 89,90,91,92 ਦੇ ਬੂਥ ਲੈਵਲ ਅਫਸਰਾਂ ਤਰਸੇਮ ਲਾਲ, ਲੱਛਮੀ,ਦਵਿੰਦਰ ਸਿੰਘ ਵੱਲੋਂ ਆਪਣੇ ਆਪਣੇ ਬੂਥਾਂ ਤੇ ਸੇਵਾਵਾਂ ਨਿਭਾਈਆਂ ਗਈਆਂ। 
ਉਹਨਾਂ ਨੇ ਦੱਸਿਆ ਕਿ ਨਵੀਂ ਵੋਟ ਬਣਾਉਣ, ਵੋਟ ਕਟਵਾਉਣ, ਸ਼ੋਧ ਕਰਵਾਉਣ ਲਈ ਉਪਰੋਕਤ ਮਿਤੀਆਂ ਨੂੰ ਫ਼ਾਰਮ ਭਰੇ ਜਾਂ ਰਹੇ ਹਨ। ਉਹਨਾਂ ਨੇ ਅਪੀਲ ਕੀਤੀ ਕਿ ਵੋਟਰ ਇਹਨਾਂ ਸਪੈਸ਼ਲ ਕੈਂਪਾਂ ਦਾ ਫਾਇਦਾ ਉਠਾਉਣ।
ਇਸ ਮੌਕੇ ਸੁਖਵਿੰਦਰ ਕੌਰ,ਜਸਵੀਰ ਕੌਰ,ਕੁਮਾਰੀ ਗੋਲਡੀ, ਵਿਸ਼ਾਲ ਦੀਪ ਸੰਜਨਾ ਗੁਰਿੰਦਰ ਕੌਰ ਚਾਹਲ,ਮੰਗਲ ਸਿੰਘ, ਜਸਵਿੰਦਰ ਕੌਰ ਸੋਨੀਆਂ, ਕਮਲੇਸ਼ ਕੌਰ ਤੇ ਵੋਟਰਾਂ ਵਲੋਂ ਸੰਪੂਰਨ ਸਹਿਯੋਗ ਦਿੱਤਾ ਗਿਆ।