ਪਿੰਡ ਮਹਿਮਦਵਾਲ ਵਿੱਚ ਖਵਾਜਾ ਪੀਰ ਦਾ ਮੇਲਾ ਸ਼ਾਨੋ ਸ਼ੌਕਤ ਨਾਲ ਸੰਪੰਨ

ਮਾਹਿਲਪੁਰ- ਪਿੰਡ ਮਹਿਦਵਾਲ ਵਿੱਚ ਖਵਾਜਾ ਪੀਰ ਦਾ 17ਵਾਂ ਮੇਲਾ, ਪ੍ਰਬੰਧਕ ਕਮੇਟੀ, ਦੋਨਾਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਬੜੀ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਮੇਲੇ ਵਿੱਚ ਦੇਸ਼ ਵਿਦੇਸ਼ ਦੀ ਸੰਗਤ ਨੇ ਬੜੀ ਸ਼ਰਧਾ ਨਾਲ ਭਾਗ ਲਿਆ। ਪਹਿਲੇ ਦਿਨ ਬਾਬਾ ਸੋਹਣ ਸਿੰਘ ਅਤੇ ਸੁਰਜੀਤ ਸਿੰਘ ਜੀਤੀ ਦੀ ਅਗਵਾਈ ਹੇਠ ਸਰੋਵਰ ਵਿੱਚ ਬੇੜਾ ਤਾਰਿਆ, ਚਾਦਰ ਅਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਮੇਲਾ ਪਰਮੋਟਰ ਜਸਵੀਰ ਸਿੰਘ ਸ਼ੀਰਾ ਸਾਰੰਗਵਾਲ ਨੇ ਸਭ ਨਾਲ ਸੰਪਰਕ ਕਰਕੇ ਇਸ ਮੇਲੇ ਦੇ ਪ੍ਰਬੰਧਾਂ ਨੂੰ ਸੁਚਾਰੂ ਕਰਨ ਵਿੱਚ ਆਪਣਾ ਯੋਗਦਾਨ ਪਾਇਆ। ਸਾਬਕਾ ਸਰਪੰਚ ਗੁਰਵਿੰਦਰ ਸਿੰਘ ਅਤੇ ਸਰਪੰਚ ਗੁਰਜੀਤ ਸਿੰਘ ਖਹਿਰਾ ਨੇ ਸਾਰੀਆਂ ਰਸਮਾਂ ਨੂੰ ਸ਼ਾਨਦਾਰ ਢੰਗ ਨਾਲ ਸਿਰੇ ਚੜ੍ਹਾਉਣਾ ਵਿੱਚ ਅਹਿਮ ਭੂਮਿਕਾ ਅਦਾ ਕੀਤੀ।

ਮਾਹਿਲਪੁਰ- ਪਿੰਡ ਮਹਿਦਵਾਲ ਵਿੱਚ ਖਵਾਜਾ ਪੀਰ ਦਾ 17ਵਾਂ ਮੇਲਾ, ਪ੍ਰਬੰਧਕ ਕਮੇਟੀ, ਦੋਨਾਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਬੜੀ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਮੇਲੇ ਵਿੱਚ ਦੇਸ਼ ਵਿਦੇਸ਼ ਦੀ ਸੰਗਤ ਨੇ ਬੜੀ ਸ਼ਰਧਾ ਨਾਲ ਭਾਗ ਲਿਆ। ਪਹਿਲੇ ਦਿਨ ਬਾਬਾ ਸੋਹਣ ਸਿੰਘ ਅਤੇ ਸੁਰਜੀਤ ਸਿੰਘ ਜੀਤੀ ਦੀ ਅਗਵਾਈ ਹੇਠ ਸਰੋਵਰ ਵਿੱਚ ਬੇੜਾ ਤਾਰਿਆ, ਚਾਦਰ ਅਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਮੇਲਾ ਪਰਮੋਟਰ  ਜਸਵੀਰ ਸਿੰਘ ਸ਼ੀਰਾ ਸਾਰੰਗਵਾਲ ਨੇ ਸਭ ਨਾਲ ਸੰਪਰਕ ਕਰਕੇ ਇਸ ਮੇਲੇ ਦੇ ਪ੍ਰਬੰਧਾਂ ਨੂੰ ਸੁਚਾਰੂ ਕਰਨ ਵਿੱਚ ਆਪਣਾ ਯੋਗਦਾਨ ਪਾਇਆ। ਸਾਬਕਾ ਸਰਪੰਚ ਗੁਰਵਿੰਦਰ ਸਿੰਘ ਅਤੇ ਸਰਪੰਚ ਗੁਰਜੀਤ ਸਿੰਘ ਖਹਿਰਾ ਨੇ ਸਾਰੀਆਂ ਰਸਮਾਂ ਨੂੰ ਸ਼ਾਨਦਾਰ ਢੰਗ ਨਾਲ ਸਿਰੇ ਚੜ੍ਹਾਉਣਾ ਵਿੱਚ ਅਹਿਮ ਭੂਮਿਕਾ ਅਦਾ ਕੀਤੀ। ਸਰਪੰਚ ਕਮਲਜੀਤ ਕੌਰ ਨੇ ਆਈਆਂ ਸੰਗਤਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸੰਤ ਮਹਾਂਪੁਰਖ ਸਾਨੂੰ ਇਨਸਾਨੀਅਤ ਦਾ ਪਾਠ ਪੜ੍ਹਾਉਂਦੇ ਹਨ ਤਾਂ ਕਿ ਅਸੀਂ ਆਪਸੀ ਭਾਈਚਾਰੇ ਨੂੰ ਕਾਇਮ ਰੱਖ ਸਕੀਏ। ਅਸੀਂ ਸਾਰੇ ਸੰਗਤ ਦੇ ਰੂਪ ਵਿੱਚ ਇਸ ਅਸਥਾਨ ਤੋਂ ਆਪਣੀਆਂ ਮੁਰਾਦਾਂ ਪੂਰੀਆਂ ਕਰਦੇ ਹਾਂ। ਅਜੋਕੇ ਸਮੇਂ ਦੀ ਮੰਗ ਹੈ ਕਿ ਅਸੀਂ ਆਪਣੇ ਸਮਾਜ ਵਿੱਚ ਮਾਨਵੀ ਕਦਰਾਂ ਕੀਮਤਾਂ ਦੀ ਬਹਾਲੀ ਕਰੀਏ।
     ਖਵਾਜਾ ਪੀਰ ਦੇ ਸ਼ਰਧਾਲੂਆਂ ਵੱਲੋਂ ਦੋ ਦਿਨ ਖੁੱਲਾ ਲੰਗਰ ਲਗਾਇਆ ਅਤੇ ਛਬੀਲ ਦਾ ਪ੍ਰਬੰਧ ਕੀਤਾ ਗਿਆ। ਆਈਆਂ ਸੰਗਤਾਂ ਦੇ ਮਨੋਰੰਜਨ ਵਾਸਤੇ ਕਵਾਲ ਅਤੇ ਗਾਇਕਾ ਨੇ ਅਖਾੜਾ ਵੀ ਲਾਇਆ। ਦੇਸ਼ ਵਿਦੇਸ਼ ਦੇ ਦਾਨੀ ਸੱਜਣਾਂ ਨੂੰ ਸਨਮਾਨਿਤ ਕਰਕੇ ਕਮੇਟੀ ਨੇ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਨੌਜਵਾਨ ਪ੍ਰਬੰਧਕ ਦੀਪਾ ਬੈਂਸ ਅਤੇ ਬਿੱਲਾ ਬੈਂਸ ਆਪਣੀ ਸਾਰੀ ਟੀਮ ਨਾਲ ਦਿਨ ਰਾਤ ਜੁਟੇ ਰਹੇ। ਸਿੱਧ ਜੋਗੀ ਟਰੱਸਟ ਵੱਲੋਂ ਡਾਕਟਰ ਜਸਵੰਤ ਸਿੰਘ ਥਿੰਦ ਐਸਐਮਓ ਦੀ ਅਗਵਾਈ ਹੇਠ ਫਰੀ ਮੈਡੀਕਲ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਡਾਕਟਰ ਪ੍ਰਭ ਹੀਰ ਸਮੇਤ ਸਾਰੀ ਮੈਡੀਕਲ ਟੀਮ ਨੇ ਜਾਂਚ ਕਰਨ ਉਪਰੰਤ ਦਵਾਈਆਂ ਦਿੱਤੀਆਂ।  ਉਹਨਾਂ ਲੋਕਾਂ ਨੂੰ ਸਾਦਾ ਖਾਣਾ ਖਾਣ ਦੀ ਸਲਾਹ ਵੀ ਦਿੱਤੀ ਤਾਂ ਕਿ ਮੈਦੇ ਦੁਆਰਾ ਤਿਆਰ ਕੀਤੇ ਪੈਕਟਬੰਦ ਖਾਣਿਆਂ ਨਾਲ ਹੁੰਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ।
     ਦੂਸਰੇ ਦਿਨ ਦੇ ਮੇਲੇ ਦਾ ਆਰੰਭ ਕਰਦਿਆਂ ਸਾਬਕਾ ਸਰਪੰਚ ਅਮਰੈਲ ਸਿੰਘ, ਨਿਰੰਜਨ ਸਿੰਘ, ਅਮਰਜੀਤ ਸਿੰਘ ਅਤੇ ਕਸ਼ਮੀਰ ਸਿੰਘ ਖਹਿਰਾ ਨੇ ਸੰਗਤਾਂ ਨੂੰ ਆਪਸੀ ਏਕਤਾ ਤੇ ਭਾਈਚਾਰਾ ਕਾਇਮ ਰੱਖਣ ਦੀ ਅਪੀਲ ਕੀਤੀ। ਕਵਾਲ ਅਲੀ ਗੋਪਾਲਪੁਰੀਆ ਨੇ ਆਪਣੀਆਂ ਸ਼ਾਨਦਾਰ ਕਵਾਲੀਆਂ ਨਾਲ ਸਰੋਤਿਆਂ ਨੂੰ ਉਸ ਪਰਮ ਪਿਤਾ ਪਰਮਾਤਮਾ ਨਾਲ ਜੋੜਿਆ। ਮੰਚ ਸੰਚਾਲਕ ਜੱਸੀ ਮੁਗੋਵਾਲ ਅਤੇ ਅਵਤਾਰ ਸਿੰਘ ਨੇ ਪਿੰਡ ਦੇ ਨਵੇਂ ਉੱਠੇ ਕਲਾਕਾਰ ਨਿੱਕੂ ਧਾਰੀਵਾਲ ਨੂੰ ਸ਼ਾਨਦਾਰ ਸ਼ਬਦਾਂ ਨਾਲ ਪੇਸ਼ ਕੀਤਾ। ਉਸ ਨੇ ਆਪਣੇ ਨਵੇਂ ਗੀਤਾਂ  ਨਾਲ ਦਰਸ਼ਕਾਂ ਦੀਆਂ ਭਰਪੂਰ ਤਾੜੀਆਂ ਬਟੋਰੀਆਂ। ਮੇਲੇ ਵਿੱਚ ਸ਼ਾਮਿਲ ਅੱਧੀ ਦਰਜਨ ਤੋਂ ਵੱਧ ਕਲਾਕਾਰਾਂ ਵਿੱਚ ਗਾਇਕ ਗੁਰਜੀਤ ਜੀਤੀ ਨੇ ਆਪਣੇ ਸੱਭਿਆਚਾਰਕ ਗੀਤਾਂ ਨਾਲ ਮੇਲੇ ਦਾ ਸਿਖਰ ਸਿਰਜ ਦਿੱਤਾ। ਉਸਦੀ ਮਿਆਰੀ ਅਤੇ ਸਮੇਂ ਦੀ ਹਾਣੀ ਗਾਇਕੀ ਨੇ ਇਹ ਸਿੱਧ ਕਰ ਦਿੱਤਾ ਕਿ ਲੋਕ ਚੰਗੀ ਗਾਇਕੀ ਨੂੰ ਅੱਜ ਵੀ ਪਸੰਦ ਕਰਦੇ ਹਨ। ਸੂਫੀ ਗਾਇਕ ਕਾਂਸ਼ੀ ਨਾਥ ਨੇ ਬਾਬਾ ਫਰੀਦ ਅਤੇ ਸਾਈਂ ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਨਾਲ ਵਾਹ ਵਾਹ ਖੱਟੀ। ਗਾਇਕ ਜੈਲੀ ਅਤੇ ਸੂਰਜ ਝੰਡੇਰ ਨੇ ਆਪਣੇ ਮਸ਼ਹੂਰ ਗੀਤਾਂ ਨਾਲ ਮਹਿਫ਼ਲ ਨੂੰ ਖੂਬ ਜਮਾਇਆ।
      ਇਸ ਮੌਕੇ ਸਰਕਾਰੀ ਮਿਡਲ ਸਕੂਲ ਮਹਿਮਦਵਾਲ ਦੇ ਅੱਵਲ ਆਏ ਵਿਦਿਆਰਥੀਆਂ ਨੂੰ ਸ਼ਾਬਾਸ਼ ਦਿੱਤੀ ਗਈ। ਪਿੰਡ ਕਹਾਰਪੁਰ ਦੇ ਇੰਟਰਨੈਸ਼ਨਲ ਫੁੱਟਬਾਲਰ ਹਰਮਨਜੋਤ ਸਿੰਘ ਖਾਬੜਾ ਅਤੇ ਹੁਸ਼ਿਆਰਪੁਰ ਦੇ ਏਸ਼ੀਅਨ ਰਿਕਾਰਡਰ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਨੂੰ  ਵਿਸ਼ੇਸ਼ ਸਨਮਾਨ ਦਿੱਤਾ ਗਿਆ। ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸਨਮਾਨਿਤ ਕਰਨ ਮੌਕੇ ਪਿੰਡ ਮਹਿਮਦਵਾਲ ਦੇ ਜੰਮਪਲ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਅਤੇ ਸ਼੍ਰੋਮਣੀ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੇਲੇ ਸਾਨੂੰ ਆਪਸੀ ਵੈਰ ਵਿਰੋਧ ਭੁਲਾ ਕੇ ਆਪਸ ਵਿੱਚ ਮਿਲ ਕੇ ਰਹਿਣ ਦਾ ਸੰਦੇਸ਼ ਦਿੰਦੇ ਹਨ। ਇਸ ਮੌਕੇ ਸਾਹਿਤ ,ਕਲਾ, ਸੱਭਿਆਚਾਰ, ਖੇਡਾਂ ਅਤੇ ਧਾਰਮਿਕ ਸੰਸਥਾਵਾਂ ਨਾਲ ਸੰਬੰਧਿਤ ਮੁਖੀ ਬਹੁ ਗਿਣਤੀ ਵਿੱਚ ਹਾਜ਼ਰ ਹੋਏ। ਸਮੁੱਚੇ ਮੇਲੇ ਦੌਰਾਨ ਪ੍ਰਬੰਧਕ ਕਮੇਟੀ ਨੇ ਸਰਬ ਸਾਂਝੀਵਾਲਤਾ ਦੇ ਸੁਨੇਹੇ ਨੂੰ ਪ੍ਰਚਾਰਿਆ ਅਤੇ ਪ੍ਰਸਾਰਿਆ।
     ਮੇਲੇ ਦੇ ਕਾਰਜਾਂ ਨੂੰ ਸ਼ਾਨਦਾਰ ਢੰਗ ਨਾਲ ਸੰਚਾਲਿਤ ਕਰਨ ਵਿੱਚ ਕਸ਼ਮੀਰ ਸਿੰਘ, ਹਰਜਿੰਦਰ ਸਿੰਘ, ਗਗਨ ਕਪੂਰ, ਕੁਲਵਿੰਦਰ ਖਾਨ ਆਦਿ ਨੇ ਯੋਗਦਾਨ ਪਾਇਆ। ਇਸ ਮੌਕੇ ਗੁਰਪਾਲ ਸਿੰਘ, ਬਲਵੰਤ ਸਿੰਘ, ਰਣਜੀਤ ਸਿੰਘ, ਤਰਸੇਮ ਸਿੰਘ, ਗੁਰਬਚਨ ਦਾਸ, ਸੂਰਜ ਸਿੰਘ, ਸੁਰਜਨ ਸਿੰਘ, ਰਾਜਵੀਰ ਕੌਰ, ਗੁਰਦੀਪ ਚੰਦ, ਸਤਨਾਮ ਸਿੰਘ, ਸੋਹਣ ਸਿੰਘ, ਕਸ਼ਮੀਰ ਸਿੰਘ ਆਦਿ ਨੇ ਪ੍ਰਬੰਧਕੀ ਸੇਵਾਵਾਂ ਸ਼ਰਧਾ ਪੂਰਵਕ ਨਿਭਾਈਆਂ।