
ਗਾਂ ਸਰੰਖਣ ਅਤੇ ਗਾਂਸੰਵਰਧਨ ਲਈ ਸੂਬਾ ਸਰਕਾਰ ਕਰ ਰਹੀ ਕੰਮ - ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਚੰਡੀਗੜ੍ਹ, 23 ਅਗਸਤ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਗਾਂ ਸਰੰਖਣ ਅਤੇ ਗਾਂ ਸੰਵਰਧਨ ਲਈ ਲਗਾਤਾਰ ਕੰਮ ਕਰ ਰਹੀ ਹੈ। ਸੂਬੇ ਵਿੱਚ ਗਾਂਸ਼ਾਲਾਵਾਂ ਨੂੰ ਚਾਰੇ ਲਈ ਵਿੱਤੀ ਗ੍ਰਾਂਟ ਦੇ ਨਾਲ-ਨਾਲ ਉਨ੍ਹਾਂ ਨੂੰ ਆਤਮਨਿਰਭਰ ਬਨਾਉਣ ਲਈ ਯਤਨ ਕੀਤੇ ਜਾ ਰਹੇ ਹਨ।
ਚੰਡੀਗੜ੍ਹ, 23 ਅਗਸਤ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਗਾਂ ਸਰੰਖਣ ਅਤੇ ਗਾਂ ਸੰਵਰਧਨ ਲਈ ਲਗਾਤਾਰ ਕੰਮ ਕਰ ਰਹੀ ਹੈ। ਸੂਬੇ ਵਿੱਚ ਗਾਂਸ਼ਾਲਾਵਾਂ ਨੂੰ ਚਾਰੇ ਲਈ ਵਿੱਤੀ ਗ੍ਰਾਂਟ ਦੇ ਨਾਲ-ਨਾਲ ਉਨ੍ਹਾਂ ਨੂੰ ਆਤਮਨਿਰਭਰ ਬਨਾਉਣ ਲਈ ਯਤਨ ਕੀਤੇ ਜਾ ਰਹੇ ਹਨ।
ਮੁੱਖ ਮੰਤਰੀ ਸ਼ਨੀਵਾਰ ਨੂੰ ਜਿਲ੍ਹਾ ਫਤਿਹਾਬਾਦ ਵਿੱਚ ਸ਼੍ਰੀ ਕ੍ਰਿਸ਼ਣ ਗਾਂਸ਼ਾਲਾ, ਬਡੋਪਲ ਵਿੱਚ ਗਾਂਸ਼ਾਲਾਵਾਂ ਨੂੰ ਚਾਰ ਗ੍ਰਾਂਟ ਰਕਮ ਵੰਡ ਸਮਾਰੋਹ ਨੁੰ ਸੰਬੋਧਿਤ ਕਰ ਰਹੇ ਸਨ। ਸਮਾਰਹ ਵਿੱਚ ਮੁੱਖ ਮੰਤਰੀ ਨੇ ਰਾਜੇਂਦਰਨੰਦ ਮਹਾਰਾਜ ਨੂੰ ਸ਼ਰਧਾਂ-ਸੁਮਨ ਅਰਪਿਤ ਕੀਤੇ ਅਤੇ ਉਨ੍ਹਾਂ ਦੇ ਜੀਵਨ ਨੂੰ ਪੇ੍ਰਰਣਾ ਸਰੋਤ ਦੱਸਦੇ ਹੋਏ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੇ ਜੀਵਨ ਤੋਂ ਪੇ੍ਰਰਣਾ ਲੈ ਕੇ ਸਮਾਜਿਕ ਕੰਮਾਂ ਨੂੰ ਲਗਾਤਾਰ ਅੱਗੇ ਵਧਾਉਣ।
ਮੁੱਖ ਮੰਤਰੀ ਨੇ ਗਾਂਸ਼ਾਲਾ ਪਰਿਸਰ ਵਿੱਚ ਇੱਕ ਪੇੜ ਮਾਂ ਦੇ ਨਾਮ ਮੁਹਿੰਮ ਤਹਿਤ ਤ੍ਰਿਵੇਣੀ ਲਗਾ ਕੇ ਲੋਕਾਂ ਨੂੰ ਵਾਤਾਵਰਣ ਸਰੰਖਣ ਦਾ ਸੰਦੇਸ਼ ਦਿੱਤਾ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਜਿਲ੍ਹਾ ਦੀ 67 ਗਾਂਸ਼ਾਲਾਵਾਂ ਨੁੰ 7 ਕਰੋੜ 2 ਲੱਖ ਰੁਪਏ ਦੇ ਚਾਰਾ ਗ੍ਰਾਂਟ ਰਕਮ ਦੇ ਚੈਕ ਗਾਂਸ਼ਾਲਾ ਪ੍ਰਬੰਧਕਾਂ ਨੂੰ ਸੌਂਪੇ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਸੂਬੇ ਦੀ 605 ਗਾਂਸ਼ਾਲਾਵਾਂ ਲਈ ਕੁੱਲ 88 ਕਰੋੜ 50 ਲੱਖ ਰੁਪਏ ਦੀ ਚਾਰਾ ਗ੍ਰਾਂਟ ਰਕਮ ਜਾਰੀ ਕੀਤੀ ਜਾ ਰਹੀ ਹੈ।
ਇਸ ਮੌਕੇ 'ਤੇ ਮੁੱਖ ਮੰਤਰੀ ਨੇ ਪਿੰਡ ਬਡੋਪਲ ਦੇ ਵਿਕਾਸ ਲਈ 21 ਲੱਖ ਰੁਪਏ ਦੇਣ ਅਤੇ ਬਡੋਪਲ ਵਿੱਚ ਜੰਗਲੀ ਜੀਵ ਇਲਾਜ ਕੇਂਦਰ ਦਾ ਨਾਮ ਸ੍ਰੀ ਰਾਜੇਂਦਰਾਨੰਦ ਮਹਾਰਾਜ ਦੇ ਨਾਮ 'ਤੇ ਕਰਨ ਦਾ ਐਲਾਨ ਕੀਤਾ। ਨਾਲ ਹੀ ਮੁੱਖ ਮੰਤਰੀ ਨੇ ਫਤਿਹਾਬਾਦ ਵਿਧਾਨਸਭਾ ਖੇਤਰ ਲਈ ਰੱਖੀ ਗਈ ਛੇ ਮੰਗਾਂ ਨੂੰ ਵਿਭਾਗ ਦੇ ਪੱਧਰ 'ਤੇ ਫਿਜੀਬਿਲਿਟੀ ਚੈਕ ਕਰਨ ਬਾਅਦ ਪੂਰਾ ਕਰਨ ਦਾ ਵੀ ਐਲਾਨ ਕੀਤਾ।
ਸਮਾਰੋਹ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪਸ਼ੂਪਾਲਣ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ, ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਅਤੇ ਰਾਜਸਭਾ ਸਾਂਸਦ ਸ੍ਰੀ ਸੁਭਾਸ਼ ਬਰਾਲਾ ਨੇ ਗਾਂਸ਼ਾਲਾ ਬਡੋਪਲ ਨੁੰ 11-11 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਪਿਛਲੇ 11 ਸਾਲਾਂ ਵਿੱਚ ਡਬਲ ਇੰਜਨ ਸਰਕਾਰ ਗਾਂ, ਗੀਤਾ ਅਤੇ ਗੰਗਾ ਦੇ ਸਰੰਖਣ ਲਈ ਕੰਮ ਕਰ ਰਹੀ ਹੈ।
ਸੂਬੇ ਵਿੱਚ ਗਾਂਸ਼ਾਲਾਵਾਂ ਨੂੰ ਚਾਰੇ ਲਈ ਵਿੱਤੀ ਸਹਾਇਤਾ ਉਪਲਬਧ ਕਰਵਾਉਣ ਦੇ ਨਾਲ ਹੀ ਉਨ੍ਹਾਂ ਨੂੰ ਆਤਮਨਿਰਭਰ ਬਨਾਉਣ ਲਈ ਮੰਗ ਅਨੁਸਾਰ ਮਸ਼ੀਨਰੀ ਖਰੀਦ ਲਈ ਮਦਦ ਦਿੱਤੀ ਜਾ ਰਹੀ ਹੈ। ਪੰਚਗਵਯ ਉਤਪਾਦਨ ਲਈ 101 ਗਾਂਸ਼ਾਲਾਵਾਂ ਨੂੰ 6 ਕਰੋੜ 50 ਲੱਖ ਰੁਪਏ ਦੀ ਮਸ਼ੀਨ ਖਰੀਦਣ ਦੀ ਗ੍ਰਾਂਟ ਰਕਮ ਦਿੱਤੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਸਾਢੇ 10 ਸਾਲਾਂ ਵਿੱਚ ਚਾਰੇ ਲਈ 358 ਕਰੋੜ 50 ਲੱਖ ਰੁਪਏ ਦੀ ਰਕਮ ਗ੍ਰਾਂਟ ਵਜੋ ਦਿੱਤੀ ਜਾ ਚੁੱਕੀ ਹੈ। 330 ਗਾਂਸ਼ਾਲਾਵਾਂ ਵਿੱਚ ਸੋਲਰ ਉਰਜਾ ਪਲਾਂਟ ਲਗਾਏ ਗਏ ਹਨ ਅਤੇ ਬਾਕੀ ਬਚੇ ਗਾਂਸ਼ਾਲਾਵਾਂ ਵਿੱਚ ਇਹ ਕੰਮ ਜਲਦੀ ਸ਼ੁਰੂ ਕਰਵਾਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੈ ਦੇਸੀ ਨਸਲ ਦੀ ਗਾਂਵਾਂ ਦੇ ਸਰੰਖਣ ਅਤੇ ਸੰਵਰਧਨ ਲਈ ਕੌਮੀ ਗੋਕੁਲ ਮਿਸ਼ਨ ਲਾਗੂ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਾਲ 2014 ਤੱਕ ਸੂਬੇ ਵਿੱਚ ਸਿਰਫ 215 ਰਜਿਸਟਰਡ ਗਾਂਸ਼ਾਲਾਵਾਂ ਵਿੱਚ ਇੱਕ ਲੱਖ 75 ਹਜਾਰ ਗਾਂਵੰਸ਼ ਸੀ। ਸੂਬਾ ਸਰਕਾਰ ਨੇ ਪਿਛਲੇ ਦੱਸ ਸਾਲਾਂ ਵਿੱਚ ਇਸ ਵਿੱਚ ਇਜਾਫਾ ਕੀਤਾ ਹੈ ਅਤੇ ਇਸ ਸਮੇਂ ਸੂਬੇ ਵਿੱਚ 686 ਰਜਿਸਟਰਡ ਗਾਂਸ਼ਾਲਾਵਾਂ ਹਨ। ਇੰਨ੍ਹਾਂ ਵਿੱਚ 4 ਲੱਖ ਬੇਸਹਾਰਾ ਗਾਂਵੰਸ਼ ਦਾ ਪਾਲਣ-ਪੋਸ਼ਣ ਕੀਤਾ ਜਾ ਰਿਹਾ ਹੈ।
ਸਾਲ 2014-15 ਵਿੱਚ ਗਾਂ ਸੇਵਾ ਆਯੋਗ ਲਈ ਸਿਰਫ 2 ਕਰੋੜ ਰੁਪਏ ਦਾ ਬਜਟ ਸੀ, ਜਿਸ ਨੂੰ ਮੌਜੂਦਾ ਸਰਕਾਰ ਨੇ ਵਧਾ ਕੇ 595 ਕਰੋੜ ਰੁਪਏ ਕੀਤਾ ਹੈ। ਸੂਬਾ ਸਰਕਾਰ ਨੇ ਗਾਂਵੰਸ਼ ਦੇ ਪੁਨਰਵਾਸ ਲਈ 200 ਗਾਂਸ਼ਾਲਾਵਾਂ ਨੂੰ ਸ਼ੈਡ ਬਨਾਉਣ ਲਈ ਦੱਸ ਲੱਖ ਰੁਪਏ ਪ੍ਰਤੀ ਗਾਂਸ਼ਾਲਾਂ ਨੂੰ ਗ੍ਰਾਂਟ ਦਿੱਤੀ ਹੈ। ਇੰਨ੍ਹਾਂ ਵਿੱਚੋਂ 51 ਗਾਂਸ਼ਾਲਾਵਾਂ ਵਿੱਚ ਸ਼ੈਡ ਬਣ ਕੇ ਤਿਆਰ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਗਾਂਸ਼ਾਲਾਵਾਂ ਨੂੰ 800 ਈ-ਰਿਕਸ਼ਾ ਦਿੱਤੇ ਜਾਣਗੇ। ਇਸ ਦੇ ਲਈ ਖਰੀਦ ਪ੍ਰਕ੍ਰਿਆ ਜਾਰੀ ਹੈ।
ਵਿਕਸਿਤ ਭਾਰਤ ਦੇ ਸਪਨੇ ਨੂੰ ਸਾਕਾਰ ਕਰਨ ਵਿੱਚ ਹਰਿਆਣਾ ਦੇ ਰਿਹਾ ਆਪਣਾ ਯੋਗਦਾਨ
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਲ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣ ਦਾ ਸੰਕਲਪ ਕੀਤਾ ਹੈ। ਵਿਕਸਿਤ ਭਾਰਤ ਬਨਾਉਣ ਦੀ ਦਿਸ਼ਾ ਵਿੱਚ ਹਰਿਆਣਾ ਆਪਣਾ ਵਿਸ਼ੇਸ਼ ਯੋਗਦਾਨ ਦੇ ਰਿਹਾ ਹੈ। ਸੂਬਾ ਸਰਕਾਰ ਗਰੀਬ ਭਲਾਈ ਲਈ ਯੋਜਨਾਵਾ ਲਾਗੂ ਕਰ ਰਹੀ ਹੈ ਅਤੇ ਲੋਕਾਂ ਦੇ ਜੀਵਨ ਨੂੰ ਸਰਲ ਬਨਾਉਣ ਦੀ ਦਿਸ਼ਾ ਵਿੱਚ ਮਜਬੂਤੀ ਨਾਲ ਅੱਗੇ ਵੱਧ ਰਹੀ ਹੈ ਜਿਸ ਨਾਲ ਵਿਕਸਿਤ ਭਾਰਤ ਵਿੱਚ ਹਰਿਆਣਾ ਮਹਤੱਵਪੂਰਣ ਰੋਲ ਅਦਾ ਕਰੇਗਾ।
ਕਿਸਾਨ ਭਲਾਈ ਲਈ ਸੂਬਾ ਸਰਕਾਰ ਨੇ ਕੀਤੇ ਕੰਮ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨਾਂ ਦੀ ਭਲਾਈ ਲਈ ਅਨੇਕ ਯੋ੧ਨਾਵਾਂ ਲਾਗੂ ਕੀਤੀਆਂ ਹਨ। ਕਿਸਾਨਾਂ ਨੂੰ ਜਿੱਥੇ ਕੁਦਰਤੀ ਖੇਤੀ ਨੂੰ ਪ੍ਰੋਤਸਾਹਨ ਦੇਣ ਲਈ ਪ੍ਰੋਤਸਾਹਿਤ ਕਰ ਰਹੀ ਹੈ ਉੱਥੇ ਕਿਸਾਨਾਂ ਦੀ ਫਸਲਾਂ ਨੂੰ ਘੱਟੋ ਘੱਟ ਸਹਾਇਕ ਮੁੱਲ (ਐਮਐਸਪੀ) 'ਤੇ ਖਰੀਦਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 2004 ਤੋਂ 2014 ਤੱਕ ਕਿਸਾਨਾਂ ਨੂੰ ਫਸਲ ਖਰਾਬ ਹੋਣ 'ਤੇ ਸਿਰਫ 1155 ਕਰੋੜ ਰੁਪਏ ਦਾ ਮੁਆਵਜਾ ਦਿੱਤਾ ਗਿਆ।
ਜਦੋਂ ਕਿ ਮੌਜੂਦਾ ਸਰਕਾਰ ਨੇ ਸਾਲ 2014 ਤੋਂ 2025 ਤੱਕ 15500 ਕਰੋੜ ਰੁਪਏ ਫਸਲਾਂ ਦੇ ਖਰਾਬ ਹੋਣ 'ਤੇ ਮੁਆਵਜੇ ਵਜੋ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਫਤਿਹਾਬਾਦ ਖੇਤਰ ਦੇ ਜਿਨ੍ਹਾਂ ਪਿੰਡਾਂ ਵਿੱਚ ਜਲਭਰਾਵ ਤੇ ਸਮੇ ਦੀ ਸਮਸਿਆ ਹੈ ਉਸ ਦਾ ਠੋਸ ਹੱਲ ਕੀਤਾ ਜਾਵੇਗਾ। ਇਸ 'ਤੇ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ। ਸੋਲਰ ਪੰਪਾਂ ਦੀ ਸਮਰੱਥਾ ਚੈਕ ਕਰਨ ਲਈ ਹਰੇੜਾ ਨੂੰ ਆਦੇਸ਼ ਦਿੱਤੇ ਜਾ ਚੁੱਕੇ ਹਨ।
ਸਮਾਰੋਹ ਵਿੱਚ ਖਤੇੀਬਾੜੀ ਅਤੇ ਕਿਸਾਨ ਭਲਾਈ ਅਤੇ ਪਸ਼ੂਪਾਲਣ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਪਿੰਡ ਸਾਡਾ ਸਭਿਆਚਾਰ ਨਾਲ ਜੁੜੀ ਹੈ। ਪਿੰਡ ਦਾ ਇਤਿਹਾਸਕ ਅਤੇ ਪੌਰਾਣਿਕ ਮਹਤੱਵ ਹੈ। ਦੇਸੀ ਗਾਂ ਦੇ ਦੁੱਧ ਵਿੱਚ ਔਸ਼ਧੀ ਗੁਣ ਹਨ ਅਤੇ ਗਾਂ ਵਿੱਚ ਪੰਜ ਤੱਤ ਹਨ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਕਰਨ ਦਾ ਇਕਲੌਤਾ ਉਦੇਸ਼ ਇਹ ਵੀ ਹੈ ਕਿ ਗਾਂਮਾਤਾ ਦੀ ਸੇਵਾ ਪ੍ਰਤੀ ਲੋਕਾਂ ਵਿੱਚ ਜਨ ਜਾਗਰਣ ਅਤੇ ਜਾਗਰੁਕਤਾ ਪੈਦਾ ਹੋਵੇ।
ਹਰ ਘਰ ਵਿੱਚ ਪਿੰਡ ਦਾ ਸਥਾਨ ਹੋਵੇ, ਇਸੀ ਭਾਵਨਾ ਨਾਲ ਨਾਗਰਿਕਾਂ ਨੂੰ ਆਪਣਾ ਯੋਗਦਾਨ ਗਾਂ ਸਰੰਖਣ ਅਤੇ ਗਾਂ ਸੰਵਰਧਨ ਲਈ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਕਾਰਜਪ੍ਰਣਾਲੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਰਕਾਰ ਦੀ ਨੀਤੀਆਂ ਦੀ ਵਜ੍ਹਾ ਨਾਲ ਗਾਂ ਸਰੰਖਣ ਦੀ ਦਿਸ਼ਾ ਵਿੱਚ ਬਿਹਤਰੀਨ ਕੰਮ ਹੋਇਆ ਹੈ। ਲੋਕਾਂ ਵਿੱਚ ਗਾਂਸੇਵਾ ਦੀ ਭਾਵਨਾ ਵਿਕਸਿਤ ਹੋਈ ਹੈ।
ਇਸ ਮੌਕੇ 'ਤੇ ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ, ਰਾਜਸਭਾ ਸਾਂਸਦ ਸ੍ਰੀ ਸੁਭਾਸ਼ ਬਰਾਲਾ, ਵਿਧਾਇਕ ਸ੍ਰੀ ਰਣਧੀਰ ਪਨਿਹਾਰ, ਸਾਬਕਾ ਮੰਤਰੀ ਸ੍ਰੀ ਦੇਵੇਂਦਰ ਬਬਲੀ, ਹਰਿਆਣਾ ਅਨੁਸੂਚਿਤ ਆਯੋਗ ਦੇ ਚੇਅਰਮੈਨ ਪ੍ਰੋਫੈਸਰ ਰਵਿੰਦਰ ਬਲਿਆਲਾ ਸਮੇਤ ਵੱਡੀ ਗਿਣਤੀ ਵਿੱਚ ਗ੍ਰਾਮੀਣ ਮੌਜੂਦ ਰਹੇ।
