
ਮੈਂ ਰਾਜਾ ਨਹੀਂ ਬਣਨਾ ਚਾਹੁੰਦਾ ਦੇ ਇਸ ਧਾਰਨਾ ਦੇ ਵਿਰੁੱਧ ਹਾਂ : ਰਾਹੁਲ ਗਾਂਧੀ
ਨਵੀਂ ਦਿੱਲੀ- ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਹ ਰਾਜਾ ਨਹੀਂ ਬਣਨਾ ਚਾਹੁੰਦੇ ਅਤੇ ਉਹ ਇਸ ਦੀ ਧਾਰਨਾ ਦੇ ਹੀ ਖ਼ਿਲਾਫ਼ ਹਨ। ਉਨ੍ਹਾਂ ਇਹ ਗੱਲ ਇੱਕ ਰੋਜ਼ਾ "Constitutional Challenges: Perspectives and Pathways" ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਆਖੀ। ਵਿਗਿਆਨ ਭਵਨ ’ਚ ਸਮਾਗਮ ਮੌਕੇ ਰਾਹੁਲ ਗਾਂਧੀ ਨੇ ਜਿਵੇਂ ਹੀ ਸੰਬੋਧਨ ਸ਼ੁਰੂ ਕੀਤਾ ਤਾਂ ਸਰੋਤਿਆਂ ਨੇ ‘ਇਸ ਦੇਸ਼ ਕਾ ਰਾਜਾ ਕੈਸਾ ਹੋ, ਰਾਹੁਲ ਗਾਂਧੀ ਜੈਸਾ ਹੋ।’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।
ਨਵੀਂ ਦਿੱਲੀ- ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਹ ਰਾਜਾ ਨਹੀਂ ਬਣਨਾ ਚਾਹੁੰਦੇ ਅਤੇ ਉਹ ਇਸ ਦੀ ਧਾਰਨਾ ਦੇ ਹੀ ਖ਼ਿਲਾਫ਼ ਹਨ। ਉਨ੍ਹਾਂ ਇਹ ਗੱਲ ਇੱਕ ਰੋਜ਼ਾ "Constitutional Challenges: Perspectives and Pathways" ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਆਖੀ
ਵਿਗਿਆਨ ਭਵਨ ’ਚ ਸਮਾਗਮ ਮੌਕੇ ਰਾਹੁਲ ਗਾਂਧੀ ਨੇ ਜਿਵੇਂ ਹੀ ਸੰਬੋਧਨ ਸ਼ੁਰੂ ਕੀਤਾ ਤਾਂ ਸਰੋਤਿਆਂ ਨੇ ‘ਇਸ ਦੇਸ਼ ਕਾ ਰਾਜਾ ਕੈਸਾ ਹੋ, ਰਾਹੁਲ ਗਾਂਧੀ ਜੈਸਾ ਹੋ।’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।
ਇਸ ਦੇ ਜਵਾਬ ’ਚ ਰਾਹੁਲ ਗਾਂਧੀ ਨੇ ਆਖਿਆ, ‘‘ਬੌਸ ਨਹੀਂ, ਮੈਂ ਰਾਜਾ ਨਹੀਂ ਹਾਂ। ਰਾਜਾ ਬਣਨਾ ਹੀ ਨਹੀਂ ਚਾਹੁੰਦਾ। ਮੈਂ ਰਾਜਾ ਦੇ ਖ਼ਿਲਾਫ਼ ਹਾਂ, ਇਸ ਦੀ ਧਾਰਨਾ ਦੇ ਵੀ ਖ਼ਿਲਾਫ਼ ਹਾਂ। ਰਾਹੁਲ ਗਾਂਧੀ ਅਤੀਤ ’ਚ ਅਕਸਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ‘ਰਾਜਾ’ ਸ਼ਬਦ ਰਾਹੀਂ ਵਿਅੰਗ ਕਰਕੇ ਉਨ੍ਹਾਂ ’ਤੇ ਲੋਕਾਂ ਦੀ ਆਵਾਜ਼ ਨਾ ਸੁਣਨ ਦਾ ਦੋਸ਼ ਲਾਉਂਦੇ ਰਹੇ ਹਨ।
