ਬੰਗਾ ਹਲਕੇ ਨੂੰ ਕੀਤਾ ਜਾਵੇਗਾ ਪੂਰੀ ਤਰ੍ਹਾ ਨਸ਼ਾ ਮੁਕਤ - ਡਾ . ਸੁਖਵਿੰਦਰ ਕੁਮਾਰ ਸੁੱਖੀ

ਨਵਾਂਸ਼ਹਿਰ, 6 ਮਈ- ਪੰਜਾਬ ਸਰਕਾਰ ਦੀਆ ਹਦਾਇਤਾ ਅਨੁਸਾਰ ਪੰਜਾਬ ਦੇ ਹਰ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਅਤੇ ਹਰ ਪਿੰਡ ਵਿੱਚ ਜਾਗਰੂਕਤਾ ਫੈਲਾਉਣ ਲਈ ਪਿੰਡ ਪਿੰਡ ਵਿੱਚ ਜਾ ਕੇ ਇਲਾਕੇ ਦੇ ਵਿਧਾਇਕ ਡਾ ਸੁਖਵਿੰਦਰ ਕੁਮਾਰ ਸੁੱਖੀ ਜੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ।

 ਉਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਨੇ ਦਸਿਆ ਕਿ ਹੁਣ ਆਮ ਜਨਤਾ ਦੇ ਨਾਲ ਪੁਲਿਸ ਪ੍ਰਸ਼ਾਸ਼ਨ ਅਤੇ ਸਰਕਾਰ ਖੁਦ ਮੋਂਡੇ ਨਾਲ ਮੋਂਡਾ ਜੋੜ ਕੇ ਖੜੇ ਹਨ । ਓਹਨਾ ਨੇ ਦਸਿਆ ਕਿ ਹਰ ਨਸ਼ਾ ਵੇਚਣ ਵਾਲੇ ਵਿਅਕਤੀ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਨਸ਼ਾ ਛਡਾਊ ਕੇਂਦਰ ਵਿਚ ਭੇਜਣਾ ਜਕੀਨੀ ਬਣਾਇਆ ਜਾਵੇਗਾ । 
ਲੋਕਾਂ ਨਾਲ ਗੱਲਬਾਤ ਕਰਦੇ ਵਿਧਾਇਕ ਜੀ ਨੇ ਕਿਹਾ ਕਿ ਪਿੰਡ ਦੇ ਲੋਕ ਨਿਡਰ ਹੋ ਕੇ ਸਰਕਾਰ ਤੇ ਪੁਲਿਸ ਦਾ ਸਾਥ ਦੇਣ ਅਤੇ ਨਸ਼ਾ ਤਸਕਰ ਦੀ ਸੂਚਨਾ ਸਾਡੇ ਤੱਕ ਪਹੁੰਚਾਣ ।ਨਸ਼ਾ ਨੂੰ ਜੜ੍ਹ ਤੋ ਖਤਮ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ ਵਿੱਚ ਪੈਦਲ ਮਾਰਚ ਕੱਢਿਆ ਇਸ ਮੌਕੇ ਪਿੰਡ ਦੇ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਵਾਅਦਾ ਕੀਤਾ ਕਿ ਉਹ ਪਿੰਡ ਵਿੱਚ ਨਸ਼ਾ ਨੂੰ ਬਿਲਕੁਲ ਵੀ ਆਉਣ ਨਹੀ ਦੇਣਗੇ ।
ਇਸ ਮੌਕੇ ਉਨਾਂ ਦੇ ਨਾਲ ਸੋਹਣ ਲਾਲ ਢੰਡਾ ਨਸ਼ਾ ਮੁਕਤੀ ਮੋਰਚੇ ਦੇ ਵਿਧਾਨਸਭਾ ਕੋਆਰਡੀਨੇਟਰ ਪ੍ਰਭਜੋਤ ਸਿੰਘ ,ਥਾਣਾ ਬਹਿਰਾਮ ਮੁੱਖੀ ਸੁਖਪਾਲ ਸਿੰਘ, ਬਲਾਕ ਪੰਚਾਇਤ ਅਫਸਰ ਆਦੇਸ਼ ਕੁਮਾਰ,ਸਰਪੰਚ ਅਤੇ ਬਲਾਕ ਪ੍ਰਧਾਨ ਜਗਨਨਾਥ,ਸਾਬਕਾ ਸਰਪੰਚ ਸਤਕਰਤਾਰ ਸਿੰਘ, ਹਰਜੀਤ ਸਿੰਘ, ਸੁਰਜੀਤ ਸਿੰਘ, ਇਕਬਾਲ ਸਿੰਘ ,ਮਲਕੀਤ ਸਿੰਘ, ਗੁਰਦੀਪ ਸਿੰਘ ਪੰਚ ਆਦਿ ਹਾਜ਼ਰ ਸਨ |