ਨੌਜਵਾਨਾਂ ਦੀ ਬਜ਼ੁਰਗਾਂ ਨਾਲ ਸਾਂਝ ਕਰਵਾਉਣ ਲਈ ,ਸੈਮੀਨਾਰ ਕਰਵਾਇਆ ਗਿਆ

ਹੁਸ਼ਿਆਰਪੁਰ- ਮਾਈ ਭਾਰਤ ਹੁਸ਼ਿਆਰਪੁਰ ਵੱਲੋਂ ਇੱਕ ਤਿੰਨ ਦਿਨਾਂ ਦਾ ਸੈਮੀਨਾਰ ਓਲਡ ਏਜ ਹੋਮ ਰਾਮ ਕਲੋਨੀ ਕੈਂਪ ਹੁਸ਼ਿਆਰਪੁਰ ਵਿਖੇ ਬਹੁ ਰੰਗ ਕਲਾ ਮੰਚ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਨੌਜਵਾਨਾਂ ਦੀ ਬਜ਼ੁਰਗਾਂ ਨਾਲ ਸਾਂਝ ਕਰਵਾਉਣ ਲਈ ਕਰਵਾਇਆ ਗਿਆ। ਜਿਸ ਦੇ ਪਹਿਲੇ ਦਿਨ ਸੁਪਰਡੈਂਟ ਓਲਡ ਹੋਮ ਪ੍ਰਿੰਸ ਸ਼ਰਮਾ ਨੇ ਸਾਰੇ ਬਜ਼ੁਰਗਾਂ ਦੀ ਬਹੁ ਰੰਗ ਕਲਾ ਮੰਚ ਹੁਸ਼ਿਆਰਪੁਰ ਦੇ ਨੁਮਾਇੰਦਿਆਂ ਨਾਲ ਜਾਣ ਪਛਾਣ ਕਰਵਾਈ।

ਇਸ ਉਪਰੰਤ ਸੈਮੀਨਾਰ ਦੇ ਦੂਸਰੇ ਪੜਾਅ ਵਿੱਚ ਦੁਸਹਿਰੇ ਵਾਲੇ ਦਿਨ ਸਤੀਸ ਸਿਲੀ ਉਪਲ ਨੇ ਧਾਰਮਿਕ ਸੰਗੀਤ ਨਾਲ ਬਜ਼ੁਰਗਾਂ ਦਾ ਮਨੋਰੰਜਨ ਕੀਤਾ ਅਤੇ ਪ੍ਰਾਰਥਨਾ ਕਰਵਾਈ।
 ਇਸ ਮੌਕੇ ਤੇ ਬਹੁ ਰੰਗ ਕਲਾ ਮੰਚ ਅਤੇ ਉਨਾਂ ਦੇ ਸਹਿਯੋਗੀਆਂ ਵੱਲੋਂ ਓਲਡ ਹੋਮ ਵਿੱਚ ਰਹਿੰਦੇ 20 ਬਜ਼ੁਰਗਾਂ ਨੂੰ ਤੋਹਫੇ ਦਿੱਤੇ। ਇਸ ਉਪਰੰਤ ਪ੍ਰੋਗਰਾਮ ਦੇ ਦੂਸਰੇ ਪੜਾਅ ਵਿੱਚ ਵਿਚਾਰ ਸਾਂਝੇ ਕਰਦੇ ਹੋਏ ਲੰਬੇ ਸਮੇਂ ਤੋਂ ਰਾਮ ਕਲੋਨੀ ਕੈਂਪ ਆਸ਼ਰਮ ਵਿੱਚ ਰਹਿੰਦੇ ਬਜ਼ੁਰਗ ਜਗਨ ਨਾਥ ਅਤੇ ਉਹਨਾਂ ਦੇ ਸਾਥੀਆਂ ਨੇ ਜੀਵਨ ਦੀਆਂ ਸੱਚਾਈਆਂ ਨੌਜਵਾਨਾਂ ਨਾਲ ਸਾਂਝੀਆਂ ਕੀਤੀਆਂ।
 ਇਸ ਮੌਕੇ ਤੇ ਭਜਨ ਗਾਇਨ, ਅੱਖਾਂ ਦਾ ਚੈੱਕ ਅਪ ਕੈਂਪ ਅਤੇ ਵਿਦਿਆਰਥੀਆਂ ਨਾਲ ਰੂਬਰੂ ਕੀਤਾ ਅਤੇ  ਕੈਂਪਸ ਵਿੱਚ ਰੁੱਖ ਵੀ ਲਗਾਏ ਗਏ,  ਤਿੰਨ ਦਿਨਾਂ ਦੀ ਇਸ ਵਰਕਸ਼ਾਪ ਵਿੱਚ ਨੇ ਭਾਗ ਲੈਂਦੇ ਹੋਏ ਵਿਦਿਆਰਥੀ ਰੋਨੀ, ਅਸ਼ਵਨੀ, ਚਾਰੂ ਤੇ ਪਰਨੀਤ ਨੇ ਆਪਣੇ ਅਨੁਭਵ ਸਾਂਝੇ ਕੀਤੇ। 
ਇਸ ਬਜ਼ੁਰਗ ਅਤੇ ਨੌਜਵਾਨਾਂ ਦੀ ਮਿਲਣੀ ਦੇ ਪ੍ਰੋਗਰਾਮ ਦੀ ਕਲੋਜਿੰਗ ਮੌਕੇ ਡਿਪਟੀ ਡਾਇਰੈਕਟਰ ਐਜੂਕੇਸ਼ਨ  ਅਸ਼ਵਨੀ ਦੱਤਾ ਨੇ ਬਜ਼ੁਰਗਾਂ, ਬੱਚਿਆਂ ਅਤੇ ਨੌਜਵਾਨਾਂ ਦੇ ਸਮਾਜ ਵਿੱਚ ਵਿਚਰਨ ਅਤੇ ਸਾਂਝੇ ਪਰਿਵਾਰਾਂ ਦੀ ਅਹਿਮੀਅਤ ਬਾਰੇ ਚਾਨਣਾ ਪਾਇਆ।  
ਇਸ ਮੌਕੇ ਤੇ  ਰਿਟਾਇਰਡ ਡਿਪਟੀ ਡਾਇਰੈਕਟਰ ਐਜੂਕੇਸ਼ਨ ਅਸ਼ਵਨੀ ਦੱਤਾ, ਓਲਡ ਏਜ ਹੋਮ ਦੇ ਸੁਪਰਡੈਂਟ ਪ੍ਰਿੰਸ ਸ਼ਰਮਾ, ਰਮੇਸ਼ ਕੁਮਾਰ ਸਤੀਸ਼ ਸਿਲੀ ਉਪਲ ਅਤੇ ਵਿਦਿਆਰਥੀਆਂ ਵਿੱਚੋਂ ਰੋਹਨੀ ਅਸ਼ਵਨੀ ਚਾਰੂ ਤੇ ਪਰਨੀਤ ਨੂੰ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਆਸ਼ਰਮ ਦੇ ਚੁੰਨੀ ਲਾਲ ਅਤੇ ਨਰਿੰਦਰ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ।