ਰੱਖੜੀ ਦੇ ਤਿਉਹਾਰ ਸਬੰਧੀ ਵੱਖ-ਵੱਖ ਥਾਵਾਂ ’ਤੇ ਲੱਗੀਆਂ ਰੌਣਕਾਂ

ਐਸ ਏ ਐਸ ਨਗਰ, 6 ਅਗਸਤ- ਰੱਖੜੀ ਦਾ ਤਿਉਹਾਰ ਆਉਣ ਵਾਲਾ ਹੈ ਅਤੇ ਇਸ ਨੂੰ ਲੈ ਕੇ ਵੱਖ-ਵੱਖ ਸ਼ਹਿਰਾਂ ਵਿੱਚ ਰੱਖੜੀ ਦੇ ਤਿਉਹਾਰ ਸਬੰਧੀ ਦੁਕਾਨਾਂ ਸੱਜ ਗਈਆਂ ਹਨ। ਇਨ੍ਹਾਂ ਦੁਕਾਨਾਂ ’ਤੇ ਵੱਖ-ਵੱਖ ਕਿਸਮਾਂ ਦੀਆਂ ਰੱਖੜੀਆਂ ਵੇਚਣ ਲਈ ਸਜਾ ਕੇ ਰੱਖੀਆਂ ਗਈਆਂ ਹਨ ਅਤੇ ਇਨ੍ਹਾਂ ਦੁਕਾਨਾਂ ’ਤੇ ਰੱਖੜੀ ਖ਼ਰੀਦਣ ਵਾਲੇ ਲੋਕ ਸਵੇਰ ਤੋਂ ਲੈ ਕੇ ਰਾਤ ਤੱਕ ਆਉਂਦੇ ਰਹਿੰਦੇ ਹਨ।

ਐਸ ਏ ਐਸ ਨਗਰ, 6 ਅਗਸਤ- ਰੱਖੜੀ ਦਾ ਤਿਉਹਾਰ ਆਉਣ ਵਾਲਾ ਹੈ ਅਤੇ ਇਸ ਨੂੰ ਲੈ ਕੇ ਵੱਖ-ਵੱਖ ਸ਼ਹਿਰਾਂ ਵਿੱਚ ਰੱਖੜੀ ਦੇ ਤਿਉਹਾਰ ਸਬੰਧੀ ਦੁਕਾਨਾਂ ਸੱਜ ਗਈਆਂ ਹਨ। ਇਨ੍ਹਾਂ ਦੁਕਾਨਾਂ ’ਤੇ ਵੱਖ-ਵੱਖ ਕਿਸਮਾਂ ਦੀਆਂ ਰੱਖੜੀਆਂ ਵੇਚਣ ਲਈ ਸਜਾ ਕੇ ਰੱਖੀਆਂ ਗਈਆਂ ਹਨ ਅਤੇ ਇਨ੍ਹਾਂ ਦੁਕਾਨਾਂ ’ਤੇ ਰੱਖੜੀ ਖ਼ਰੀਦਣ ਵਾਲੇ ਲੋਕ ਸਵੇਰ ਤੋਂ ਲੈ ਕੇ ਰਾਤ ਤੱਕ ਆਉਂਦੇ ਰਹਿੰਦੇ ਹਨ।
ਰੱਖੜੀਆਂ ਖ਼ਰੀਦਣ ਲਈ ਮਹਿਲਾਵਾਂ ਦੀ ਭੀੜ ਵੇਖੀ ਜਾ ਰਹੀ ਹੈ ਅਤੇ ਮਹਿਲਾਵਾਂ ਬਹੁਤ ਉਤਸ਼ਾਹ ਨਾਲ ਆਪਣੇ ਭਰਾਵਾਂ ਲਈ ਰੱਖੜੀਆਂ ਖ਼ਰੀਦ ਰਹੀਆਂ ਹਨ। ਜਿਹੜੀਆਂ ਮਹਿਲਾਵਾਂ ਦੇ ਭਰਾ ਵਿਦੇਸ਼ ਜਾਂ ਦੂਰ ਰਹਿੰਦੇ ਹਨ, ਉਨ੍ਹਾਂ ਵੱਲੋਂ ਰੱਖੜੀਆਂ ਖ਼ਰੀਦ ਕੇ ਭੇਜ ਦਿੱਤੀਆਂ ਗਈਆਂ ਹਨ ਅਤੇ ਭੇਜੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਮਹਿਲਾਵਾਂ ਰੱਖੜੀਆਂ ਖ਼ਰੀਦਦੀਆਂ ਵੇਖੀਆਂ ਜਾ ਰਹੀਆਂ ਹਨ। ਛੋਟੀਆਂ ਬੱਚੀਆਂ ਵਿੱਚ ਵੀ ਰੱਖੜੀਆਂ ਖ਼ਰੀਦਣ ਪ੍ਰਤੀ ਉਤਸ਼ਾਹ ਵੇਖਿਆ ਜਾ ਰਿਹਾ ਹੈ।
ਇਸ ਸਮੇਂ ਬਾਜ਼ਾਰਾਂ ਤੇ ਮਾਰਕੀਟਾਂ ਵਿੱਚ ਵੱਖ-ਵੱਖ ਕਿਸਮ ਦੀਆਂ ਰੱਖੜੀਆਂ ਵੇਚਣ ਲਈ ਦੁਕਾਨਦਾਰਾਂ ਨੇ ਰੱਖੀਆਂ ਹੋਈਆਂ ਹਨ। ਵੱਖ-ਵੱਖ ਕਿਸਮ ਦੀਆਂ ਰੱਖੜੀਆਂ ਦੇ ਰੇਟ ਵੀ ਵੱਖ-ਵੱਖ ਹਨ। ਰੱਖੜੀਆਂ ਦੇ ਨਾਲ ਧਾਗੇ ਵੀ ਦੁਕਾਨਦਾਰਾਂ ਵੱਲੋਂ ਵੇਚਣ ਲਈ ਰੱਖੇ ਹੋਏ ਹਨ। ਇਸ ਤੋਂ ਇਲਾਵਾ ਮਹਿਲਾਵਾਂ ਆਪਣੀਆਂ ਭਾਬੀਆਂ ਲਈ ਵੀ ਗਾਨਾ ਤੇ ਲੂੰਬਾਂ ਖ਼ਰੀਦ ਰਹੀਆਂ ਹਨ।
ਰੱਖੜੀਆਂ ਵੇਚਣ ਵਾਲੀਆਂ ਦੁਕਾਨਾਂ ’ਤੇ ਤਾਂ ਰੌਣਕਾਂ ਲੱਗੀਆਂ ਹੀ ਹੋਈਆਂ ਹਨ, ਇਸ ਦੇ ਨਾਲ ਹੀ ਮਿਠਾਈ ਅਤੇ ਖਾਣ-ਪੀਣ ਦਾ ਸਮਾਨ ਵੇਚਣ ਵਾਲੀਆਂ ਦੁਕਾਨਾਂ ’ਤੇ ਵੀ ਰੌਣਕਾਂ ਦਿਖਾਈ ਦਿੰਦੀਆਂ ਹਨ। ਅਕਸਰ ਮਹਿਲਾਵਾਂ ਰੱਖੜੀ ਦੇ ਨਾਲ ਆਪਣੇ ਭਰਾਵਾਂ ਲਈ ਮਿਠਾਈ ਵੀ ਖ਼ਰੀਦਦੀਆਂ ਹਨ, ਜਿਸ ਕਾਰਨ ਮਿਠਾਈਆਂ ਦੀਆਂ ਦੁਕਾਨਾਂ ’ਤੇ ਵੀ ਭੀੜ ਦਿਖਾਈ ਦਿੰਦੀ ਹੈ। ਇਸ ਤੋਂ ਇਲਾਵਾ ਰੱਖੜੀ ਕਾਰਨ ਵੱਖ-ਵੱਖ ਮਾਰਕੀਟਾਂ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਨ। ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਨੂੰ ਬਹੁਤ ਸੋਹਣੇ ਢੰਗ ਨਾਲ ਸਜਾਇਆ ਹੋਇਆ ਹੈ। ਕਈ ਦੁਕਾਨਦਾਰਾਂ ਨੇ ਤਾਂ ਬਿਜਲਈ ਲੜੀਆਂ ਵੀ ਲਗਾ ਕੇ ਆਪਣੀਆਂ ਦੁਕਾਨਾਂ ਨੂੰ ਸਜਾਇਆ ਹੋਇਆ ਹੈ।
ਰੱਖੜੀ ਦੇ ਤਿਉਹਾਰ ਸਬੰਧੀ ਜਿਸ ਤਰੀਕੇ ਨਾਲ ਵੱਖ-ਵੱਖ ਥਾਵਾਂ ’ਤੇ ਮਾਰਕੀਟਾਂ ਅਤੇ ਬਾਜ਼ਾਰਾਂ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਨ, ਉਸ ਤੋਂ ਮਹਿਸੂਸ ਹੋ ਰਿਹਾ ਹੈ ਕਿ ਇਸ ਵਾਰ ਦੁਕਾਨਦਾਰਾਂ ਲਈ ਤਿਉਹਾਰੀ ਸੀਜ਼ਨ ਦੀ ਚੰਗੀ ਸ਼ੁਰੂਆਤ ਹੋਈ ਹੈ ਅਤੇ ਆਉਣ ਵਾਲੇ ਦਿਨਾਂ ਦੌਰਾਨ ਇਨ੍ਹਾਂ ਰੌਣਕਾਂ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ।