ਰਾਜੂ ਬਰਾਦਰਜ ਫੈਲਫੇਅਰ ਸੋਸਾਇਟੀ ਯੂ ਕੇ ਐਡ ਪੰਜਾਬ ਵਲੋ ਅੰਗਹੀਣ ਲੋੜਵੰਦ ਵਿਆਕਤੀਆ ਨੂੰ ਟ੍ਰਾਈਸਾਈਕਲ ਦਿੱਤੇ
ਗੜ੍ਹਸ਼ੰਕਰ- ਅੱਜ ਇੱਥੇ ਬੱਸ ਸਟੈਂਡ ਗੜ੍ਹਸ਼ੰਕਰ, ਸ਼ਹੀਦ ਭਗਤ ਸਿੰਘ ਦੀ ਸਮਾਰਕ ਤੇ ਰਾਜੂ ਬ੍ਰਦਰਜ ਵੈਲਫੇਅਰ ਸੋਸਾਇਟੀ ਯੂ ਕੇ ਐਡ ਪੰਜਾਬ ਵੱਲੋ ਲੋੜਵੰਦ ਗਰੀਬ ਪਰਿਵਾਰਾ ਨੂੰ ਟ੍ਰਾਈਸਾਈਕਲ ਦਿੱਤੇ ਗਏ।
ਗੜ੍ਹਸ਼ੰਕਰ- ਅੱਜ ਇੱਥੇ ਬੱਸ ਸਟੈਂਡ ਗੜ੍ਹਸ਼ੰਕਰ, ਸ਼ਹੀਦ ਭਗਤ ਸਿੰਘ ਦੀ ਸਮਾਰਕ ਤੇ ਰਾਜੂ ਬ੍ਰਦਰਜ ਵੈਲਫੇਅਰ ਸੋਸਾਇਟੀ ਯੂ ਕੇ ਐਡ ਪੰਜਾਬ ਵੱਲੋ ਲੋੜਵੰਦ ਗਰੀਬ ਪਰਿਵਾਰਾ ਨੂੰ ਟ੍ਰਾਈਸਾਈਕਲ ਦਿੱਤੇ ਗਏ।
ਇਸ ਮੌਕੇ ਤੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਦੇ ਚੇਅਰਮੈਨ ਦਰਸ਼ਨ ਸਿੰਘ ਮੱਟੂ ,ਜਨਵਾਦੀ ਇਸਤਰੀ ਸਭਾਦੀ ਸੂਬਾਈ ਆਗੂ ਸ਼ੁਭਾਸ਼ ਮੱਟੂ ,ਰਾਜੂ ਬ੍ਰਦਰਜ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਹੈਪੀ ਸਾਧੋਵਾਲ, ਡਾਕਟਰ ਲਖਵਿੰਦਰ ਸਿੰਘ ਵਾਇਸ ਪ੍ਧਾਨ, ਬਲੱਡ ਡੋਨਰਜ ਵੱਲੋ ਰੌਕੀ ਮੋਇਲਾ ਅਤੇ ਇਸ ਮੋਕੇ ਤੇ ਸੰਤੋਸ਼ ਰਾਣੀ ਲੈਕਚਰਾਰ ਸੇਵਾਮੁਕਤ ਨੂੰ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਮੋਕੇ ਤੇ ਹੈਪੀ ਸਾਧੋਵਾਲ ਨੇ ਸੰਬੋਧਨ ਕਰਦਿਆ ਕਿਹਾ ਕਿ ਅਕਤੂਬਰ ਮਹੀਨੇ ਵਿੱਚ ਲੋੜਵੰਦ ਵਿਆਕਤੀਆ ਨੂੰ ਵੱਡੇ ਪੱਧਰ ਤੇ ਟ੍ਰਾਈਸਾਈਕਲ ਦਾ ਮੈਗਾ ਕੈਂਪ ਲਗਾਇਆ ਜਾਵੇਗਾ। ਇਸ ਕੈਂਪ ਵਿੱਚ ਕੋਈ ਵੀ ਜਰੂਰਤ ਵੰਦ ਟ੍ਰਾਈਸਾਈਕਲ ਲੈ ਸਕਦਾ ਹੈ। ਇਸ ਸਮਾਰੋਹ ਵਿੱਚ ਇੰਗਲੈਂਡ ਤੋ ਇਸ ਸੰਸਥਾ ਦੇ ਪ੍ਰਧਾਨ ਅਮਰਜੀਤ ਸਿੰਘ ਰਾਜੂ ਵਿਸੇਸ਼ ਤੌਰ ਤੇ ਆਪਣੀ ਟੀਮ ਨਾਲ ਪਹੁੰਚ ਰਹੇ ਹਨ।