ਐਸਬੀਆਈ ਨੇ ਮੁੱਖ ਮੰਤਰੀ ਰਾਹਤ ਫੰਡ ਵਿੱਚ 1.55 ਕਰੋੜ ਰੁਪਏ ਦਾ ਦਿੱਤਾ ਯੋਗਦਾਨ

ਚੰਡੀਗੜ੍ਹ, 4 ਅਕਤੂਬਰ - ਹਰਿਆਣਾਂ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਅੱਜ ਭਾਰਤੀ ਸਟੇਟ ਬੈਂਕ (ਐਸਬੀਆਈ) ਦੇ ਅਧਿਕਾਰੀਆਂ ਵੱਲੋਂ ਮੁੱਖ ਮੰਤਰੀ ਰਾਹਤ ਫੰਡ ਵਿੱਚ 1.55 ਕਰੋੜ ਰੁਪਏ ਦਾ ਚੈਕ ਪ੍ਰਦਾਨ ਕੀਤਾ ਗਿਆ। ਇਸ ਮੌਕੇ 'ਤੇ ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਵੀ ਮੌਜੂਦ ਰਹੇ।

          ਇਹ ਰਕਮ ਐਸਬੀਆਈ ਦੇ ਕਰਮਚਾਰੀਆਂ ਵੱਲੋਂ ਰਾਜ ਵਿੱਚ ਚੱਲ ਰਹੇ ਹੜ੍ਹ ਰਾਹਤ ਕੰਮਾਂ ਵਿੱਚ ਸਹਿਯੋਗ ਤਹਿਤ ਇੱਕ ਦਿਨ ਦੇ ਤਨਖਾਹ ਨੂੰ ਇੱਕਠਾ ਕਰ ਪ੍ਰਦਾਨ ਕੀਤਾ ਗਿਆ।
          ਐਸਬੀਆਈ ਦੇ ਮੁੱਖ ਮਹਾਪ੍ਰਬੰਧਕ ਸ੍ਰੀ ਕ੍ਰਿਸ਼ਣ ਸ਼ਰਮਾ, ਮਹਾਪ੍ਰਬੰਧਕ (ਹਰਿਆਣਾ) ਸ੍ਰੀ ਨੀਰਜ ਭਾਰਤੀ ਅਤੇ ਉੱਪ ਮਹਾਪ੍ਰਬੰਧਕ ਸ੍ਰੀ ਕਾਜਲ ਭੋਮਿਕ ਵੱਲੋਂ ਮੁੱਖ ਮੰਤਰੀ ਨੁੰ ਰਕਮ ਦਾ ਚੈਕ ਪ੍ਰਦਾਨ ਕੀਤਾ ਗਿਆ।
          ਇਸ ਮੌਕੇ 'ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਦੇਸ਼ ਦੇ ਸੱਭ ਤੋਂ ਵੱਡ ਬੈਂਕ, ਐਸਬੀਆਈ ਵੱਲੋਂ ਹਰਿਆਣਾ ਸੂਬੇ ਦੇ ਨਾਗਰਿਕਾਂ ਦੇ ਪ੍ਰਤੀ ਉਦਾਰ ਯੋਗਦਾਨ ਅਤੇ ਲਗਾਤਾਰ ਸਹਿਯੋਗ ਦੀ ਸ਼ਲਾਘਾ ਕੀਤੀ।