
ਸਿੱਖ ਨੈਸ਼ਨਲ ਕਾਲਜ ਬੰਗਾ ਦਾ ਆਰਟਸ ਵਿਭਾਗ ਲਗਾਤਾਰ ਤੀਜੀ ਵਾਰ ਬਣਿਆ "ਪਰਵਾਜ਼ 2025" ਦਾ ਓਵਰਆਲ ਚੈਂਪੀਅਨ
ਬੰਗਾ/ਨਵਾਂਸ਼ਹਿਰ- ਸਿੱਖ ਨੈਸ਼ਨਲ ਕਾਲਜ ਬੰਗਾ ਦੇ ਕਲਾ ਤੇ ਸੱਭਿਆਚਾਰ ਵਿਭਾਗ ਵੱਲੋਂ ਪ੍ਰਿੰਸੀਪਲ ਡਾ ਤਰਸੇਮ ਸਿੰਘ ਭਿੰਡਰ ਦੀ ਰਹਿਨੁਮਾਈ ਹੇਠ ਤਿੰਨ ਰੋਜ਼ਾ "ਪਰਵਾਜ਼ 2025" ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅੰਤਰ ਵਿਭਾਗ ਸਹਿ-ਵਿਦਿਅਕ ਮੁਕਾਬਲੇ ਕਰਵਾਏ ਗਏ ਤੇ ਆਰਟਸ ਵਿਭਾਗ ਲਗਾਤਾਰ ਤੀਜੀ ਵਾਰ ਚੈਂਪੀਅਨ ਬਣਿਆ। ਇਨ੍ਹਾਂ ਮੁਕਾਬਲਿਆਂ ਵਿੱਚ 200 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲੈ ਕੇ ਆਪੋ-ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਬੰਗਾ/ਨਵਾਂਸ਼ਹਿਰ- ਸਿੱਖ ਨੈਸ਼ਨਲ ਕਾਲਜ ਬੰਗਾ ਦੇ ਕਲਾ ਤੇ ਸੱਭਿਆਚਾਰ ਵਿਭਾਗ ਵੱਲੋਂ ਪ੍ਰਿੰਸੀਪਲ ਡਾ ਤਰਸੇਮ ਸਿੰਘ ਭਿੰਡਰ ਦੀ ਰਹਿਨੁਮਾਈ ਹੇਠ ਤਿੰਨ ਰੋਜ਼ਾ "ਪਰਵਾਜ਼ 2025" ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅੰਤਰ ਵਿਭਾਗ ਸਹਿ-ਵਿਦਿਅਕ ਮੁਕਾਬਲੇ ਕਰਵਾਏ ਗਏ ਤੇ ਆਰਟਸ ਵਿਭਾਗ ਲਗਾਤਾਰ ਤੀਜੀ ਵਾਰ ਚੈਂਪੀਅਨ ਬਣਿਆ। ਇਨ੍ਹਾਂ ਮੁਕਾਬਲਿਆਂ ਵਿੱਚ 200 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲੈ ਕੇ ਆਪੋ-ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਸਮਾਗਮ ਦੇ ਆਖਰੀ ਦਿਨ ਪ੍ਰਿੰਸੀਪਲ ਮਨਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਉਨ੍ਹਾਂ ਨਾਲ ਪ੍ਰੋ. ਪਰਗਣ ਸਿੰਘ (ਰਿਟਾ.) ਤੇ ਜਰਨੈਲ ਸਿੰਘ ਪੱਲੀ ਝਿੱਕੀ (ਸਕੱਤਰ) ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਪ੍ਰਿੰ. ਡਾ. ਤਰਸੇਮ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ ਤੇ ਭਾਗੀਦਾਰ ਵਿਦਿਆਰਥੀਆਂ ਨੂੰ ਸ਼ੁੱਭ ਇਛਾਵਾਂ ਭੇਟ ਕੀਤੀਆਂ। ਸਮਾਗਮ ਦੇ ਪਹਿਲੇ ਦਿਨ ਫਾਈਨ ਆਰਟਸ (ਰੰਗੋਲੀ,ਪੇਂਟਿੰਗ,ਫੋਟੋਗ੍ਰਾਫੀ) ਦੂਜੇ ਦਿਨ ਸਾਹਿਤਕ ਮੁਕਾਬਲੇ (ਕਵਿਤਾ,ਭਾਸ਼ਣ,ਡੀਬੇਟ) ਤੇ ਆਖ਼ਰੀ ਦਿਨ ਸੰਗੀਤ,ਥੀਏਟਰ ਤੇ ਲੋਕ ਨਾਚਾਂ ਦੇ ਮੁਕਾਬਲੇ ਕਰਵਾਏ ਗਏ।
ਇਨ੍ਹਾਂ ਮੁਕਾਬਲਿਆਂ 'ਚ 64.5 ਅੰਕਾਂ ਨਾਲ ਆਰਟਸ ਵਿਭਾਗ ਨੇ ਓਵਰਆਲ ਚੈਂਪੀਅਨ ਟਰਾਫ਼ੀ ਤੇ ਕਬਜ਼ਾ ਕੀਤਾ। ਕੰਪਿਊਟਰ ਵਿਭਾਗ 58 ਅੰਕਾਂ ਨਾਲ ਦੂਜੇ, ਕਾਮਰਸ ਵਿਭਾਗ 44.5 ਅੰਕਾਂ ਨਾਲ ਤੀਜੇ ਤੇ 39 ਅੰਕਾਂ ਨਾਲ ਸਾਇੰਸ ਵਿਭਾਗ ਚੌਥੇ ਸਥਾਨ 'ਤੇ ਰਿਹਾ। ਇਸ ਮੌਕੇ ਪ੍ਰਿੰਸੀਪਲ ਸਾਹਿਬ ਨੇ ਸਮੂਹ ਵਿਭਾਗਾਂ ਦੀ ਭਰਵੀਂ ਭਾਗੀਦਾਰੀ 'ਤੇ ਖ਼ੂਬ ਸ਼ਲਾਘਾ ਕੀਤੀ। ਡਾ. ਗੁਰਵਿੰਦਰ ਸਿੰਘ (ਡੀਨ ਕਲਾ ਤੇ ਸੱਭਿਆਚਾਰ ਵਿਭਾਗ) ਨੇ ਮਹਿਮਾਨਾਂ ਦੀ ਸ਼ਿਰਕਤ ਅਤੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਨ 'ਤੇ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।
ਪ੍ਰਿੰਸੀਪਲ ਮਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੀ ਕਲਾ 'ਚ ਨਿਖ਼ਾਰ ਲਿਆਉਣ ਲਈ ਹੋਰ ਮਿਹਨਤ ਕਰਨ ਲਈ ਪ੍ਰੇਰਿਆ। ਪ੍ਰੋ. ਪਰਗਣ ਸਿੰਘ ਨੇ ਸੰਬੋਧਨ ਕਰਦਿਆਂ ਜਿੱਥੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ ਉੱਥੇ ਨਾਲ ਹੀ ਬੋਲੀਆਂ ਗਾ ਕੇ ਖ਼ੂਬ ਰੰਗ ਬੰਨਿਆ। ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਮੰਚ ਸੰਚਾਲਨ ਡਾ. ਨਿਰਮਲਜੀਤ ਕੌਰ, ਪ੍ਰੋ. ਤਜਿੰਦਰ ਸਿੰਘ ਤੇ ਪ੍ਰੋ. ਪੂਜਾ ਨੇ ਕੀਤਾ। ਜੇਤੂ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ ਅਤੇ ਵਿਭਾਗਾਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰੋ. ਆਬਿਦ ਵੱਕਾਰ, ਡਾ. ਇੰਦੂ ਰੱਤੀ, ਡਾ. ਸੁਨਿਧੀ ਮਿਗਲਾਨੀ, ਡਾ. ਅੰਮ੍ਰਿਤ ਕੌਰ, ਡਾ. ਹਰਜੋਤ ਸਿੰਘ, ਡਾ. ਸੋਨਾ ਬਾਂਸਲ, ਡਾ. ਕਮਲਦੀਪ ਕੌਰ, ਡਾ. ਦਵਿੰਦਰ ਕੌਰ, ਡਾ. ਰਾਜੇਸ਼ ਸ਼ਰਮਾ, ਡਾ.ਜੋਤੀ ਪ੍ਰਕਾਸ਼, ਪ੍ਰੋ. ਵਿਪਨ, ਮਨਮੰਤ ਸਿੰਘ ਲਾਇਬ੍ਰੇਰੀਅਨ ਪ੍ਰੋ. ਤਵਿੰਦਰ ਕੌਰ, ਪ੍ਰੋ. ਨੀਲਮ, ਪ੍ਰੋ. ਨੈਨਸੀ, ਪ੍ਰੋ.ਸਿਖਾ, ਪ੍ਰੋ. ਸ਼ਾਮ ਸਿੰਘ, ਭੰਗੜਾ ਕੋਚ ਪਵਨ ਕੁਮਾਰ ਅਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ।
